ਮਾਨਸਾ :ਨਸ਼ੇ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਆਗੂ ਪਰਵਿੰਦਰ ਸਿੰਘ ਝੋਟਾ ਨੇ ਮੁਕਤਸਰ ਜਿਲ੍ਹਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅੱਜ ਮਾਨਸਾ ਵਿਖੇ ਪਹੁੰਚ ਕੇ ਐਲਾਨ ਕੀਤਾ ਕਿ ਨਸ਼ਾ ਤਸਕਰੀ ਦੇ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖਿਲਾਫ ਹੁਣ ਵੱਡੀ ਮੁਹਿੰਮ ਪੰਜਾਬ ਭਰ ਵਿੱਚ ਉੱਠੇਗੀ ਅਤੇ ਇਹ ਲੜਾਈ ਹੁਣ ਸਾਰੀਆਂ ਜਥੇਬੰਦੀਆਂ ਦੀ ਬਣ ਚੁੱਕੀ ਹੈ।
Parvinder Jhota Thanked Organizations : ਜੇਲ੍ਹ 'ਚੋਂ ਰਿਹਾਈ ਮਗਰੋਂ ਪਰਵਿੰਦਰ ਸਿੰਘ ਝੋਟਾ ਨੇ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦਾ ਕੀਤਾ ਧੰਨਵਾਦ - Parminder Singh Jhota s campaign against addiction
ਨਸ਼ਿਆਂ ਦੇ ਖਿਲਾਫ਼ ਮੁਹਿੰਮ ਛੇੜਨ ਵਾਲੇ ਮਾਨਸਾ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਰਿਆਈ ਹੋ ਗਈ ਹੈ। ਇਸ ਤੋਂ ਬਾਅਦ ਝੋਟਾ ਨੇ ਸੰਘਰਸ਼ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ।
Published : Sep 12, 2023, 5:41 PM IST
ਮੂਸੇਵਾਲਾ ਦਾ ਕੀਤਾ ਜ਼ਿਕਰ :ਮਾਨਸਾ ਪਹੁੰਚੇ ਪਰਵਿੰਦਰ ਸਿੰਘ ਝੋਟਾ ਨੇ ਕਿਹਾ ਕਿ 62 ਕਿਸਾਨ ਅਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਲੜਾਈ ਲੜੀ ਹੈ, ਜਿਸ ਤੋਂ ਬਾਅਦ ਮੇਰੀ ਰਿਹਾਈ ਹੋਈ ਹੈ। ਇਹ ਲੜਾਈ ਹੁਣ ਨਸ਼ੇ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਲੜੀ ਜਾਵੇਗੀ ਕਿਉਂਕਿ ਨਸ਼ੇ ਦੇ ਖਿਲਾਫ ਲੜਨਾ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੰਜਾਬੀਆਂ ਦੀ ਪੂਰੀ ਦੁਨੀਆਂ ਦੇ ਵਿੱਚ ਚੜ੍ਹਤ ਬਣਾਈ ਹੈ ਅਤੇ ਪੰਜਾਬੀਆਂ ਨੂੰ ਸੈਲਿਉਟ ਕਰਵਾ ਗਿਆ ਹੈ ਅਤੇ ਉਹ ਇਨਸਾਨ ਇੱਕ ਰੱਬ ਦਾ ਰੂਪ ਸੀ ਜਿਸ ਨੇ ਸਾਡੇ ਏਰੀਏ ਦੀ ਪੂਰੀ ਚੜਤ ਬਣਾਈ ਹੈ।
ਨਸ਼ੇ ਦੇ ਮਾਮਲੇ 'ਤੇ ਉਹਨਾਂ ਬੋਲਦੇ ਹੋਏ ਕਿਹਾ ਕਿ ਨਸ਼ਾ ਬੰਦ ਨਹੀਂ ਹੋਇਆ ਅਤੇ ਪੰਜਾਬ ਦੇ ਵਿੱਚ ਇੱਕ ਵੱਡੀ ਮੁਹਿੰਮਾਂ ਚਲਾਈ ਜਾਵੇਗੀ। ਕਿਸ ਮੌਕੇ ਪਰਵਿੰਦਰ ਸਿੰਘ ਝੋਟੇ ਦੀ ਟੀਮ ਦੇ ਮੈਂਬਰ ਅਮਨਦੀਪ ਸਿੰਘ ਅਤੇ ਇੰਦਰਜੀਤ ਸਿੰਘ ਨੇ ਵੀ ਸੰਘਰਸ਼ ਵਿੱਚ ਸਾਥ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਰਵਿੰਦਰ ਸਿੰਘ ਦੀ ਰਿਹਾਈ ਦੇ ਨਾਲ ਅਜੇ ਜਿੱਤ ਨਹੀਂ ਹੋਈ ਜਦੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇਗਾ ਉਦੋਂ ਪੰਜਾਬੀਆਂ ਦੀ ਵੱਡੀ ਜਿੱਤ ਹੋਵੇਗੀ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਨਸ਼ੇ ਦੇ ਖਿਲਾਫ ਉੱਠਣ ਦੀ ਜ਼ਰੂਰਤ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।