ਪੰਜਾਬ

punjab

By

Published : Oct 15, 2022, 11:22 AM IST

ETV Bharat / state

ਦੀਵੇ ਬਣਾਉਣ ਵਾਲਿਆਂ ਦੀਆਂ ਬੁਝੀਆਂ ਖੁਸ਼ੀਆਂ !

ਤਿਉਹਾਰਾਂ ਮੌਕੇ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰ ਵੀ ਮੰਦੀ (Potters Depression) ਦਾ ਸ਼ਿਕਾਰ ਹੋ ਰਹੇ ਹਨ। ਬੇਸ਼ੱਕ ਅੱਜ ਬਾਜ਼ਾਰਾਂ ਦੇ ਵਿਚ ਚਾਈਨੀਜ਼ ਸਾਮਾਨ ਆ ਚੁੱਕਿਆ ਹੈ ਪਰ ਮਿੱਟੀ ਦੇ ਬਰਤਨ ਬਣਾਉਣ ਵਾਲੇ ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਿਹਨਤ ਬਹੁਤ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਪੈਂਦਾ।

The potter is unhappy on the occasion of Diwali
The potter is unhappy on the occasion of Diwali

ਮਾਨਸਾ:ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰ (Potters Depression ) ਅਕਸਰ ਹੀ ਸਖ਼ਤ ਮਿਹਨਤ ਕਰਕੇ ਮਿੱਟੀ ਦੇ ਘੜੇ ਦੀਵੇ ਆਦਿ ਬਣਾਉਂਦੇ ਹਨ ਪਰ ਉਨ੍ਹਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਦੇ ਕਾਰਨ ਨਮੋਸ਼ੀ ਝੱਲਣੀ ਪੈਂਦੀ ਹੈ। ਅਜਿਹਾ ਹੀ ਹੋ ਰਿਹਾ ਹੈ।

The potter is unhappy on the occasion of Diwali

ਕਾਰੀਗਰ ਸਿੰਘਾ ਰਾਮ ਨੇ ਦੱਸਿਆ ਕਿ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਖ਼ਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਪਰ ਮੁਨਾਫਾ ਘੱਟ ਹੈ। ਉਨ੍ਹਾਂ ਦੱਸਿਆ ਕਿ ਉਹ 1965 ਤੋਂ ਵੀ ਇਹ ਕੰਮ ਕਰਨ ਲੱਗੇ ਹਨ ਅਤੇ ਇਹ ਉਨ੍ਹਾਂ ਦਾ ਕਿੱਤਾ ਹੈ ਪਰ ਉਹ ਕੋਈ ਹੋਰ ਕੰਮ ਨਹੀਂ ਕਰ ਸਕਦੇ। ਮਿੱਟੀ ਵੀ ਮੁੱਲ ਆਉਂਦੀ ਹੈ ਅਤੇ ਹਰ ਇੱਕ ਚੀਜ਼ ਮੁੱਲ ਆਉਂਦਾ ਹੈ। ਉਨ੍ਹਾਂ ਕਿਹਾ ਕਿ 1965 ਤੋਂ ਉਸ ਨੇ ਸਿਰਫ ਮਿੱਟੀ ਦੀਆਂ ਚੀਜ਼ਾਂ ਬਣਾਉਣ ਦਾ ਕੰਮ ਹੀ ਕੀਤਾ ਹੈ। ਇਸ ਲਈ ਹੁਣ ਉਨ੍ਹਾਂ ਤੋ ਕੋਈ ਹੋਰ ਕੰਮ ਵੀ ਨਹੀਂ ਹੁੰਦਾ ਇਸ ਕੰਮ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਨਹੀਂ ਚਲਦਾ।

The potter is unhappy on the occasion of Diwali

ਉਨ੍ਹਾਂ ਕਿਹਾ ਕਿ ਜੋ ਚਾਈਨੀਜ਼ ਸਾਮਾਨ ਆ ਰਿਹਾ ਹੈ ਇਸ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਦੀਵੇ ਦਾ ਇਹ ਫਾਇਦਾ ਹੈ ਕਿ ਜਿੰਨੀ ਇਸ ਵਿੱਚੋਂ ਤੇਲ ਨਾਲ ਸੁਗੰਧੀ ਆਉਂਦੀ ਹੈ ਅਤੇ ਸਰੀਰ ਨੂੰ ਵੀ ਫ਼ਾਇਦਾ ਮਿਲਦਾ ਹੈ ਉਨ੍ਹਾਂ ਦੱਸਿਆ ਕਿ ਸਰ੍ਹੋਂ ਦਾ ਤੇਲ ਬਾਲਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ ਇਨ੍ਹਾਂ ਮਿੱਟੀ ਦੇ ਕਾਰੀਗਰਾਂ ਨੇ ਮੰਗ ਕੀਤੀ ਹੈ ਕਿ ਚਾਇਨੀ ਸਾਮਾਨ ਬੰਦ ਹੋਵੇ ਅਤੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਵੇ।

The potter is unhappy on the occasion of Diwali

ਉੱਧਰ ਮਿੱਟੀ ਦੇ ਬਰਤਨ ਲੈਣ ਦੇ ਲਈ ਆਈ ਇਕ ਗਾਹਕ ਹਰਸ਼ਰਨ ਕੌਰ ਨੇ ਦੱਸਿਆ ਕਿ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰ ਮੰਦੀ ਦਾ ਸ਼ਿਕਾਰ ਹੋ ਰਹੇ ਹਨ। ਉਹ ਜਦੋਂ ਵੀ ਕੋਈ ਤਿਉਹਾਰ ਹੁੰਦਾ ਅਤੇ ਇਨ੍ਹਾਂ ਤੋਂ ਮਿੱਟੀ ਦੇ ਬਰਤਨ ਲੈ ਕੇ ਜਾਂਦੇ ਹਨ। ਵਰਤ ਮੌਕੇ ਆਪਣੀਆਂ ਭਰਜਾਈ ਦੇ ਲਈ ਕਰੂਆ ਖਰੀਦਣ ਆਏ ਹਨ ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਸਰ੍ਹੋਂ ਦਾ ਤੇਲ ਬਾਲਣ ਦੇ ਨਾਲ ਸਾਡਾ ਵਾਤਾਵਰਣ ਸ਼ੁੱਧ ਹੁੰਦਾ ਹੈ।

The potter is unhappy on the occasion of Diwali

ਅਸੀਂ ਕਈ ਬੀਮਾਰੀਆਂ ਤੋਂ ਬਚਦੇ ਹਾਂ ਉੱਥੇ ਹੀ ਮਿੱਟੀ ਦੇ ਬਰਤਨਾਂ ਅਤੇ ਦੀਵਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ। ਉਨ੍ਹਾਂ ਹੋਰ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਾਰੀਗਰਾਂ ਤੋਂ ਸਾਮਾਨ ਖਰੀਦਣ ਤਾਂ ਕਿ ਇਨ੍ਹਾਂ ਦਾ ਰੁਜ਼ਗਾਰ ਵੀ ਸਾਡੇ ਨਾਲ ਚਲਦਾ ਰਹੇ ਅਤੇ ਸਾਡਾ ਪੁਰਾਤਨ ਵਿਰਸਾ ਜੀਵਤ ਰਹੇ।

The potter is unhappy on the occasion of Diwali

ਇਹ ਵੀ ਪੜ੍ਹੋ:-ਲੋਕਾਂ ਦੇ ਘਰ ਰੁਸ਼ਨਾਉਣ ਵਾਲਿਆਂ ਦੇ ਬੁਝੇ ਚਿਹਰੇ

ABOUT THE AUTHOR

...view details