ਮਾਨਸਾ:ਪੰਜਾਬ ਦੇ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਅੱਜ ਜਨਮ ਦਿਨ ਹੈ, ਇਸ ਮੌਕੇ ਉਨਾਂ ਦੇ ਪ੍ਰਸ਼ੰਸਕ ਪਿੰਡ ਮੂਸਾ ਪਹੁੰਚ ਰਹੇ ਹਨ। ਉਥੇ ਹੀ ਪਿੰਡ ਖਨੌਰੀ ਤੋਂ ਨੌਜਵਾਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਜਿਥੇ ਕੇਕ ਮਾਪਿਆਂ ਵੱਲੋਂ ਕੱਟਿਆ ਗਿਆ। ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਪੁੱਤ ਨੂੰ ਯਾਦ ਕਰਦਿਆਂ ਜਨਮ ਦਿਨ ਦਾ ਕੇਕ ਕੱਟ ਕੇ ਨੌਜਵਾਨਾਂ ਨੂੰ ਖਵਾਇਆ। ਸਿੱਧੂ ਮੂਸੇਵਾਲਾ ਦੇ ਫੈਨ ਨੌਜਵਾਨ ਗੈਵੀ ਨੇ ਨੇ ਕਿਹਾ ਕਿ ਉਹ ਹਰ ਵਾਰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਕੇਕ ਲੈ ਕੇ ਆਉਂਦਾ ਸੀ ਅਤੇ ਸਿੱਧੂ ਮੂਸੇਵਾਲਾ ਦੇ ਨਾਲ ਖੁਸ਼ੀ ਸਾਂਝੀ ਕਰਦਾ ਸੀ। ਪਰ ਅੱਜ ਭਾਵੇਂ ਹੀ ਸਿੱਧੂ ਮੂਸੇਵਾਲਾ ਇਸ ਦੁਨੀਆ ਉੱਤੇ ਨਹੀਂ ਹੈ ਪਰ ਫਿਰ ਵੀ ਉਨਾਂ ਦਾ ਜਨਮਦਿਨ ਮਨਾ ਰਹੇ ਹਾਂ। ਅੱਜ ਉਸ ਦੀ ਕਮੀ ਮਹਿਸੂਸ ਹੋ ਰਹੀ ਹੈ, ਉਹਨਾਂ ਕਿਹਾ ਕਿ ਉਹ ਸਿੱਧੂ ਮੂਸੇ ਵਾਲਾ ਨੂੰ ਲੰਬੇ ਸਮੇਂ ਤੋਂ ਪਿਆਰ ਕਰਦੇ ਸਨ ਅਤੇ ਉਸ ਦੇ ਵੱਡੇ ਪ੍ਰਸ਼ੰਸਕ ਸਨ।
Sidhu Moose Wala Birthday: ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਕੇਕ ਲੈ ਕੇ ਹਵੇਲੀ ਪਹੁੰਚੇ ਪ੍ਰਸ਼ੰਸਕ - entertainment news
ਸਿੱਧੂ ਮੂਸੇਵਾਲਾ ਦੇ ਫੈਨ ਉਨਾਂ ਦੀ ਹਵੇਲੀ ਕੇਕ ਲੈਕੇ ਪਹੁੰਚ ਰਹੇ ਹਨ ਅਤੇ ਇਸ ਮੌਕੇ ਉਨਾਂ ਦੇ ਮਾਪਿਆਂ ਵੱਲੋਂ ਪੁੱਤਰ ਦੇ ਜਨਮ ਦਿਨ ਦਾ ਕੇਕ ਕੱਟ ਕੇ ਪੁੱਤ ਸਿੱਧੂ ਨੂੰ ਯਾਦ ਕੀਤਾ ਜਾ ਰਿਹੈ ਹੈ। ਪ੍ਰਸ਼ੰਸਕਾਂ ਨੇ ਕਿਹਾ ਕਿ ਸਰਕਾਰ ਤੋਂ ਅਪੀਲ ਕਰਦੇ ਹਨ ਕਿ ਮੂਸੇਵਾਲਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਪ੍ਰਸ਼ੰਸਕ ਹਵੇਲੀ ਪਹੁੰਚ ਕੇ ਕੱਟ ਰਹੇ ਕੇਕ : ਬੇਸ਼ੱਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਅਤੇ ਅੱਜ ਉਹ ਸਾਡੇ ਵਿਚਕਾਰ ਨਹੀਂ ਪਰ ਫਿਰ ਵੀ ਉਸ ਦੇ ਗਾਣਿਆਂ ਦੇ ਜ਼ਰੀਏ ਉਹ ਅੱਜ ਵੀ ਸਾਡੇ ਵਿਚਕਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਦਿੱਤਾ ਅਤੇ ਪਰਿਵਾਰ ਸੜਕਾਂ ਤੇ ਰੁਲਣ ਲਈ ਮਜਬੂਰ ਹੋ ਰਿਹਾ ਹੈ। ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇ ਕਿਉਕਿ ਸਿੱਧੂ ਮੂਸੇਵਾਲਾ ਨੂੰ ਪੂਰੀ ਦੁਨੀਆਂ ਦੇ ਵਿਚ ਲੋਕ ਯਾਦ ਕਰਦੇ ਹਨ। ਅੱਜ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਚ ਉਸ ਨੂੰ ਚਾਹੁਣ ਵਾਲੇ ਹਰ ਕੋਈ ਉਸ ਦਾ ਪ੍ਰਸੰਸਕ ਪਹੁੰਚੇਗਾ ਅਤੇ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਕੇਕ ਕੱਟੇਗਾ। ਇਹ ਸਿੱਧੂ ਮੂਸੇਵਾਲਾ ਦੀਆਂ ਨਿਸ਼ਾਨੀਆਂ ਅੱਜ ਵੀ ਸਿੱਧੂ ਮੂਸੇ ਵਾਲਾ ਦੀ ਯਾਦ ਤਾਜ਼ਾ ਕਰਵਾਉਣੀਆਂ ਹਨ,ਕਿਉਂਕਿ ਸਿੱਧੂ ਮੂਸੇਵਾਲਾ ਨੇ ਇਨਾਂ ਸਾਰੇ ਵਹੀਕਲਾਂ ਨੂੰ ਖੁਦ ਚਲਾਇਆ ਹੈ ਅਤੇ ਨੌਜਵਾਨਾਂ ਨੂੰ ਖੇਤੀ ਨਾਲ ਜੁੜਨ ਤੇ ਆਪਣੇ ਮਾਤਾ ਪਿਤਾ ਦੀ ਇੱਜਤ ਕਰਨੀ ਸਿਖਾਈ ਹੈ।
- ਡਿਊਟੀ ਦੌਰਾਨ ਸ਼ਹੀਦ ਹੋਇਆ ਫ਼ੌਜੀ ਨੌਜਵਾਨ ਪੰਜ ਤੱਤਾਂ 'ਚ ਵਿਲੀਨ, ਮਾਂ-ਪਿਓ ਦਾ ਰੋ-ਰੋ ਕੇ ਬੁਰਾ ਹਾਲ
- Harpreet Kaur join Canada Police: ਪਿੰਡੋਂ ਉੱਠੀ ਪੰਜਾਬ ਦੀ ਧੀ ਦੇ ਦੇਸ਼-ਵਿਦੇਸ਼ਾਂ ਵਿੱਚ ਚਰਚੇ, ਹੋਰਾਂ ਲਈ ਬਣੀ ਮਿਸਾਲ
- Gurudwara Somasar Sahib: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਗਟ ਕੀਤਾ ਪਾਣੀ ਦਾ ਸੋਮਾ ਅੱਜ ਵੀ ਮੌਜੂਦ, ਜਾਣੋ ਇਤਿਹਾਸ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਜਨਮ ਦਿਨ ਸੀ। ਇਸ ਮੌਕੇ ‘ਤੇ ਗਾਇਕ ਦੀ ਮਾਂ ਨੇ ਆਪਣੇ ਪੁੱਤਰ ਦੇ ਲਈ ਭਾਵੁਕ ਪੋਸਟ ਵੀ ਸਾਂਝੀ ਕੀਤੀ ਸੀ। ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ ਸਾਲ ਉਸ ਦੇ ਜਨਮ ਦਿਨ ‘ਤੇ ਪੁੱਤਰ ਨੇ ਰਾਤ ਬਾਰਾਂ ਵਜੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ । ਪਰ ਇਸ ਵਾਰ ਪੁੱਤਰ ਨੇ ਵਧਾਈ ਨਹੀਂ ਦਿੱਤੀ । ਮਨ ਵਾਰ ਵਾਰ ਯਾਦ ਕਰਕੇ ਉਦਾਸ ਹੋ ਜਾਂਦਾ ਹੈ।