ਮਾਨਸਾ:ਐਤਵਾਰ ਦੇ ਦਿਨ ਮੂਸਾ ਪਿੰਡ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸੰਸ਼ਕ ਉਨ੍ਹਾਂ ਦੇ ਮਾਤਾ ਪਿਤਾ ਨੂੰ ਮਿਲਣ ਦੇ ਲਈ ਵੱਡੀ ਤਾਦਾਦ ਵਿੱਚ ਪਹੁੰਚਦੇ ਹਨ। ਅੱਜ ਵੀ ਮੂਸੇਵਾਲਾ ਦੇ ਪ੍ਰਸੰਸ਼ਕ ਉਨ੍ਹਾਂ ਦੀ ਹਵੇਲੀ ਪਹੁੰਚੇ ਪਰ ਮਾਤਾ ਚਰਨ ਕੌਰ ਵੱਲੋਂ ਸਾਰੇ ਹੀ ਪ੍ਰਸੰਸ਼ਕਾਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਦੇ ਸੰਘਰਸ਼ ਵਿੱਚ ਸਾਥ ਦੇਣ ਦੇ ਲਈ ਵੀ ਧੰਨਵਾਦ ਕੀਤਾ। ਹਵੇਲੀ ਵਿਚ ਪਹੁੰਚੇ ਪ੍ਰਸੰਸ਼ਕਾਂ ਮਾਤਾ ਚਰਨ ਕੌਰ ਨੂੰ ਮਿਲੇ (fans reached the haveli met Mata Charan Kaur) ਅਤੇ ਉਨ੍ਹਾਂ ਦੇ ਨਾਲ ਫੋਟੋਆਂ ਵੀ ਕਰਵਾਈਆਂ।
ਮੂਸਾ ਪਿੰਡ ਦੇ ਵਿਚ ਪਹੁੰਚੇ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੀ ਮਾਤਾ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਫਾਜ਼ਿਲਕਾ ਤੋਂ ਪਹੁੰਚੀ ਹਰਸ਼ਦੀਪ ਕੌਰ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਮਿਲਣਾ ਚਾਹੁੰਦੇ ਸੀ ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ ਪਰ ਉਹ ਪਰਿਵਾਰ ਦੇ ਵਿੱਚ ਦੋ ਭੈਣਾਂ ਹਨ ਅਤੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀਆਂ ਸੀ ਕਿਉਂਕਿ ਸਿੱਧੂ ਨੇ ਕਦੇ ਵੀ ਧੀਆਂ ਤੇ ਅਜਿਹਾ ਗੀਤ ਨਹੀਂ ਗਾਇਆ ਜਿਸ ਨਾਲ ਕਿਸੇ ਪਰਿਵਾਰ ਨੂੰ ਠੇਸ ਪਹੁੰਚੇ।