ਲੁਧਿਆਣਾ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੰਜਾਬ 'ਚ ਕਰਫਿਊ ਲਗਾਇਆ ਹੋਇਆ ਹੈ ਜਿਸ ਤਹਿਤ ਹੀ ਸੂਬਾ ਸਰਕਾਰ ਨੇ ਜਨਤਕ ਅਦਾਰਿਆਂ ਤੇ ਸਿਖਿਅਕ ਅਦਾਰਿਆਂ ਨੂੰ ਬੰਦ ਕੀਤਾ ਹੈ ਉੱਥੇ ਹੀ ਸਰਕਾਰ ਨੇ ਹਸਪਤਾਲਾਂ ਤੇ ਮੈਡੀਕਲ ਸਟੋਰ ਦੀ ਸੇਵਾ ਨੂੰ ਜਾਰੀ ਰੱਖਿਆ ਹੈ ਪਰ ਕੁੱਝ ਨਿਜੀ ਹਸਪਤਾਲਾਂ ਨੇ ਕੋਰੋਨਾ ਵਾਇਰਸ ਦੇ ਡਰ ਤੋਂ ਹਸਪਤਾਲਾਂ ਨੂੰ ਹੀ ਬੰਦ ਕਰ ਦਿੱਤਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇੱਕ ਮੁਸ਼ਕਲ ਜਗਰਾਂਓ ਦੇ ਪਿੰਡ ਬਿੰਜਲ ਦੀ ਗਰਭਵਤੀ ਔਰਤ ਨੂੰ ਹੋਈ। ਜੋ ਕਿ ਬੱਚੇ ਨੂੰ ਜਨਮ ਦੇਣ ਵਾਲੀ ਸੀ ਪਰ ਕਿਸੇ ਵੀ ਨਿੱਜੀ ਹਸਪਤਾਲ ਨੇ ਉਨ੍ਹਾਂ ਲਈ ਹਸਪਤਾਲ ਦਾ ਦਰਵਾਜ਼ਾ ਹੀ ਨਹੀਂ ਖੋਲਿਆ।
ਪੀੜਤ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਬੀਤੇ ਰਾਤ ਉਹ ਆਪਣੀ ਗਰਭਵਤੀ ਪਤੀ ਨੂੰ ਦੋ ਨਿੱਜੀ ਹਸਪਤਾਲ 'ਚ ਲੈ ਕੇ ਗਏ ਸਨ ਪਰ ਕਿਸੇ ਵੀ ਹਸਪਤਾਲ ਨੇ ਆਪਣਾ ਦਰਵਾਜ਼ਾ ਹੀ ਨਹੀਂ ਖੋਲਿਆ। ਜਦੋਂ ਫਿਰ ਉਨ੍ਹਾਂ ਨੇ ਪੱਤਰਕਾਰ ਦੀ ਮਦਦ ਨਾਲ ਹਰਿ ਹਸਪਤਾਲ 'ਚ ਗਏ ਤਾਂ ਉਨ੍ਹਾਂ ਨੇ ਪੱਤਰਕਾਰ ਨਾਲ ਹੀ ਬਦਤਮੀਜੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਮਗਰੋਂ ਉਨ੍ਹਾਂ ਨੇ ਗਰਭਵਤੀ ਔਰਤ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਜਿਸ ਤੋਂ ਬਾਅਦ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ।