ਪੰਜਾਬ

punjab

ETV Bharat / state

Punjab Weather update : ਪੰਜਾਬ 'ਚ ਬਦਲਿਆ ਮੌਸਮ, ਜੂਨ ਤੋਂ ਅਗਸਤ ਤੱਕ ਮਾਨਸੂਨ ਰਿਹਾ ਕਮਜ਼ੋਰ, ਸਤੰਬਰ ਮਹੀਨੇ ਦੀ ਬਰਸਾਤ ਹੋ ਸਕਦੀ ਹੈ ਲਾਹੇਵੰਦ

ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਅੱਪਡੇਟ ਜਾਰੀ ਕਰਦਿਆਂ ਵਿਗਿਆਨੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੋ ਸਕਦੀ ਹੈ। ਇਹ ਬਰਸਾਤ ਫਸਲਾਂ ਲਈ ਚੰਗੀ ਸਾਬਿਤ ਹੋਵੇਗੀ ਅਤੇ ਆਮ ਲੋਕਾਂ ਲਈ ਵੀ ਰਾਹਤ ਭਰੀ ਹੋਵੇਗੀ। (punjab weather update)

Punjab Weather update: Changed weather in Punjab, September rain beneficial
Punjab Weather update : ਪੰਜਾਬ 'ਚ ਬਦਲਿਆ ਮੌਸਮ,ਸਤੰਬਰ ਮਹੀਨੇ ਦੀ ਬਰਸਾਤ ਹੋ ਸਕਦੀ ਹੈ ਲਾਹੇਵੰਦ

By ETV Bharat Punjabi Team

Published : Sep 25, 2023, 4:08 PM IST

Punjab Weather update : ਪੰਜਾਬ 'ਚ ਬਦਲਿਆ ਮੌਸਮ,ਸਤੰਬਰ ਮਹੀਨੇ ਦੀ ਬਰਸਾਤ ਹੋ ਸਕਦੀ ਹੈ ਲਾਹੇਵੰਦ

ਲੁਧਿਆਣਾ :ਸੂਬੇ ਵਿੱਚ ਮੌਸਮ ਦੇ ਮਿਜਾਜ਼ ਬਦਲਦੇ ਹੋਏ ਨਜ਼ਰ ਆ ਰਹੇ ਹਨ। ਅਗਸਤ ਮਹੀਨੇ ਵਿੱਚ ਮਾਨਸੂਨ ਦੇ ਕਮਜ਼ੋਰ ਹੋਣ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਵਾਪਸੀ ਕਰਦਿਆਂ ਪੰਜਾਬ ਵਿੱਚ ਮਾਨਸੂਨ ਦੇ ਰੰਗ ਦੇਖਣ ਨੂੰ ਮਿਲੇ। ਹਾਲਾਂਕਿ ਇਸ ਵਾਰ ਆਮ ਨਾਲੋਂ ਘੱਟ ਬਾਰਿਸ਼ ਦੇਖਣ ਨੂੰ ਮਿਲੀ ਹੈ। ਪਰ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ 25 ਸਤੰਬਰ ਤੱਕ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਮੌਸਮ ਪਹਿਲਾਂ ਵਾਂਗ ਆਮ ਵਾਂਗ ਹੋ ਜਾਵੇਗਾ। ਜੇਕਰ ਜੂਨ, ਜੁਲਾਈ ਅਤੇ ਅਗਸਤ ਮਹੀਨਿਆਂ ਦੀ ਗੱਲ ਕਰੀਏ ਤਾਂ ਮਾਨਸੂਨ ਬਹੁਤ ਕਮਜ਼ੋਰ ਰਿਹਾ ਹੈ। ਆਮ ਤੌਰ 'ਤੇ ਸਤੰਬਰ ਦੇ ਮਹੀਨੇ ਲੁਧਿਆਣਾ 'ਚ 100 ਮਿਲੀਮੀਟਰ ਤੱਕ ਬਰਸਾਤ ਹੁੰਦੀ ਹੈ ਪਰ ਇਸ ਵਾਰ ਬਾਰਿਸ਼ ਸਿਰਫ 55 ਮਿਲੀਮੀਟਰ ਤੱਕ ਹੀ ਸੀਮਤ ਰਹੀ ਹੈ।

ਲੋਕਾਂ ਨੂੰ ਮਿਲ ਰਹੀ ਗਰਮੀ ਤੋਂ ਰਾਹਤ : ਹਾਲਾਂਕਿ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਇਸ 'ਚ ਵੀ ਕਾਫੀ ਬਦਲਾਅ ਆਇਆ ਹੈ। ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਰਾਤ ਦਾ ਤਾਪਮਾਨ ਅਜੇ ਵੀ ਡੇਢ ਡਿਗਰੀ ਸੈਲਸੀਅਸ ਤੋਂ ਕਰੀਬ ਵੱਧ ਹੈ। ਬੀਤੇ ਦਿਨਾਂ 'ਚ 40 ਡਿਗਰੀ ਦੇ ਆਸਪਾਸ ਰਹਿਣ ਵਾਲਾ ਤਾਪਮਾਨ 29 ਡਿਗਰੀ ਤੱਕ ਡਿੱਗ ਗਿਆ ਹੈ। ਜਿਸ ਕਾਰਨ ਸਾਫ਼ ਹੈ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ,ਪਰ ਆਉਣ ਵਾਲੇ ਸਮੇਂ ਵਿੱਚ ਮੌਸਮ ਆਮ ਵਾਂਗ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਦਾ ਝੋਨੇ ’ਤੇ ਬਹੁਤਾ ਅਸਰ ਨਹੀਂ ਹੈ। ਮੀਂਹ ਨੇ ਜ਼ਿਆਦਾ ਨੁਕਸਾਨ ਨਹੀਂ ਕੀਤਾ ਹੈ।

ਫਸਲਾਂ ਲਈ ਲਾਹੇਵੰਦ ਹੈ ਮਾਨਸੂਨ :ਮੌਸਮ 'ਚ ਲਗਾਤਾਰ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾ ਕਿਹਾ ਕਿ ਸਤੰਬਰ ਮਹੀਨੇਂ 'ਚ ਬਾਰਿਸ਼ ਨਾਲ ਝੋਨੇ ਦਾ ਜਿਆਦਾ ਨੁਕਸਾਨ ਨਹੀਂ ਹੋਇਆ ਸਗੋਂ ਜਿਹੜੀ ਉਸ ਨੂੰ ਕੁਝ ਥਾਂ 'ਤੇ ਬਿਮਾਰੀ ਲੱਗ ਰਹੀ ਸੀ ਉਹ ਠੀਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਮੌਨਸੂਨ ਦੀ ਵਾਪਸੀ ਹੋ ਰਹੀ ਹੈ। ਵਾਪਸੀ 'ਚ ਕਈ ਵਾਰ ਬਾਰਿਸ਼ ਵੇਖਣ ਨੂੰ ਮਿਲਦੀ ਹੈ ਜਿਸ ਕਰਕੇ ਸਤੰਬਰ ਮਹੀਨੇ 'ਚ ਬਾਰਿਸ਼ਾਂ ਵੇਖਣ ਨੂੰ ਮਿਲ ਰਹੀਆਂ ਨੇ। ਜ਼ਿਕਰਯੋਗ ਹੈ ਕਿ ਪੰਜਾਬ ਦੀ ਤਰ੍ਹਾਂ ਦਿੱਲੀ ਦੇ ਮੌਸਮ ਦੀ ਵੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿੱਥੇ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੋਣ ਦੀ ਪੁਸ਼ਟੀ ਕਰਦਿਆਂ ਅਲਰਟ ਜਾਰੀ ਕੀਤਾ ਗਿਆ ਹੈ।

ABOUT THE AUTHOR

...view details