ਮਾਨਸਾ:ਪਿਛਲੇ ਦਿਨੀਂ ਮਾਨਸਾ ਵਿੱਚ ਭਾਰੀ ਮੀਂਹ (Rain) ਕਾਰਨ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫਸਲ ਵਿਚ ਪਾਣੀ ਭਰ ਜਾਣ ਕਾਰਨ ਫ਼ਸਲ ਖਰਾਬ ਹੋ ਗਈ ਹੈ।ਪਿੰਡ ਧਿੰਗੜ, ਕਮਾਲੂ, ਦਲੀਏਵਾਲੀ ਅਤੇ ਬਹਿਣੀਵਾਲ ਆਦਿ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ (DC) ਨੂੰ ਮੰਗ ਪੱਤਰ ਦਿੱਤਾ।ਕਿਸਾਨਾਂ ਦਾ ਕਹਿਣਾ ਹੈ ਕਿ ਡੀਸੀ ਨੇ ਭਰੋਸਾ ਦਿੱਤਾ ਹੈ ਜਲਦੀ ਹੀ ਕਾਗਜ਼ੀ ਕਾਰਵਾਈ ਕਰਕੇ ਮੁਆਵਜ਼ਾ ਦਿਵਾਇਆ ਜਾਵੇਗਾ।
ਇਸ ਮੌਕੇ ਕਿਸਾਨ ਹਰਦੇਵ ਸਿੰਘ ਬੁਰਜਰਾਠੀ ਦਾ ਕਹਿਣਾ ਹੈ ਕਿ ਮੀਂਹ ਦੇ ਨਾਲ ਨਰਮੇ ਦੀ ਫਸਲ ਤਬਾਹ ਹੋ ਗਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮੀਂਹ ਜ਼ਿਆਦਾ ਪੈਣ ਨਾਲ ਕਈ ਘਰ ਵੀ ਨੁਕਸਾਨੇ ਗਏ ਹਨ ਪਰ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਡੀਸੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਖਰਾਬ ਹੋਈਆ ਫਸਲਾਂ ਅਤੇ ਡਿੱਗ ਚੁੱਕੇ ਘਰਾਂ ਜਾ ਜਾਇਜਾ ਲੈ ਕੇ ਮੁਆਵਜ਼ੇ ਲਈ ਕਾਰਵਾਈ ਕੀਤੀ ਜਾਵੇ।