ਮਾਨਸਾ: ਬੁਢਲਾਡਾ ਸ਼ਹਿਰ ਦੇ ਨੌਜਵਾਨ ਨੇ ਭਾਰਤੀ ਫੌਜ ਦੀ ਬਤੌਰ ਪਾਇਲਟ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਪਾਸ ਆਊਟ ਹੋਣ ’ਤੇ ਕਮਿਸ਼ਨ ਪ੍ਰਾਪਤ ਕੀਤਾ ਹੈ ਜਿਸ ਤੋਂ ਬਾਅਦ ਪਹਿਲੀ ਵਾਰ ਬੁਢਲਾਡਾ ਪਹੁੰਚੇ ਮਨਮੀਤ ਸਿੰਘ ਦਾ ਸ਼ਹਿਰ ਵਾਸੀਆਂ ਵੱਲੋਂ ਬੁਢਲਾਡਾ ਦੇ ਰੇਲਵੇ ਸਟੇਸ਼ਨ ’ਤੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਆਪ ਵਿਧਾਇਕ ਬੁੱਧ ਰਾਮ ਨੇ ਵੀ ਮਾਣ ਮਹਿਸੂਸ ਕੀਤਾ ਹੈ।
ਭਾਰਤੀ ਹਵਾਈ ਫੌਜ ਵਿੱਚ ਬਤੌਰ ਪਾਇਲਟ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਪਾਸ ਆਊਟ ਹੋਣ ’ਤੇ ਕਮਿਸ਼ਨ ਪ੍ਰਾਪਤ ਕਰਨ ਵਾਲਾ ਬੁਢਲਾਡਾ ਸ਼ਹਿਰ ਦਾ ਨੌਜਵਾਨ ਮਨਮੀਤ ਸਿੰਘ ਦਾ ਆਪਣੇ ਸ਼ਹਿਰ ਬੁਢਲਾਡਾ ਪਹੁੰਚਣ ’ਤੇ ਬੁਢਲਾਡਾ ਸ਼ਹਿਰ ਦੇ ਕਲੱਬਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਡਾ. ਕਰਨੈਲ ਸਿੰਘ ਵੈਰਾਗੀ ਦੇ ਸਪੁੱਤਰ ਮਨਮੀਤ ਸਿੰਘ ਨੇ ਭਾਰਤੀ ਹਵਾਈ ਫੌਜ ਵਿੱਚ ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਦੇ ਚਲਦਿਆਂ ਪੂਰੇ ਸ਼ਹਿਰ ਵੱਲੋਂ ਉਸ ਦੇ ਸਵਾਗਤ ਦੇ ਲਈ ਰੇਲਵੇ ਸਟੇਸ਼ਨ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਭਾਰਤੀ ਹਵਾਈ ਫੌਜ ’ਚ ਪਾਇਲਟ ਬਣਿਆ ਮਨਮੀਤ ਸਿੰਘ ਇਸ ਮੌਕੇ ਮਨਮੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਭਾਰਤੀ ਹਵਾਈ ਫ਼ੌਜ ਦੇ ਵਿਚ ਸੇਵਾਵਾਂ ਨਿਭਾਏਗਾ ਅਤੇ ਆਪਣੇ ਮਾਨਸਾ ਜ਼ਿਲ੍ਹੇ ਦੀ ਸ਼ਾਨ ਬਰਕਰਾਰ ਰੱਖੇਗਾ। ਉਥੇ ਉਨ੍ਹਾਂ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਸਖ਼ਤ ਮਿਹਨਤ ਕਰਨ ਤਾਂ ਕਿ ਦੇਸ਼ ਦੀ ਸੇਵਾ ਦੇ ਨਾਲ-ਨਾਲ ਆਪਾਂ ਆਪਣੇ ਮਾਤਾ-ਪਿਤਾ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਸਕੀਏ।
ਭਾਰਤੀ ਹਵਾਈ ਫ਼ੌਜ ਦੇ ਵਿੱਚ ਕਮਿਸ਼ਨ ਪ੍ਰਾਪਤ ਕਰਨ ਵਾਲੇ ਮਨਮੀਤ ਸਿੰਘ ਦੇ ਪਿਤਾ ਡਾ. ਕਰਨੈਲ ਸਿੰਘ ਵੈਰਾਗੀ ਨੇ ਕਿਹਾ ਕਿ ਜਿਥੇ ਪੂਰਾ ਬੁਢਲਾਡਾ ਸ਼ਹਿਰ ਕਲੱਬ ਅਤੇ ਵਿਧਾਇਕ ਉਨ੍ਹਾਂ ਦੇ ਪੁੱਤਰ ਦਾ ਸਨਮਾਨ ਕਰਨ ਦੇ ਲਈ ਪਹੁੰਚੇ ਹਨ ਇਸ ’ਤੇ ਉਨ੍ਹਾਂ ਧੰਨਵਾਦ ਕੀਤਾ ਤੇ ਉਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਵਿੱਚ ਭਾਰਤੀ ਫ਼ੌਜ ਦੇ ਵਿੱਚ ਸਿਰਫ਼ ਭਰਤੀ ਹੋਣ ਦਾ ਜਜ਼ਬਾ ਹੀ ਨਹੀਂ ਬਲਕਿ ਆਫ਼ਸਰ ਤਾਇਨਾਤ ਹੋਣ ਦੀ ਰੂਚੀ ਪੈਦਾ ਕਰਨੀ ਚਾਹੀਦੀ ਹੈ ਅਤੇ ਮਨਮੀਤ ਸਿੰਘ ਨੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਹੈ।
ਬੁਢਲਾਡਾ ਸ਼ਹਿਰ ਪਹੁੰਚਣ ’ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਮਨਮੀਤ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਮਾਨਸਾ ਜ਼ਿਲ੍ਹੇ ਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਜੋ ਮਨਮੀਤ ਸਿੰਘ ਨੇ ਭਾਰਤੀ ਹਵਾਈ ਫ਼ੌਜ ਦੇ ਵਿੱਚ ਪਾਇਲਟ ਬਣਕੇ ਪਾਸਆਊਟ ਕਰ ਕਮਿਸ਼ਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਦੋ ਹੀ ਨੌਜਵਾਨ ਹਨ ਜਿੰਨ੍ਹਾਂ ਦੇ ਵਿੱਚੋਂ ਮਾਨਸਾ ਜ਼ਿਲ੍ਹੇ ਦਾ ਮਨਮੀਤ ਸਿੰਘ ਹੈ ਜਿਸ ਦੇ ਲਈ ਸਾਨੂੰ ਮਨਮੀਤ ਸਿੰਘ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਆਈਏਐਸ, ਆਈਪੀਐਸ ਦੇ ਬਰਾਬਰ ਦੀ ਪ੍ਰੀਖਿਆ ਹੈ ਜੋ ਮਨਮੀਤ ਸਿੰਘ ਨੇ ਪਾਸ ਕਰ ਕੇ ਬੁਢਲਾਡਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਸ ਦੇ ਨਾਲ ਹੋਰ ਵੀ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ।
ਇਹ ਵੀ ਪੜ੍ਹੋ:ਸੰਗਰੂਰ ਜ਼ਿਮਨੀ ਚੋਣ: ਭਗਵੰਤ ਮਾਨ ਦੇ ਕਿਰਪਾਨ ਦੇ ਬਿਆਨ ’ਤੇ ਸਿਮਰਨਜੀਤ ਮਾਨ ਦਾ ਵੱਡਾ ਬਿਆਨ, ਕਿਹਾ...