ਲੁਧਿਆਣਾ: ਬੀਜੇਪੀ ਅਤੇ ਆਰ.ਐੱਸ.ਐੱਸ. (BJP and RSS) ਦੀ ਅਕਸਰ ਵਿਰੋਧੀ ਪਾਰਟੀਆਂ ਦੁਆਰਾ ਹਿੰਦੂ ਰਾਸ਼ਟਰ ਦੇ ਵਿਚਾਰ ਦੇ ਵਿਰੁੱਧ ਆਲੋਚਨਾ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਭਾਜਪਾ ਦੇਸ਼ ਵਿੱਚ ਹਿੰਦੂ ਰਾਸ਼ਟਰ ਦੀ ਰਾਜਨੀਤੀ ਕਰਦੀ ਹੈ ਅਤੇ ਇਸੇ ਕਾਰਨ ਕਰਕੇ ਪੰਜਾਬ ਵਿੱਚ ਭਾਜਪਾ (BJP) ਦੇ ਅਸਫ਼ਲਤਾ ਦਾ ਇਹ ਇੱਕ ਮੁੱਖ ਕਾਰਨ ਹੈ। 2014 ਅਤੇ 2019 ਵਿੱਚ ਭਾਜਪਾ ਨੇ ਹਿੰਦੂ ਰਾਸ਼ਟਰ (Hindu Rashtra) ਅਤੇ ਰਾਮ ਮੰਦਰ (Ram Temple) ਨੂੰ ਮੁੱਖ ਮੁੱਦਾ ਬਣਾਇਆ ਸੀ, ਪਰ ਪੰਜਾਬ (PUNJAB) ਵਿੱਚ ਭਾਜਪਾ ਦਾ ਇਹ ਮੁੱਦਾ ਗਾਇਬ ਸੀ।
ਕਾਂਗਰਸ (Congress) ਪਹਿਲਾਂ ਹੀ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਵਿਰੋਧੀਆਂ 'ਤੇ ਆਪਣਾ ਪੱਤਾ ਖੇਡ ਚੁੱਕੀ ਹੈ। ਕਾਂਗਰਸ ਨੇ ਚਰਨਜੀਤ ਚੰਨੀ (Charanjit Channi) ਨੂੰ ਪੰਜਾਬ ਦਾ ਮੁੱਖ ਮੰਤਰੀ (CM) ਬਣਾਕੇ ਪੰਜਾਬ ਦੇ ਦਲਿਤਾਂ ਨੂੰ ਖੁਸ਼ ਕਰਕੇ ਵੋਟ ਬੈਂਕ ਪੱਕਾ ਕਰਨ ਦਾ ਕੰਮ ਕੀਤਾ ਹੈ
ਉਧਰ ਸੱਤਾ ਤੋਂ ਬਾਹਰ ਬੈਠੀ ਸ਼੍ਰੋਮਣੀ ਅਕਾਲੀ ਦਲ (Akali Dal) ਨੇ ਸਰਕਾਰ ਬਣਨ ਤੋਂ ਪਹਿਲਾਂ ਹੀ ਦਲਿਤ ਉੱਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ। ਅਕਾਲੀ ਦਲ ਦੇ ਇਸ ਐਲਾਨ ‘ਤੇ ਕਾਂਗਰਸ ਨੇ ਕਿਹਾ ਕਿ ਅਕਾਲੀ ਦਲ ਉੱਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਹਿ ਰਿਹਾ ਸੀ, ਪਰ ਕਾਂਗਰਸ ਨੇ ਮੁੱਖ ਮੰਤਰੀ ਦਲਿਤ ਬਣਾਇਆ ਹੈ। ਨਾਲ ਹੀ ਕਾਂਗਰਸ ਦਾ ਕਹਿਣਾ ਹੈ ਕਿ ਅਕਾਲੀ ਦਲ ਉਪ ਮੁੱਖ ਮੰਤਰੀ ਦੀ ਥਾਂ ਮੁੱਖ ਮੰਤਰੀ ਇੱਕ ਦਲਿਤ ਨੂੰ ਬਣਾਉਣ ਦਾ ਐਲਾਨ ਕਰੇ।