ਪੰਜਾਬ

punjab

ETV Bharat / state

ਲੁਧਿਆਣਾ: ਗੰਦਗੀ ਦੇ ਢੇਰ 'ਸਵੱਛ ਭਾਰਤ' ਮੁਹਿੰਮ ਦੀਆਂ ਉਡਾ ਰਹੇ ਧੱਜੀਆਂ

ਇੱਕ ਪਾਸੇ ਪੰਜਾਬ ਸਰਕਾਰ 'ਸਵੱਛ ਭਾਰਤ' ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਪਰ ਦੂਜੇ ਪਾਸੇ ਜ਼ਿਲ੍ਹੇ ਦੀ ਨਗਰ ਪੰਚਾਇਤ ਮਲੌਦ ਵਿੱਚ ਲੱਗੇ ਗੰਦਗੀ ਦੇ ਢੇਰ ਸਰਕਾਰ ਦੀ ਸਫ਼ਾਈ ਮੁਹਿੰਮ 'ਤੇ ਸਵਾਲੀਆ ਚਿੰਨ੍ਹ ਲਗਾ ਰਹੇ ਹਨ।

ਲੁਧਿਆਣਾ: ਗੰਦਗੀ ਦੇ ਢੇਰ 'ਸਵੱਛ ਭਾਰਤ' ਮੁਹਿੰਮ ਦੀਆਂ ਉਡਾ ਰਹੇ ਧੱਜੀਆਂ
ਲੁਧਿਆਣਾ: ਗੰਦਗੀ ਦੇ ਢੇਰ 'ਸਵੱਛ ਭਾਰਤ' ਮੁਹਿੰਮ ਦੀਆਂ ਉਡਾ ਰਹੇ ਧੱਜੀਆਂ

By

Published : Oct 10, 2020, 11:05 PM IST

ਲੁਧਿਆਣਾ: ਇੱਕ ਪਾਸੇ ਸਰਕਾਰ 'ਸਵੱਛ ਭਾਰਤ' ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਪਰ ਦੂਜੇ ਪਾਸੇ ਜ਼ਿਲ੍ਹੇ ਦੀ ਨਗਰ ਪੰਚਾਇਤ ਮਲੌਦ ਵਿੱਚ ਲੱਗੇ ਗੰਦਗੀ ਦੇ ਢੇਰ ਸਰਕਾਰ ਦੀ ਸਫ਼ਾਈ ਮੁਹਿੰਮ 'ਤੇ ਸਵਾਲੀਆ ਚਿੰਨ੍ਹ ਲਗਾ ਰਹੇ ਹਨ।

ਮਲੌਦ 'ਚ ਗੰਦਗੀ ਦੇ ਢੇਰ 'ਸਵੱਛ ਭਾਰਤ' ਮੁਹਿੰਮ ਦੀਆਂ ਉਡਾ ਰਹੇ ਧੱਜੀਆਂ

ਨਗਰ ਦੇ ਚੌਰਸਤੇ ਵਿੱਚ ਗੰਦਗੀ ਦੇ ਢੇਰ ਆਪ ਮੁਹਾਰੇ ਹੀ ਵਿਖਾਈ ਦੇ ਜਾਂਦੇ ਹਨ। ਇਥੋਂ ਦੀ ਲੰਘਣ ਵਾਲਿਆਂ ਨੂੰ ਗੰਦਗੀ ਦੇ ਢੇਰਾਂ ਕਾਰਨ ਨੱਕ 'ਤੇ ਹੱਥ ਰੱਖ ਕੇ ਲੰਘਣਾ ਪੈਂਦਾ ਹੈ। ਇਸ ਗੰਦਗੀ ਦੇ ਢੇਰ ਦੇ ਨਜ਼ਦੀਕ ਜਿਥੇ ਬੱਸ ਸਟੈਂਡ ਹੈ, ਉਥੇ ਨਾਲ ਹੀ ਕਈ ਹੋਰ ਸਰਕਾਰੀ ਦਫ਼ਤਰ ਵੀ ਹਨ। ਇਸ ਤੋਂ ਇਲਾਵਾ ਕੋਲ ਸਰਕਾਰੀ ਹਸਪਤਾਲ ਵੀ ਪੈਂਦਾ ਹੈ।

ਮੌਕੇ 'ਤੇ ਕੂੜਾ ਸੁੱਟ ਰਹੇ ਇੱਕ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਹ ਨਗਰ ਪੰਚਾਇਤ ਦੀ ਥਾਂ ਹੈ ਅਤੇ ਉਸ ਨੂੰ ਨਗਰ ਪੰਚਾਇਤ ਨੇ ਹੀ ਇਥੇ ਕੂੜਾ ਸੁੱਟਣ ਲਈ ਕਿਹਾ ਹੈ।

ਇਸ ਦੌਰਾਨ ਲੰਘ ਰਹੇ ਇੱਕ ਰਾਹਗੀਰ ਨੇ ਕਿਹਾ ਕਿ ਇਹ ਗੰਦਗੀ ਮਹੀਨਾ ਪਹਿਲਾਂ ਵੀ ਇਵੇਂ ਹੀ ਸੀ। ਉਹ ਪਹਿਲਾਂ ਵੀ ਇਥੇ ਆਇਆ ਹੈ ਪਰ ਗੰਦਗੀ ਦੇ ਢੇਰ ਜਿਉਂ ਦੇ ਤਿਉਂ ਹੀ ਹਨ। ਉਸ ਨੇ ਕਿਹਾ ਕਿ ਨਗਰ ਪੰਚਾਇਤ ਨੂੰ ਚਾਹੀਦਾ ਹੈ ਕਿ ਇਸ ਥਾਂ ਤੋਂ ਕੂੜਾ ਚੁੱਕ ਕੇ ਸਫਾਈ ਕੀਤੀ ਜਾਵੇ।

ਮਲੌਦ ਨਗਰ ਵਿੱਚ ਗੰਦਗੀ ਦੇ ਢੇਰਾਂ ਨਾਲ ਜਿੱਥੇ ਇੱਕ ਪਾਸੇ ਬਦਬੂ ਫੈਲ ਰਹੀ ਹੈ, ਉਧਰ ਦੂਜੇ ਪਾਸੇ ਇਥੇ ਪਲਾਸਟਿਕ ਵੀ ਸੁੱਟਿਆ ਜਾ ਰਿਹਾ ਹੈ, ਜੋ ਕਿ ਵਾਤਾਵਰਨ ਨੂੰ ਵੀ ਦੂਸ਼ਿਤ ਕਰ ਰਿਹਾ ਹੈ। ਭਾਵੇਂ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਸਫਾਈ ਦੇ ਦਮਗਜ਼ੇ ਮਾਰੇ ਜਾਂਦੇ ਹਨ, ਪਰ ਮਲੌਦ ਸ਼ਹਿਰ ਵਿੱਚ ਗੰਦਗੀ ਦੇ ਢੇਰ ਕੁਝ ਹੋਰ ਵੀ ਕਹਾਣੀ ਬਿਆਨ ਕਰ ਰਹੇ ਹਨ ਪਰ ਸਬੰਧਤ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਨਜ਼ਰ ਆ ਰਹੇ ਸਨ।

ABOUT THE AUTHOR

...view details