ਪੰਜਾਬ

punjab

ETV Bharat / state

ਰਾਏਕੋਟ 'ਚ ਨਵੇਂ ਖੇਤੀ ਬਿੱਲਾਂ ਵਿਰੁੱਧ ਨੌਜਵਾਨ ਕਿਸਾਨਾਂ ਨੇ ਕੀਤਾ ਰੋਹ ਭਰਪੂਰ ਪ੍ਰਦਰਸ਼ਨ - ਖੇਤੀ ਬਿੱਲਾਂ

ਕੇਂਦਰ ਸਰਕਾਰ ਵਿਰੁੱਧ ਖੇਤੀ ਬਿੱਲਾਂ ਨੂੰ ਕਾਨੂੰਨ ਦਾ ਰੂਪ ਦਿੱਤੇ ਜਾਣ ਉਪਰੰਤ ਰੋਹ ਭਖ਼ਦਾ ਜਾ ਰਿਹਾ ਹੈ। ਸੋਮਵਾਰ ਨੂੰ ਰਾਏਕੋਟ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਹਿਰ ਵਿੱਚ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਨੌਜਵਾਨਾਂ ਨੇ ਕਿਹਾ ਕਿ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਉਹ ਕਿਸੇ ਵੀ ਕੁਰਬਾਨੀ ਲਈ ਤਿਆਰ ਹਨ।

ਰਾਏਕੋਟ 'ਚ ਨਵੇਂ ਖੇਤੀ ਬਿੱਲਾਂ ਵਿਰੁੱਧ ਨੌਜਵਾਨ ਕਿਸਾਨਾਂ ਨੇ ਕੀਤਾ ਰੋਹ ਭਰਪੂਰ ਪ੍ਰਦਰਸ਼ਨ
ਰਾਏਕੋਟ 'ਚ ਨਵੇਂ ਖੇਤੀ ਬਿੱਲਾਂ ਵਿਰੁੱਧ ਨੌਜਵਾਨ ਕਿਸਾਨਾਂ ਨੇ ਕੀਤਾ ਰੋਹ ਭਰਪੂਰ ਪ੍ਰਦਰਸ਼ਨ

By

Published : Sep 29, 2020, 5:44 AM IST

ਲੁਧਿਆਣਾ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਬਿੱਲਾਂ ਨੂੰ ਕਾਨੂੰਨ ਬਣਵਾਏ ਜਾਣ ਉਪਰੰਤ ਲੋਕ ਰੋਹ ਵਧਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸੋਮਵਾਰ ਨੂੰ ਰਾਏਕੋਟ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸੈਂਕੜੇ ਨੌਜਵਾਨ ਕਿਸਾਨਾਂ ਨੇ ਨੌਜਵਾਨ ਸਰਪੰਚ ਹਰਿੰਦਰ ਸਿੰਘ ਬੁਰਜ ਲਿੱਟਾ, ਜਸਵਿੰਦਰ ਸਿੰਘ ਪੰਨੂੰ ਅਤੇ ਪ੍ਰਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨ ਦੌਰਾਨ ਨੌਜਵਾਨਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ। ਨੌਜਵਾਨਾਂ ਦਾ ਇਹ ਵਿਸ਼ਾਲ ਕਾਫਲਾ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਸ਼ੁਰੂ ਹੋਇਆ ਅਤੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਅਕਾਸ਼ ਗੁੰਜਾਊ ਨਾਅਰੇ ਲਗਾਉਂਦਾ ਹੋਇਆ ਹਰੀ ਸਿੰਘ ਨਲਵਾ ਚੌਕ ਵਿੱਚ ਪਹੁੰਚਿਆ।

ਰਾਏਕੋਟ 'ਚ ਨਵੇਂ ਖੇਤੀ ਬਿੱਲਾਂ ਵਿਰੁੱਧ ਨੌਜਵਾਨ ਕਿਸਾਨਾਂ ਨੇ ਕੀਤਾ ਰੋਹ ਭਰਪੂਰ ਪ੍ਰਦਰਸ਼ਨ

ਚੌਕ ਵਿੱਚ ਨੌਜਵਾਨਾਂ ਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਨਾਹਰੇਬਾਜ਼ੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਨੌਜਵਾਨ ਆਗੂਆਂ ਹਰਿੰਦਰ ਸਿੰਘ ਸਿੱਧੂ ਅਤੇ ਜਸਵਿੰਦਰ ਸਿੰਘ ਪੰਨੂੰ ਨੇ ਆਖਿਆ ਕਿ ਕਿਸਾਨ ਮਾਰੂ ਇਸ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਉਹ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ ਅਤੇ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਸ਼ਹੀਦ ਭਗਤ ਸਿੰਘ ਦੇ ਪੂਰਨਿਆਂ 'ਤੇ ਚਲਦੇ ਹੋਏ ਜਾਨਾਂ ਵਾਰਨ ਤੋਂ ਵੀ ਗੁਰੇਜ਼ ਨਹੀਂ ਕੀਤੀ ਜਾਵੇਗੀ।

ABOUT THE AUTHOR

...view details