ਪੰਜਾਬ

punjab

ETV Bharat / state

ਅਧਿਆਪਕ ਨੇ ਖੁਦ ਨੂੰ ਲਾਈ ਅੱਗ ! - The teacher set himself on fire

ਇੱਕ ਅਧਿਆਪਕ ਵੱਲੋਂ ਆਪਣੇ ਆਪ ਨੂੰ ਅੱਗ ਲਗਾਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੇ ਸੁਸਾਈਡ ਨੋਟ ਵਿੱਚ ਮਾਨਸਿਕ ਪ੍ਰੇਸ਼ਾਨੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ।

ਅਧਿਆਪਕ ਨੇ ਖੁਦ ਨੂੰ ਲਗਾਈ ਅੱਗ
ਅਧਿਆਪਕ ਨੇ ਖੁਦ ਨੂੰ ਲਗਾਈ ਅੱਗ

By

Published : Aug 18, 2021, 12:49 PM IST

ਲੁਧਿਆਣਾ: ਕੁੰਦਨਪੁਰੀ ਇਲਾਕੇ ਦੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਕ ਅਧਿਆਪਕ ਦੀ ਮ੍ਰਿਤਕ ਦੇਹ ਉਸ ਦੇ ਘਰ ਦੀ ਛੱਤ ਤੋਂ ਜਲੀ ਹੋਈ ਹਾਲਤ ਵਿੱਚ ਬਰਾਮਦ, ਮ੍ਰਿਤਕ ਦੀ ਆਸ਼ਾ ਵਜੋਂ ਪਛਾਣ ਹੋਈ ਹੈ। ਮ੍ਰਿਤਕ ਦੀ ਲਾਸ਼ ਕੋੋਲੋ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿੱਚ ਮ੍ਰਿਤਕ ਨੇ ਆਪਣੀ ਮੌਤ ਦਾ ਕਾਰਨ ਮਾਨਸਿਕ ਤਣਾਅ ਦੱਸਿਆ ਹੈ। ਸੁਸਾਈਡ ਨੋਟ ਵਿੱਚ ਮ੍ਰਿਤਕ ਨੇ ਲਿਖਿਆ ਹੈ ਕਿ ਮੈਂ ਆਪਣੀ ਮਾਂ ਨੂੰ ਇਕੱਲੇ ਛੱਡ ਕੇ ਜਾ ਰਹੀ ਹਾਂ, ਮੈਨੂੰ ਮਾਫ਼ ਕਰ ਦਿਓ।

ਅਧਿਆਪਕ ਨੇ ਖੁਦ ਨੂੰ ਲਗਾਈ ਅੱਗ

ਮ੍ਰਿਤਕਾ ਆਸ਼ਾ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ। ਉਸ ਦੇ ਪਿਤਾ ਦੀ ਕਈ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੀ ਉਮਰ 46 ਸਾਲ ਸੀ ਜੋ ਆਪਣੀ 78 ਸਾਲਾਂ ਵਿਧਾਵਾ ਮਾਤਾ ਨਾਲ ਰਹਿੰਦੀ ਸੀ। ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਵਿਆਹ ਨਹੀਂ ਸੀ ਹੋਇਆ, ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮ੍ਰਿਤਕ ਦੀ ਮਾਂ ਨੂੰ ਹਾਲੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਕਿਉਂਕਿ ਬਜ਼ੁਰਗ ਮਾਂ ਹੋਣ ਕਰਕੇ ਕੋਈ ਹੋਰ ਘਟਨਾ ਨਾ ਵਾਪਰ ਸਕੇ। ਇਸ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਜੋ ਕਾਪੀ ‘ਤੇ ਲਿਖਿਆ ਨੋਟ ਬਰਾਮਦ ਹੋਇਆ ਹੈ, ਉਸ ਵਿੱਚ ਉਸ ਨੇ ਆਪਣੀ ਮੌਤ ਲਈ ਮਾਨਸਿਕ ਪਰੇਸ਼ਾਨੀ ਨੂੰ ਜ਼ਿੰਮੇਵਾਰ ਦੱਸਿਆ ਹੈ,

ਇਹੀ ਵੀ ਪੜ੍ਹੋ:ਕੁਲਗਾਮ 'ਚ ਭਾਜਪਾ ਕਾਰਕੁਨ ਜਾਵੇਦ ਅਹਿਮਦ ਡਾਰ 'ਤੇ ਹਮਲਾ

ABOUT THE AUTHOR

...view details