ਪੰਜਾਬ

punjab

ETV Bharat / state

ਪ੍ਰਧਾਨਾਂ ਦੀ ਨਿਯੁਕਤੀ 'ਤੇ ਪਛੜੀ ਕਾਂਗਰਸ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਾਰੀਆਂ ਪਾਰਟੀਆਂ ਵੱਲੋ ਆਪਣੇ ਜਿਲ੍ਹਾਂ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਪਰ ਕਾਂਗਰਸ ਪਾਰਟੀ ਵੱਲੋ ਹੁਣ ਤੱਕ ਕਿਸੇ ਵੀ ਪ੍ਰਧਾਨ ਦੀ ਨਿਯੁਕਤੀ ਨਹੀ ਕੀਤੀ ਗਈ।

ਪ੍ਰਧਾਨਾਂ ਦੀ ਨਿਯੁਕਤੀ 'ਤੇ ਪਛੜੀ ਕਾਂਗਰਸ
ਪ੍ਰਧਾਨਾਂ ਦੀ ਨਿਯੁਕਤੀ 'ਤੇ ਪਛੜੀ ਕਾਂਗਰਸ

By

Published : Aug 1, 2021, 7:00 PM IST

ਮਾਨਸਾ:ਪੰਜਾਬ ਦੀਆਵੱਖ ਵੱਖ ਪਾਰਟੀਆਂ ਵੱਲੋਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਉਥੇ ਹੀ ਜ਼ਿਲ੍ਹਾਂ ਪੱਧਰ 'ਤੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਬੇਸ਼ੱਕ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਦੀ ਨਿਯੁਕਤੀ ਨਹੀਂ ਕੀਤੀ ਗਈ। ਪਰ ਆਮ ਆਦਮੀ ਪਾਰਟੀ ਬੀਜੇਪੀ ਅਤੇ ਅਕਾਲੀ ਦਲ ਬਾਦਲ ਵੱਲੋਂ ਨਿਯੁਕਤੀ ਕਰਕੇ ਗਤੀਵਿਧੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ।

ਬੀਜੇਪੀ ਦੇ ਸਟੇਟ ਐਗਜੈਕਟਿਵ ਮੈਂਬਰ ਸੂਰਜ ਪ੍ਰਕਾਸ਼ ਛਾਬੜਾ ਨੇ ਕਿਹਾ, ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹੇ ਨੂੰ 9 ਮੰਡਲਾਂ ਦੇ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਹਰ 3 ਸਾਲ ਬਾਅਦ ਉਨ੍ਹਾਂ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ, ਅਤੇ ਕਰੀਬ ਡੇਢ ਸਾਲ ਪਹਿਲਾਂ ਮੱਖਣ ਲਾਲ ਬਾਂਸਲ ਨੂੰ ਮਾਨਸਾ ਦਾ ਪ੍ਰਧਾਨ ਨਿਯੁਕਤ ਕੀਤਾ ਸੀ।

ਪ੍ਰਧਾਨਾਂ ਦੀ ਨਿਯੁਕਤੀ 'ਤੇ ਪਛੜੀ ਕਾਂਗਰਸ

ਬੀਜੇਪੀ ਵੱਲੋ ਮਾਨਸਾ ਦੇ 9 ਮੰਡਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਅਤੇ ਮਾਨਸਾ ਦੇ ਰੋਹਿਤ ਬਾਂਸਲ ਨੂੰ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ, ਕਿ ਸਾਰੇ ਜ਼ਿਲ੍ਹੇ ਦੀ ਟੀਮ ਤਿਆਰ ਹੈ ਅਤੇ ਉਨ੍ਹਾਂ ਦੇ ਅਧੀਨ ਹੋਰ ਟੀਮਾਂ ਵੀ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਅਲੱਗ ਅਲੱਗ ਮਹਿਲਾ ਮੋਰਚਾ ਕਿਸਾਨ ਮੋਰਚਾ ਵੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2022 ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਚੋਣ ਲੜੇਗੀ,ਇਸ ਚੋਣਾਂ ਵਿੱਚ ਉਨ੍ਹਾਂ ਨੂੰ ਚੰਗਾ ਨਤੀਜਾ ਜਰੂਰ ਮਿਲੇਗਾ।

ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ, ਕਿ ਕਾਂਗਰਸ ਪਾਰਟੀ ਦਾ ਜੱਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸੁਨੀਲ ਜਾਖੜ ਪੰਜਾਬ ਕਾਂਗਰਸ ਪ੍ਰਧਾਨ ਸਨ ਅਤੇ ਹੁਣ ਪਾਰਟੀ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ, ਜਲਦ ਹੀ ਜ਼ਿਲ੍ਹੇ ਪੱਧਰ 'ਤੇ ਵੀ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਦੀ ਨਿਯੁਕਤੀ ਦੀ ਉਮੀਦ ਹੈ, ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਕਰਨ ਦੇ ਨਾਲ ਨਾਲ ਬਲਾਕ ਪ੍ਰਧਾਨ ਵੀ ਨਿਯੁਕਤ ਕਰ ਦਿੱਤੇ ਜਾਣਗੇ, ਤਾਂ ਕਿ 2022 ਦੀਆਂ ਚੋਣਾਂ ਦੇ ਵਿੱਚ ਪਾਰਟੀ ਨੂੰ ਜਿੱਤ ਪ੍ਰਾਪਤ ਹੋ ਸਕੇ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ, ਕਿ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਦੀ ਪਹਿਲਾਂ ਹੀ ਨਿਯੁਕਤੀ ਕਰ ਦਿੱਤੀ ਗਈ ਸੀ। ਜਿਸ ਦੇ ਤਹਿਤ ਹੋਰ ਪਾਰਟੀਆਂ ਵੱਲੋਂ ਜੱਥੇਬੰਦਕ ਢਾਂਚਾ ਜ਼ਿਲ੍ਹਾ ਪੱਧਰ 'ਤੇ ਥੋੜੇ ਦਿਨਾਂ ਵਿੱਚ ਹੀ ਬਣਾ ਦਿੱਤਾ ਜਾਵੇਗਾ, ਤਾਂ ਕਿ 2022 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੂੰ ਪੂਰਨ ਬਹੁਮਤ ਮਿਲ ਸਕੇ। ਪਰ ਪੰਜਾਬ ਦੇ ਲੋਕ ਵਿਕਾਸ ਸ਼ੀਲ ਪਾਰਟੀ ਨੂੰ ਅੱਗੇ ਲਿਆਉਣ ਦੇ ਲਈ ਉਤਾਵਲੇ ਹਨ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਸਰਕਾਰ ਬਣਾਵੇਗਾ।

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ ਵਿਜੇ ਸਿੰਗਲਾ ਨੇ ਦੱਸਿਆ, ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਪੱਧਰ 'ਤੇ ਜੱਥੇਬੰਦਕ ਢਾਂਚਾ ਨਿਯੁਕਤ ਕੀਤਾ ਹੋਇਆ ਹੈ। ਜਿਸਦੇ ਤਹਿਤ ਮਾਨਸਾ ਜ਼ਿਲੇ ਦੇ ਜਰਨਲ ਚਰਨਜੀਤ ਸਿੰਘ ਅੱਕਾਂਵਾਲੀ ਨੂੰ ਪ੍ਰਧਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਅਧੀਨ ਬਲਾਕ ਪੱਧਰ ਅਤੇ ਪਿੰਡ ਪੱਧਰ ਤੇ ਵਾਰਡਾਂ ਦੇ ਵਿੱਚ ਵੀ ਕਮੇਟੀਆਂ ਨਿਯੁਕਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:- ਕੈਪਟਨ ਨੂੰ ਸ਼ਰੇਆਮ ਕੌਣ ਕੱਢ ਗਿਆ ਗਾਲਾਂ ! ਦੇਖੋ ਇਹ ਵੀਡੀਓ

ABOUT THE AUTHOR

...view details