ਪੰਜਾਬ

punjab

ETV Bharat / state

ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਬਿਨਾ ਵੈਕਸੀਨ ਲੱਗੇ ਸਰਟੀਫੀਕੇਟ ਕੀਤਾ ਜਾਰੀ - coronavirus update

ਮਾਨਸਾ ਸਿਵਲ ਹਸਪਤਾਲ ਵੱਲੋਂ ਬਿਨਾ ਵੈਕਸੀਨ ਲਵਾਏ ਹੀ ਸਰਟੀਫੀਕੇਟ ਜਾਰੀ ਕਰ ਦਿੱਤਾ ਗਿਆ ਜਦਕਿ ਜਿਸ ਨੇ ਵੈਕਸੀਨ ਲਵਾਈ ਉਸ ਨੂੰ ਵੈਕਸੀਨ ਰੱਦ ਹੋਣ ਵਾਲਾ ਸਰਟੀਫੀਕੇਟ ਜਾਰੀ ਕਰ ਦਿੱਤਾ ਗਿਆ। ਸਿਵਲ ਹਸਪਤਾਲ ਦੀ ਬਹੁਤ ਹੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਨੂੰ ਕਿ ਸਿਵਲ ਹਸਪਤਾਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।

ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਬਿਨਾ ਵੈਕਸੀਨ ਲੱਗੇ ਸਰਟੀਫੀਕੇਟ ਕੀਤਾ ਜਾਰੀ
ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਬਿਨਾ ਵੈਕਸੀਨ ਲੱਗੇ ਸਰਟੀਫੀਕੇਟ ਕੀਤਾ ਜਾਰੀ

By

Published : May 7, 2021, 1:46 PM IST

ਮਾਨਸਾ: ਜ਼ਿਲ੍ਹਾ ਸਿਹਤ ਵਿਭਾਗ ਦਾ ਬਹੁਤ ਕਾਰਨਾਮਾ ਸਾਹਮਣੇ ਆਇਆ ਹੈ। ਜਿਥੇ ਬਿਨਾ ਵੈਕਸੀਨ ਲਵਾਏ ਸਿਵਲ ਹਸਪਤਾਲ ਵੱਲੋਂ ਕੋਰੋਨਾ ਵੈਕਸੀਨ ਦਾ ਸਰਟੀਫੀਕੇਟ ਜਾਰੀ ਕਰ ਦਿੱਤਾ ਹੈ। ਦਰਾਅਸਰ ਨੌਜਵਾਨ ਗਿੰਨੀ ਗੌਰਵ ਅਤੇ ਉਸਦੀ ਭਰਜਾਈ ਨੀਤਿਕਾ ਵੈਕਸੀਨ ਲਗਵਾਉਣ ਜ਼ਿਲ੍ਹਾ ਅਦਾਲਤ ਵਿੱਚ ਲੱਗੇ ਇੱਕ ਕੈਂਪ ਗਏ ਸਨ ਜਿਥੇ ਨੌਜਵਾਨ ਨੂੰ ਵੈਕਸੀਨ ਲਗਾ ਦਿੱਤੀ ਗਈ ਪਰ ਉਸਦੀ ਭਰਜਾਈ ਨੂੰ ਇਹ ਕਹਿਕੇ ਵੈਕਸੀਨ ਨਹੀਂ ਲਗਾਈ ਗਈ ਕਿ ਉਹ ਬੱਚੇ ਨੂੰ ਦੁੱਝ ਪਿਆਉਂਦੇ ਹਨ।

ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਬਿਨਾ ਵੈਕਸੀਨ ਲੱਗੇ ਸਰਟੀਫੀਕੇਟ ਕੀਤਾ ਜਾਰੀ

ਇਹ ਵੀ ਪੜੋ: ਇਸ ਹਸਪਤਾਲ 'ਚ ਪਰਿਵਾਰਕ ਮੈਂਬਰ LIVE ਨਿਗਰਾਨੀ ਰੱਖ ਸਕਣਗੇ ਕੋਰੋਨਾ ਮਰੀਜ਼ ਉਤੇ

ਹੈਰਾਨੀ ਵਾਲੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਦੋਵਾਂ ਦਾ ਵੈਕਸੀਨ ਦਾ ਸਰਟੀਫੀਕੇਟ ਆਇਆ। ਜਿਹੜਾ ਸਰਟੀਫੀਕੇਟ ਨੌਜਵਾਨ ਨੂੰ ਭੇਜਿਆ ਗਿਆ ਉਸ ਵਿੱਚ ਲਿਖਿਆ ਸੀ ਕਿ ਤੁਸੀਂ ਬੱਚੇ ਨੂੰ ਦੁੱਧ ਪਿਉਂਦੇ ਹੋ ਇਸ ਲਈ ਤੁਹਾਡੇ ਵੈਕਸੀਨ ਲੱਗ ਨਹੀਂ ਸਕੀ। ਜਦਕਿ ਉਸ ਨੂੰ ਵੈਕਸੀਨ ਲੱਗ ਗਈ ਸੀ। ਉਥੇ ਹੀ ਉਸ ਦੀ ਭਰਜਾਈ ਨੂੰ ਵੈਕਸੀਨ ਲਗਾਉਣ ਵਾਲਾ ਸਰਟੀਫੀਕੇਟ ਜਾਰੀ ਕਰ ਦਿੱਤਾ ਗਿਆ ਜਦਕਿ ਉਹਨਾਂ ਨੇ ਵੈਕਸੀਨ ਲੱਗੀ ਹੀ ਨਹੀਂ ਸੀ। ਸੋ ਇਹ ਸਿਵਲ ਹਸਪਤਾਲ ਦੀ ਬਹੁਤ ਹੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਨੂੰ ਕਿ ਸਿਵਲ ਹਸਪਤਾਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜੋ: ਲੁਧਿਆਣਾ ‘ਚ ਕੋਰੋਨਾ ਕਾਰਨ ਬੀਤੇ 6 ਦਿਨਾਂ ਵਿੱਚ 114 ਮੌਤਾਂ

ABOUT THE AUTHOR

...view details