ਮਾਨਸਾ: ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਨਰਮਾ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਖਰਾਬ ਹੋ ਗਈ ਸੀ ਪਰ ਨਰਮੇ ਦੀ ਫਸਲ ਦਾ ਰੇਟ ਸਰਕਾਰੀ ਰੇਟ ਤੋਂ ਕਿਤੇ ਦੁੱਗਣਾ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬੇਸ਼ੱਕ ਸਰਕਾਰੀ ਰੇਟ 6 ਹਜ਼ਾਰ ਦੇ ਕਰੀਬ ਹੈ ਪਰ ਮਾਨਸਾ ਦੀ ਅਨਾਜ ਮੰਡੀ ਵਿੱਚ ਨਰਮੇ ਦਾ ਰੇਟ 11 ਹਜਾਰ 500 ਪ੍ਰਤੀ ਕੁਇੰਟਲ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅੱਗੇ ਤੋਂ ਕਿਸਾਨਾਂ ਨੂੰ ਫ਼ਸਲਾਂ ਦੇ ਚੰਗੇ ਰੇਟ ਦੇਵੇ ਅਤੇ ਚੰਗਾ ਬੀਜ ਮੁਹੱਈਆ ਕਰਾਵੇ ਤਾਂ ਕਿ ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਨਾ ਹੋਣ।
ਮਾਨਸਾ ਮੰਡੀ 'ਚ ਨਰਮੇ ਦਾ ਰੇਟ 11 ਹਜ਼ਾਰ ਉਨ੍ਹਾਂ ਕਿਹਾ ਕਿ ਬੇਸ਼ੱਕ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਰੂੰ ਦੀ ਜ਼ਿਆਦਾ ਮੰਗ ਹੈ ਪਰ ਮੰਡੀਆਂ ਦੇ ਵਿੱਚ ਹੁਣ ਕਿਸਾਨਾਂ ਕੋਲ ਨਰਮਾ ਨਾ ਹੋਣ ਕਾਰਨ ਰੇਟ ਵਧੀਆ ਮਿਲ ਰਿਹਾ ਹੈ, ਜਿਸ ਕਾਰਨ ਕਿਸਾਨ ਸੰਤੁਸ਼ਟ ਵੀ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਅਜਿਹੇ ਰੇਟ ਮਿਲਣੇ ਚਾਹੀਦੇ ਹਨ ਤਾਂ ਕਿ ਕਿਸਾਨ ਝੋਨੇ ਦੀ ਫਸਲ ਤੋਂ ਮੁੱਖ ਮੋੜ ਕੇ ਨਰਮੇ ਦੀ ਫਸਲ ਵੱਲ ਆਪਣਾ ਮੂੰਹ ਕਰ ਸਕਣ। ਉਨ੍ਹਾਂ ਇਹ ਵੀ ਸਰਕਾਰ ਨੂੰ ਕਿਹਾ ਕਿ ਖ਼ਰਾਬ ਹੋਏ ਨਰਮੇ ਦੀ ਫ਼ਸਲ ਦਾ ਅਜੇ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਿਆ ਅਤੇ ਕਈ ਪਿੰਡਾਂ ਵਿੱਚ ਨਰਮੇ ਦੇ ਮੁਆਵਜ਼ੇ ਨੂੰ ਲੈ ਕੇ ਘਪਲੇ ਵੀ ਹੋਏ ਹਨ। ਜਿਸ ਦੀ ਸਰਕਾਰ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਨਰਾਤਿਆਂ ਮੌਕੇ ਮੰਦਿਰਾਂ ਵਿੱਚ ਉਮੜੇ ਸ਼ਰਧਾਲੂ, ਮਾਤਾ ਦਾ ਲੈ ਰਹੇ ਆਸ਼ੀਰਵਾਦ