ਲੁਧਿਆਣਾ: ਤਾਉਮਰ ਮਾਪੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਪੜ੍ਹਾਈ ਲਿਖਾਈ ਬੜੀ ਸ਼ਿੱਦਤ ਨਾਲ ਕਰਦੇ ਹਨ, ਤਾਂ ਜੋ ਉਹ ਵੱਡੇ ਹੋ ਕੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣ ਸਕਣ, ਪਰ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਵਿੱਚ ਬਜ਼ੁਰਗ ਵਿਧਵਾ ਔਰਤ (woman) ਰੋਡ ‘ਤੇ ਫਰੂਟ ਵੇਚਦੀ ਨਜ਼ਰ ਆਵੇਗੀ। ਬਜ਼ੁਰਗ ਵਿਧਵਾ ਮਾਹਿਲਾ ਆਪਣੀ ਵਿਧਵਾ ਧੀ ਅਤੇ ਦੋਹਤੇ ਦਾ ਪੇਟ ਪਾਲਣ ਲਈ ਫਰੂਟ (Fruit) ਉਨ੍ਹਾਂ ਵੇਚਦੀ ਹੈ। ਵੱਡੀ ਗੱਲ ਇਹ ਹੈ ਕਿ ਉਸ ਦੇ 2 ਕਮਾਊ ਪੁੱਤ ਵੀ ਹਨ, ਪਰ ਪੁੱਤਾਂ ਨੇ ਆਪਣੀ ਮਾਂ ਨੂੰ ਹੀ ਵਿਆਹ ਤੋਂ ਬਾਅਦ ਘਰੋਂ ਬਾਹਰ ਕਰ ਦਿੱਤਾ ਹੈ।
ਬਜ਼ੁਰਗ ਮਹਿਲਾ ਵਡੇਰੀ ਉਮਰ ਹੋਣ ਦੇ ਬਾਵਜ਼ੂਦ ਵੀ ਸੜਕ ‘ਤੇ ਫਰੂਟ (Fruit) ਵੇਚਣ ਲਈ ਮਜ਼ਬੂਰ ਹੈ। ਹਾਲਾਂਕਿ ਇਸ ਵਿਧਵਾ ਬਜ਼ੁਰਗ ਔਰਤ ਦਾ ਸਰੀਰ ਵੀ ਹੁਣ ਬਿਰਧ ਹੋਣ ਕਰਕੇ ਉਸ ਦਾ ਸਾਥ ਨਹੀਂ ਦਿੰਦਾ, ਪਰ ਫਿਰ ਵੀ ਇਹ ਬਜ਼ੁਰਗ ਮਾਤਾ ਫਰੂਟਾਂ (Fruit) ਦੀ ਰੇਹੜੀ ਜ਼ਰੀਏ ਆਪਣੀ ਵਿਧਵਾ ਧੀ ਤੇ ਉਸ ਦੇ ਬੱਚੇ ਪਾਲ ਰਹੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਮਾਤਾ ਨੇ ਕਿਹਾ ਕਿ ਉਸ ਨੂੰ ਚੱਲਣ ਫਿਰਨ ਵਿੱਚ ਬਹੁਤ ਮਸ਼ਕਲ ਆਉਦੀ ਹੈ, ਜਿਸ ਕਰਕੇ ਉਸ ਨੂੰ ਧੁੱਪ ਵੀ ਖੜ ਕੇ ਆਪਣੇ ਪਰਿਵਾਰ (Family) ਦਾ ਗੁਜ਼ਾਰਾ ਕਰਨ ਦੇ ਲਈ ਸਖ਼ਤ ਮਿਹਨਤ ਕਰ ਰਹੀ ਹੈ।