ਪੰਜਾਬ

punjab

By

Published : Mar 18, 2020, 8:28 PM IST

ETV Bharat / state

ਨਿੱਜੀ ਸਕੂਲਾਂ ਦੀ ਮਨਮਾਨੀ ਵਿਰੁੱਧ ਡਟੇ ਟੀਟੂ ਬਾਣੀਆਂ, ਨੇਤਾਵਾਂ ਨੂੰ ਪਾਈਆਂ ਲਾਹਨਤਾਂ

ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈ ਚੁੱਕੇ ਟੀਟੂ ਬਾਣੀਆਂ ਮੁੜ ਤੋਂ ਸੁਰੱਖੀਆਂ ਵਿੱਚ ਹਨ। ਟੀਟੂ ਬਾਣੀਆਂ ਨੇ ਪ੍ਰਾਇਵੇਟ ਸਕੂਲਾਂ ਵਲੋਂ ਕੀਤੀ ਜਾਂਦੀ ਮਨਮਾਨੀ ਵਿਰੁੱਧ ਧਰਨਾ ਲਗਾਇਆ ਤੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਘੇਰਦੇ ਵੇਖੇ ਗਏ।

Titu Baniya protest ludhiana
ਫ਼ੋੋਟੋ

ਲੁਧਿਆਣਾ: ਮੁੱਲਾਂਪੁਰ ਜ਼ਿਮਨੀ ਚੋਣ ਅਤੇ ਲੋਕ ਸਭਾ ਚੋਣ ਵਿੱਚ ਆਪਣੀ ਕਿਸਮਤ ਅਜ਼ਮਾ ਚੁੱਕੇ ਟੀਟੂ ਬਾਣੀਆਂ ਮੁੜ ਤੋਂ ਇੱਕ ਵਾਰ ਸੁਰੱਖੀਆਂ ਵਿੱਚ ਹਨ। ਟੀਟੂ ਬਾਣੀਆਂ ਜ਼ਿਲ੍ਹਾ ਕਚਹਿਰੀ ਦੇ ਬਾਹਰ ਧਰਨਾ ਲਗਾ ਕੇ ਬੈਠੇ ਹਨ ਅਤੇ ਲੁਧਿਆਣਾ ਦੇ ਸਿਆਸੀ ਨੇਤਾਵਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਯਾਦ ਕਰਵਾ ਰਹੇ ਹਨ। ਟੀਟੂ ਬਾਣੀਆਂ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਨਿੱਜੀ ਸਕੂਲ ਮਾਲਕ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਹਨ, ਪਰ ਭਗਵੰਤ ਮਾਨ, ਇਆਲੀ, ਬੈਂਸ ਅਤੇ ਐਮਪੀ ਰਵਨੀਤ ਬਿੱਟੂ ਇਸ ਮਾਮਲੇ 'ਤੇ ਚੁੱਪ ਹਨ, ਕਿਉਂਕਿ ਇਹ ਖੁਦ ਵੱਡੇ ਘਰਾਣਿਆਂ ਨਾਲ ਹੱਥ ਮਿਲਾ ਚੁੱਕੇ ਹਨ।

ਵੇਖੋ ਵੀਡੀਓ

ਦਰਅਸਲ, ਟੀਟੂ ਬਾਣੀਆਂ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਦੇ ਬਾਹਰ ਧਰਨਾ ਲਗਾਈ ਬੈਠੇ ਹਨ ਅਤੇ ਲੁਧਿਆਣਾ ਦੇ ਸਿਆਸਤਦਾਨਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਸੀਟੀਆਂ ਵਜਾ-ਵਜਾ ਕੇ ਕਰਵਾ ਰਹੇ ਹਨ।

ਟੀਟੂ ਬਾਣੀਆਂ ਨੇ ਕਿਹਾ ਹੈ ਕਿ ਬੈਂਸ ਕਦੇ ਲੋਕਾਂ ਦੇ ਕੁਨੈਕਸ਼ਨ ਜੋੜਦੇ ਹਨ ਅਤੇ ਗਰੀਬਾਂ ਦੇ ਹੱਕ ਵਿੱਚ ਬੋਲਦੇ ਹਨ, ਪਰ ਨਿੱਜੀ ਸਕੂਲ ਚਾਲਕਾਂ ਦੇ ਵਿਰੁੱਧ ਕੋਈ ਕਾਰਵਾਈ ਦੀ ਮੰਗ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅੱਜ ਮਨਪ੍ਰੀਤ ਇਯਾਲੀ, ਸੰਦੀਪ ਸੰਧੂ, ਐਮਪੀ ਰਵਨੀਤ ਬਿੱਟੂ ਆਦਿ ਵੀ ਇਸ ਮਾਮਲੇ 'ਤੇ ਚੁੱਪ ਹਨ। ਟੀਟੂ ਬਾਣੀਆਂ ਨੇ ਕਿਹਾ ਕਿ ਇਨ੍ਹਾਂ ਸਿਆਸਤਦਾਨਾਂ ਦੇ ਹੱਥ ਸ਼ਾਇਦ ਇਨ੍ਹਾਂ ਨਿੱਜੀ ਸਕੂਲ ਚਾਲਕਾਂ ਨਾਲ ਮਿਲ ਗਏ ਹਨ, ਇਸ ਕਰਕੇ ਉਹ ਇਨ੍ਹਾਂ ਜਿੱਤੇ ਹੋਏ ਨੇਤਾਵਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਕੈਪਟਨ ਨੇ ਧਾਰਮਿਕ ਸੰਗਠਨਾਂ ਨੂੰ 50 ਤੋਂ ਘੱਟ ਲੋਕਾਂ ਦਾ ਇਕੱਠ ਕਰਨ ਦੀ ਕੀਤੀ ਅਪੀਲ

ABOUT THE AUTHOR

...view details