ਪੰਜਾਬ

punjab

ETV Bharat / state

ਕੋਵਿਡ 19: ਮਾਨਸਾ ਦੀ ਇਸ ਕੁੜੀ ਨੂੰ ਪੁਲਿਸ ਅਧਿਕਾਰੀਆਂ ਦਾ ਵੀ ਸਲਾਮ

ਮਾਨਸਾ ਦੀ ਸੋਨੂ ਨੇ ਪੁਲਿਸ ਮੁਲਾਜ਼ਮਾਂ ਨੂੰ ਚਾਹ, ਪਾਣੀ ਪਿਲਾਉਣ ਦਾ ਬੀੜਾ ਚੁੱਕਿਆ ਹੈ। ਘਰ ਦੇ ਆਰਥਿਕ ਹਾਲਤ ਖ਼ਰਾਬ ਹੋਣ ਤੋਂ ਬਾਅਦ ਵੀ ਸੋਨੂੰ ਸਵੇਰੇ ਸ਼ਾਮ ਨਾਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਚਾਹ, ਪਾਣੀ ਤੇ ਬਿਸਕੁਟ ਖਵਾ ਰਹੀ ਹੈ। ਸੋਨੂੰ ਨਿਰਸਵਾਰਥ ਸੇਵਾ ਕਰ ਰਹੀ ਹੈ, ਜਿਸ ਦੀ ਪੁਲਿਸ ਅਧਿਕਾਰੀ ਵੱਲੋਂ ਪ੍ਰਸ਼ੰਸਾ ਤੇ ਧੰਨਵਾਦ ਕੀਤਾ ਜਾ ਰਿਹਾ ਹੈ।

ਕੋਵਿਡ 19: ਮਾਨਸਾ ਦੀ ਇਸ ਕੁੜੀ ਨੂੰ ਪੁਲਿਸ ਅਧਿਕਾਰੀਆਂ ਦਾ ਵੀ ਸਲਾਮ
ਕੋਵਿਡ 19: ਮਾਨਸਾ ਦੀ ਇਸ ਕੁੜੀ ਨੂੰ ਪੁਲਿਸ ਅਧਿਕਾਰੀਆਂ ਦਾ ਵੀ ਸਲਾਮ

By

Published : Apr 19, 2020, 4:42 PM IST

ਮਾਨਸਾ: ਕੋਰੋਨਾ ਵਾਇਰਸ ਭਾਰਤ 'ਚ ਆਪਣੇ ਪੈਰ ਪਸਾਰ ਚੁੱਕਾ ਹੈ। ਇਸ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਲਗਾਤਾਰ ਕੋਸ਼ਿਸ਼ਾ ਕਰ ਰਹੀ ਹੈ। ਲੌਕਡਾਉਨ ਦੌਰਾਨ ਡਾਕਟਰ, ਪੁਲਿਸ, ਸਫਾਈ ਕਰਮੀ ਤੇ ਪ੍ਰਸ਼ਾਸਨ ਪੱਬਾ ਭਾਰ ਹਨ। ਹਾਲਾਤ ਅਜਿਹੇ ਹਨ ਕਿ ਇਹ ਸਭ 24-24 ਘੰਟੇ ਡਿਉਟੀ ਕਰਨ ਨੂੰ ਮਜਬੂਰ ਹਨ। ਅਜਿਹੇ 'ਚ ਮਾਨਸਾ ਦੀ ਇੱਕ ਕੁੜੀ ਮਿਸਾਲ ਬਣ ਕੇ ਸਾਹਮਣੇ ਆਈ ਹੈ। ਇਸ ਕੁੜੀ ਦੀ ਮਿਸਾਲ ਹਰ ਕੋਈ ਦੇ ਰਿਹਾ ਹੈ ਤੇ ਪੰਜਾਬ ਭਰ 'ਚ ਇਸ ਦੀ ਤਰੀਫਾ ਹੋ ਰਹੀਆਂ ਹਨ।

ਕੋਵਿਡ 19: ਮਾਨਸਾ ਦੀ ਇਸ ਕੁੜੀ ਨੂੰ ਪੁਲਿਸ ਅਧਿਕਾਰੀਆਂ ਦਾ ਵੀ ਸਲਾਮ

ਅਸੀਂ ਅੱਜ ਸੋਨੂੰ ਦੀ ਗੱਲ ਕਰ ਰਹੇ ਹਾਂ ਜਿਸ ਨੇ ਲੋਕਾਂ ਦੀ ਰੱਖਿਆ 'ਚ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਚਾਹ, ਪਾਣੀ ਪਿਲਾਉਣ ਦਾ ਬੀੜਾ ਚੁੱਕਿਆ ਹੈ। ਘਰ ਦੀ ਆਰਥਿਕ ਹਾਲਤ ਖ਼ਰਾਬ ਹੋਣ ਤੋਂ ਬਾਅਦ ਵੀ ਇਹ ਸੋਨੂੰ ਸਵੇਰੇ ਸ਼ਾਮੀ ਨਾਕੇ 'ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਚਾਹ, ਪਾਣੀ ਤੇ ਬਿਸਕੁਟ ਖਵਾਂ ਰਹੀ ਹੈ। ਇਸ ਸੋਨੂੰ ਨਿਰਸਵਾਰਥ ਸੇਵਾ ਕਰ ਰਹੀ ਹੈ, ਜਿਸ ਦੀ ਪੁਲਿਸ ਅਧਿਕਾਰੀ ਵੱਲੋਂ ਪ੍ਰਸ਼ੰਸਾ ਤੇ ਧੰਨਵਾਦ ਕੀਤਾ ਜਾ ਰਿਹਾ ਹੈ।

ਕੋਵਿਡ 19: ਮਾਨਸਾ ਦੀ ਇਸ ਕੁੜੀ ਨੂੰ ਪੁਲਿਸ ਅਧਿਕਾਰੀਆਂ ਦਾ ਵੀ ਸਲਾਮ

ਦੱਸਣਯੋਗ ਹੈ ਕਿ ਸੋਨੂੰ ਇੱਕ ਨਿੱਜੀ ਕਲੀਨਿਕ 'ਤੇ ਕੁਝ ਹਜ਼ਾਰ ਰੁਪਏ ਦੀ ਨੌਕਰੀ ਕਰਦੀ ਹੈ। ਉਸ ਦੇ ਪਿਤਾ ਦੇਹਾਂਤ ਹੋ ਚੁੱਕਾ ਹੈ ਜਦੋਂ ਕਿ ਉਸ ਦੀ ਮਾਤਾ ਬਿਮਾਰ ਰਹਿੰਦੇ ਹਨ। ਘਰ ਦੀ ਮੰਦੀ ਹਾਲਤ ਤੋਂ ਬਾਅਦ ਵੀ ਸੋਨੂੰ ਨੇ ਇੱਕ ਵਾਰ ਵੀ ਆਪਣੇ ਬਾਰੇ 'ਚ ਨਹੀਂ ਸੋਚਿਆ ਤੇ ਪੁਲਿਸ ਮੁਲਾਜ਼ਮਾਂ ਦੀ ਸੇਵਾਂ ਵਿੱਚ ਜੁੱਟ ਗਈ।

ਕੋਵਿਡ 19: ਮਾਨਸਾ ਦੀ ਇਸ ਕੁੜੀ ਨੂੰ ਪੁਲਿਸ ਅਧਿਕਾਰੀਆਂ ਦਾ ਵੀ ਸਲਾਮ

ਸੋਨੂੰ ਨੇ ਜਦੋਂ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਦੇਖਦੀ ਸੀ ਕਿ ਸਾਡੇ ਪੁਲਿਸ ਮੁਲਾਜ਼ਮ ਭਾਈ-ਭੈਣ ਰੋਜ਼ਾਨਾ ਸਖ਼ਤ ਮਿਹਨਤ ਨਾਲ ਡਿਊਟੀ ਕਰਕੇ ਸਾਡੀ ਦੇਖਭਾਲ ਕਰ ਰਹੇ ਹਨ। ਉਨ੍ਹਾਂ ਨੂੰ ਵੇਖਕੇ ਮੈਨੂੰ ਵੀ ਲੱਗਿਆ ਕਿ ਇਨ੍ਹਾਂ ਲਈ ਕੁਝ ਕਰਨਾ ਚਾਹੁੰਦਾ ਹੈ। ਇਸ ਲਈ ਉਸ ਨੇ ਆਪਣੇ ਇਨ੍ਹਾਂ ਭਾਈ ਭੈਣਾਂ ਦੇ ਲਈ ਸਵੇਰੇ ਅਤੇ ਦੁਪਹਿਰ ਦੇ ਸਮੇਂ ਚਾਹ, ਬਿਸਕੁੱਟ ਅਤੇ ਠੰਡੇ ਪਾਣੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ ਕਿ ਉਹ ਸਕੂਟੀ ਰਾਹੀ ਥਾਂ ਥਾਂ ਜਾ ਕੇ ਪੁਲਿਸ ਭਾਈ ਭੈਣਾਂ ਦੀ ਸੇਵਾ ਕਰਦੀ ਹੈ।

ਐਸਪੀ ਕੁਲਦੀਪ ਸੋਹੀ ਨੇ ਦੱਸਿਆ ਕਿ ਉਹ ਸੋਨੂੰ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਸੇਵਾ ਭਾਵਨਾ ਪਹਿਲੀ ਵਾਰ ਦੇਖੀ ਹੈ ਅਤੇ ਇਹ ਕੁੜੀ ਲੋਕਾਂ ਦੇ ਲਈ ਮਿਸਾਲ ਬਣ ਕੇ ਉਭਰੀ ਹੈ। ਉਨ੍ਹਾਂ ਦੱਸਿਆ ਕਿ ਇਸ ਕੁੜੀ ਦੀ ਪੜ੍ਹਾਈ ਬਾਰ੍ਹਵੀਂ ਤੋਂ ਬਾਅਦ ਵਿਚਕਾਰ ਹੀ ਰਹਿ ਗਈ ਹੈ ਅਤੇ ਹੁਣ ਉਹ ਅੱਗੇ ਦੀ ਪੜ੍ਹਾਈ ਵਿੱਚ ਸੋਨੂੰ ਕੌਰ ਦੀ ਮੱਦਦ ਕਰਨ ਦੀ ਵੀ ਕੋਸ਼ਿਸ਼ ਕਰਨਗੇ।

ABOUT THE AUTHOR

...view details