ਲੁਧਿਆਣਾ :ਲੁਧਿਆਣਾ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ ਹਨ। ਚੋਰਾਂ ਵਲੋਂ ਸਰਕਾਰੀ ਇਮਾਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਨੇੜੇ ਥਾਣਾ ਡਵੀਜ਼ਨ ਨੰਬਰ 2 ਤੋਂ ਮਹਿਜ਼ 100 ਮੀਟਰ ਦੀ ਦੂਰੀ ਉੱਤੇ ਜਿੱਥੇ ਸੇਵਾ ਕੇਂਦਰ ਵਿੱਚ ਚੋਰ ਨੇ ਸੰਨ੍ਹ ਲਾ ਕੇ ਯੂਪੀਐਸ ਦੀਆਂ 16 ਬੈਟਰੀਆਂ ਉਤੇ ਹੱਥ ਸਾਫ਼ ਕਰ ਦਿੱਤਾ, ਓਥੇ ਹੀ ਸੂਫੀਆ ਚੌਂਕ ਦੇ ਵਿੱਚ ਸਥਿੱਤ ਮੁਹਲਾ ਕਲੀਨਿਕ ਦੇ ਵਿੱਚ ਚੋਰੀ ਦੀ ਖਬਰ ਸਾਹਮਣੇ ਆਈ ਹੈ, ਜਿਸ ਦੀ ਪੁਸ਼ਟੀ ਕਲੀਨਿਕ ਦੇ ਡਾਕਟਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਕਲੀਨਿਕ ਦਾ ਕੁੱਝ ਦਿਨ ਪਹਿਲਾਂ ਹੀ ਚੋਰ ਆ ਕੇ ਕੁੰਡੀ ਤੋੜ ਕੇ ਅੰਦਰ ਪਿਆ ਪ੍ਰਿੰਟਰ ਅਤੇ ਇਲਕੇਟਰੋਨਿਕ ਦਾ ਸਮਾਨ ਲੈਕੇ ਚਲੇ ਗਏ, ਜਿਸ ਕਰਕੇ ਡਾਕਟਰ ਵੱਲੋਂ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀਆਂ ਦਵਾਈਆਂ ਦੀ ਡੀਟੇਲ ਅਤੇ ਹੋਰ ਟੈਸਟ ਆਦਿ ਦੀ ਰਿਪੋਰਟ ਦੇ ਪ੍ਰਿੰਟ ਕੱਢਣ ਚ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸਾਰੀ ਜਾਣਕਾਰੀ ਹਾਸਿਲ ਕਰਕੇ ਲਿਜਾ ਚੁੱਕੀ ਹੈ। ਉਨ੍ਹਾ ਕਿਹਾ ਕਿ ਚੋਰ ਕਿੰਨੇ ਸੀ ਇਸ ਸਬੰਧੀ ਉਨ੍ਹਾ ਨੂੰ ਜਾਣਕਾਰੀ ਨਹੀਂ ਹੈ ਪਰ ਹਾਲੇ ਤੱਕ ਫਿਲਹਾਲ ਚੋਰ ਫੜੇ ਨਹੀਂ ਗਏ।
ਲੁਧਿਆਣਾ ਦੇ ਸੂਫੀਆ ਚੌਂਕ ਮੁਹੱਲਾ ਕਲੀਨਿਕ 'ਚ ਚੋਰੀ, ਕੁਝ ਦੂਰੀ 'ਤੇ ਸੇਵਾ ਕੇਂਦਰ 'ਚ ਵੀ ਚੋਰਾਂ ਨੇ ਕੀਤੇ ਹੱਥ ਸਾਫ
ਲੁਧਿਆਣਾ ਵਿੱਚ ਚੋਰ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ। ਚੋਰਾਂ ਨੇ ਸੂਫੀਆ ਚੌਂਕ ਮੁਹੱਲਾ ਕਲੀਨਿਕ ਅਤੇ ਕੁਝ ਦੂਰੀ ਉੱਤੇ ਸਥਿਤ ਸੇਵਾ ਕੇਂਦਰ ਵਿੱਚ ਚੋਰੀ ਕੀਤੀ ਹੈ। (Theft in Sufia Chowk Mohalla Clinic in Ludhiana)
Published : Dec 7, 2023, 3:41 PM IST
16 ਯੂਪੀਐਸ ਦੀਆਂ ਬੈਟਰੀਆਂ ਚੋਰੀ :ਸੇਵਾ ਕੇਂਦਰ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਲੈਕੇ ਥਾਣਾ ਡਵੀਜ਼ਨ ਨੰਬਰ 2 ਦੇ ਐੱਸ ਐੱਚ ਓ ਨੇ ਕਿਹਾ ਕਿ ਇਕ ਵਿਅਕਤੀ ਨੂੰ ਅਹਿਮਦਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕੇ ਕੇਸ ਸੁਲਝਾ ਲਿਆ ਗਿਆ ਹੈ, ਕਈ ਵਾਰਦਾਤਾਂ ਨੂੰ ਉਸ ਚੋਰ ਨੇ ਅੰਜਾਮ ਦਿੱਤਾ ਸੀ, ਐਸਐਚਓ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ। ਉੱਥੇ ਹੀ ਸੇਵਾ ਕੇਂਦਰ ਦੇ ਵਿੱਚ ਤੈਨਾਤ ਮੁਲਾਜ਼ਮਾਂ ਨੇ ਕਿਹਾ ਕਿ 16 ਦੇ ਕਰੀਬ ਉਹ ਯੂਪੀਐਸ ਦੀਆਂ ਬੈਟਰੀਆਂ ਨਾਲ ਲੈ ਕੇ ਚਲੇ ਗਏ ਤੇ ਨਾਲ ਹੀ ਜਨਰੇਟਰ ਦੀ ਵੱਡੀ ਬੈਟਰੀ ਵੀ ਨਾਲ ਲੈ ਗਏ, ਜਿਸ ਕਰਕੇ ਕੰਮ ਕਾਰ ਦੇ ਵਿੱਚ ਵਿਘਨ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਮੁਸ਼ਕਿਲ ਦੇ ਨਾਲ ਕੰਮ ਚਲਾ ਰਹੇ ਹਨ।
- Reservation for Sikhs in Kashmir: ਕਾਂਗਰਸੀ ਸਾਂਸਦ ਡਿੰਪਾ ਨੇ ਲੋਕ ਸਭਾ 'ਚ ਚੁੱਕਿਆ ਕਸ਼ਮੀਰੀ ਸਿੱਖਾਂ ਦੇ ਰਾਖਵੇਂਕਰਨ ਦਾ ਮੁੱਦਾ, ਕਿਹਾ ਨਹੀਂ ਦਿੱਤਾ ਗਿਆ ਲਾਭ
- ਕੇਂਦਰ ਸਰਕਾਰ ਖ਼ਤਰਨਾਕ ਕੁੱਤਿਆਂ ਦੀਆਂ ਨਸਲਾਂ ਰੱਖਣ ਲਈ ਮਿਲਦੇ ਲਾਇਸੈਂਸ 'ਤੇ ਲਾਵੇਗੀ ਪਾਬੰਦੀ, ਛੇਤੀ ਹੀ ਲਿਆ ਜਾ ਸਕਦਾ ਹੈ ਫ਼ੈਸਲਾ
- Telangana New CM Oath Ceremony: ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਵਜੋਂ ਅੱਜ ਚੁਕਣਗੇ ਸਹੁੰ ਰੇਵੰਤ ਰੈਡੀ, ਖੜਗੇ ਅਤੇ ਗਾਂਧੀ ਪਰਿਵਾਰ ਕਰੇਗਾ ਸ਼ਮੂਲੀਅਤ
ਹਾਲਾਂਕਿ ਪੁਲਿਸ ਨੇ ਦਾਅਵਾ ਜਰੂਰ ਕੀਤਾ ਹੈ ਕਿ ਉਹਨਾਂ ਵੱਲੋਂ ਸੇਵਾ ਕੇਂਦਰ ਦੇ ਵਿੱਚ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸਨੇ ਹੋਰ ਵੀ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਪਰ ਸਰਕਾਰੀ ਇਮਾਰਤਾਂ ਦੇ ਵਿੱਚ ਇਸ ਤਰਹਾਂ ਚੋਰਾ ਵੱਲੋਂ ਟਾਰਗੇਟ ਕਰਕੇ ਸਮਾਨ ਚੋਰੀ ਕਰਨਾ ਜਰੂਰ ਸਵਾਲ ਖੜੇ ਕਰ ਰਿਹਾ ਹੈ। ਮਹੱਲਾ ਕਲੀਨਿਕ ਵਿੱਚ ਜਿੱਥੇ ਇੱਕ ਪਾਸੇ ਪ੍ਰਿੰਟਰ ਚੋਰੀ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਨੂੰ ਸਮੇਂ ਸਿਰ ਪ੍ਰਿੰਟ ਆਊਟ ਅਤੇ ਰਿਪੋਰਟ ਦੀਆਂ ਕਾਪੀਆਂ ਨਹੀਂ ਮਿਲ ਰਹੀਆਂ। ਉੱਥੇ ਹੀ ਦੂਜੇ ਪਾਸੇ ਸੇਵਾ ਕੇਂਦਰ ਦੇ ਵਿੱਚ ਵੀ ਕੰਮ ਦੇ ਅੰਦਰ ਬੈਟਰੀ ਚੋਰੀ ਹੋਣ ਕਰਕੇ ਵਿਕਨ ਪੈ ਰਿਹਾ ਹੈ।