ਮਾਨਸਾ: ਨੇੜਲੇ ਪਿੰਡ ਭੈਣੀ ਬਾਘਾ ਦੀ ਬੀਬੀ ਸੁਖਪਾਲ ਕੌਰ ਦੀ ਦਿੱਲੀ ਕਿਸਾਨ ਮੋਰਚੇ ਤੋਂ ਆਉਂਦਿਆਂ ਰਸਤੇ ਵਿੱਚ ਅਚਾਨਕ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਉਹ ਕਿਸਾਨ ਜਥੇਬੰਦੀਆਂ ਦੀ ਅਪੀਲ ਉਤੇ ਮਹਿਲਾ ਦਿਵਸ ਮੌਕੇ ਦਿੱਲੀ ਮੋਰਚੇ 'ਚ ਗਈ ਸੀ। ਤਿੰਨ ਦਿਨ ਮੋਦੀ ਹਕੂਮਤ ਮੁਰਦਾਬਾਦ ਕਰਨ ਤੋਂ ਬਾਅਦ ਵਾਪਸ ਪਿੰਡ ਪਰਤਦਿਆਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਫਤਿਆਬਾਦ (ਹਰਿਆਣਾ) ਦੇ ਇੱਕ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਪਰ ਜਥੇਬੰਦਕ ਉਪਰਾਲਿਆਂ ਅਤੇ ਡਾਕਟਰਾਂ ਦੇ ਯਤਨਾਂ ਦੇ ਬਾਵਜੂਦ ਉਹ ਜ਼ਿੰਦਗੀ ਦੀ ਜੰਗ ਹਾਰ ਗਏ।
ਕਿਸਾਨ ਯੂਨੀਅਨ ਨੇ ਉਸ ਨੂੰ ਦਿੱਲੀ ਦੇ ਖੇਤੀ ਕਾਨੂੰਨਾਂ ਵਿਰੋਧੀ ਅੰਦੋਲਨ ਦੀ ਸ਼ਹੀਦ ਬੀਬੀ ਕਰਾਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੀਬੀ ਸੁਖਪਾਲ ਕੌਰ ਦਾ ਅੰਤਿਮ ਸਸਕਾਰ ਪਿੰਡ ਭੈਣੀ ਬਾਘਾ ਵਿਖੇ ਕੀਤਾ ਗਿਆ।