ਰਾਏਕੋਟ: ਬੀਤੇ ਦਿਨੀ ਸ਼ਹਿਰ 'ਚ ਪਏ ਮੀਂਹ ਕਾਰਨ ਤਹਿਸੀਲ ਰੋਡ 'ਤੇ ਰਹਿੰਦੇ ਇੱਕ ਗ਼ਰੀਬ ਵਿਅਕਤੀ ਦੇ ਮਕਾਨ ਦੀ ਛੱਤ ਡਿੱਗ ਗਈ। ਪੀੜਤ ਮਕਾਨ ਮਾਲਕ ਤਰਸੇਮ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ 10 ਮਿੰਟ ਪਏ ਮੀਂਹ ਕਾਰਨ ਉਸ ਦੇ ਸਮਾਨ ਵਾਲੇ ਕਮਰੇ ਦੀ ਛੱਤ ਡਿੱਗ ਗਈ। ਆਰਥਿਕ ਤੰਗੀ ਦੇ ਚੱਲਦੇ ਉਸ ਨੇ ਇਹ ਛੱਤ ਸਲਵਾੜ, ਪਰਾਲੀ ਅਤੇ ਕਾਨਿਆਂ ਨਾਲ ਬਣਾਈ ਸੀ, ਜੋ ਮੀਂਹ ਕਾਰਨ ਡਿੱਗ ਗਈ।
ਰਾਏਕੋਟ 'ਚ ਮੀਂਹ ਕਾਰਨ ਡਿੱਗੀ ਕਮਰੇ ਦੀ ਛੱਤ - ਰਾਏਕੋਟ ਸ਼ਹਿਰ
ਰਾਏਕੋਟ ਸ਼ਹਿਰ 'ਚ ਪਏ ਮੀਂਹ ਕਾਰਨ ਤਹਿਸੀਲ ਰੋਡ 'ਤੇ ਰਹਿੰਦੇ ਇੱਕ ਗਰੀਬ ਵਿਅਕਤੀ ਦੇ ਮਕਾਨ ਦੀ ਛੱਤ ਡਿੱਗ ਗਈ। ਪੀੜਤ ਮਕਾਨ ਮਾਲਕ ਤਰਸੇਮ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ 10 ਮਿੰਟ ਪਏ ਮੀਂਹ ਕਾਰਨ ਉਸ ਦੇ ਸਮਾਨ ਵਾਲੇ ਕਮਰੇ ਦੀ ਛੱਤ ਡਿੱਗ ਗਈ।
ਰਾਏਕੋਟ ਵਿਖੇ ਮੀਂਹ ਕਾਰਨ ਗਰੀਬ ਵਿਅਕਤੀ ਦੇ ਕਮਰੇ ਦੀ ਡਿੱਗੀ ਛੱਤ
ਇਸ ਕਮਰੇ ਵਿੱਚ ਘਰੇਲੂ ਸਮਾਨ ਰੱਖਿਆ ਹੋਇਆ ਸੀ। ਇਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੀੜਤ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਉਹ ਦਿਹਾੜੀ ਕਰਕੇ ਆਪਣੇ ਟੱਬਰ ਦਾ ਪਾਲਣ-ਪੋਸਣ ਕਰਦਾ ਹੈ। ਇਸ ਲਈ ਉਸ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਜਾਂ ਉਸ ਦੇ ਕਮਰੇ ਦੀ ਡਿੱਗੀ ਛੱਤ ਬਣਾਈ ਜਾਵੇ।
ਦੱਸ ਦੇਈਏ ਕਿ ਸ਼ਹਿਰ ਵਿੱਚ 3 ਸਤੰਬਰ ਦੀ ਸ਼ਾਮ ਨੂੰ 10-15 ਮਿੰਟ ਪਏ ਮੀਂਹ ਕਾਰਨ ਪੂਰਾ ਸ਼ਹਿਰ ਜਲ-ਥਲ ਹੋ ਗਿਆ ਸੀ। ਮੀਂਹ ਕਾਰਨ ਸਾਰੀਆਂ ਸੜਕਾਂ ਤੇ ਗਲੀਆਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।