ਲੁਧਿਆਣਾ: ਪੰਜਾਬ ਸਰਕਾਰ ਆਪਣੇ ਸਾਢੇ ਚਾਰ ਸਾਲਾਂ ਦੇ ਹੋਏ ਵਿਕਾਸ ਕਾਰਜਾਂ ਨੂੰ ਗਿਣਵਾ ਰਹੀ ਹੈ ਉਥੇ ਹੀ ਲੁਧਿਆਣਾ ਗਿੱਲ ਹਲਕੇ ਵਿੱਚ ਪੈਂਦੇ ਪਿੰਡ ਲਲਤੋਂ ਦੇ ਲੋਕਾਂ ਨੇ ਸਰਪੰਚ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਸਰਪੰਚ ਦੇ ਘਰ ਦਾ ਘਿਰਾਓ ਵੀ ਕੀਤਾ ਗਿਆ।
ਸਥਾਨਕ ਲੋਕਾਂ ਨੇ ਜਿੱਥੇ ਸਰਪੰਚ ਉੱਪਰ ਵਿਕਾਸ ਕਾਰਜ ਨਾ ਕਰਨ ਦੇ ਇਲਜ਼ਾਮ ਲਗਾਏ ਓਥੇ ਹੀ ਪਿੰਡ ਵਾਸੀਆਂ ਤੋਂ ਵਿਕਾਸ ਕਾਰਜਾਂ ਲਈ ਪੈਸੇ ਮੰਗਣ ਦੇ ਵੀ ਇਲਜ਼ਾਮ ਲੱਗੇ ਹਨ। ਲੋਕਾਂ ਨੇ ਸਰਪੰਚ ਦੇ ਘਰ ਦੇ ਬਾਹਰ ਸਰਪੰਚ ਦੇ ਖਿ਼ਲਾਫ ਨਾਅਰੇਬਾਜ਼ੀ ਕੀਤੀ।
ਉਥੇ ਹੀ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਅੱਠ ਮਹੀਨੇ ਤੋਂ ਕੰਮ ਬੰਦ ਪਏ ਹਨ। ਇੰਨ੍ਹਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਉਨ੍ਹਾ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ‘ਤੇ ਵੀ ਸਮੱਸਿਆ ਆ ਰਹੀ ਹੈ ।