ਮਾਨਸਾ: ਦੇਰ ਰਾਤ ਸ਼ਹਿਰ ਦੇ ਪੁੱਲ 'ਤੇ ਆਵਾਰਾ ਪਸ਼ੂਆਂ ਕਾਰਨ ਹਾਦਸਾ ਵਾਪਰਿਆ ਹੈ। ਅਵਾਰਾ ਪਸ਼ੂਆਂ ਕਾਰਨ ਦੋ ਗੱਡੀਆਂ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ 2 ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ ਹਨ। ਲਾਸ਼ਾਂ ਨੂੰ ਮੌਕੇ 'ਤੇ ਜੇਸੀਬੀ ਮਸ਼ੀਨ ਬੁਲਾ ਕੇ ਕੱਢਣਾ ਪਿਆ।
ਜਾਣਕਾਰੀ ਮੁਤਾਬਕ ਜਗਦੀਸ਼ ਰਾਏ ਅਤੇ ਬੌਬੀ ਨਾਮ ਦੇ ਦੋ ਵਿਅਕਤੀ ਗੱਡੀ ਵਿੱਚ ਮਾਨਸਾ ਵੱਲ ਆ ਰਹੇ ਸਨ ਜਦੋਂ ਉਨ੍ਹਾਂ ਦੀ ਗੱਡੀ ਪੁੱਲ 'ਤੇ ਚੜ੍ਹੀ ਤਾਂ ਸਾਹਮਣੇ ਆਵਾਰਾ ਪਸ਼ੂ ਆ ਗਏ ਜਿਸ ਦੇ ਚੱਲਦੇ ਗੱਡੀ ਬੇਕਾਬੂ ਹੋ ਗਈ ਅਤੇ ਉਨ੍ਹਾਂ ਦੀ ਗੱਡੀ ਸਾਹਮਣੇ ਤੋਂ ਆ ਰਹੀ ਬਰੇਜਾ ਕਾਰ ਨਾਲ ਟਕਰਾ ਗਈ ਹਾਦਸੇ ਵਿੱਚ ਆਈ ਟਵੰਟੀ ਕਾਰ ਵਿੱਚ ਸਵਾਰ ਜਗਦੀਸ਼ ਰਾਏ (50) ਅਤੇ ਬੋਬੀ (35) ਸਾਲ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਦੂਜੀ ਬਰੇਜਾ ਗੱਡੀ ਵਿੱਚ ਸਵਾਰ ਮਹਿਲਾ ਸੁਸ਼ਮਾ ਰਾਣੀ ਅਤੇ ਉਸਦੇ ਦੋ ਬੇਟੇ ਦਰਪਣ ਬਾਂਸਲ ਅਤੇ ਬਰਜੇਸ਼ ਕੁਮਾਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਮਾਨਸਾ ਤੋਂ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ।