ਪੰਜਾਬ

punjab

ETV Bharat / state

ਐਕਸਾਈਜ਼ ਵਿਭਾਗ ਵੱਲੋਂ ਗੋਦਾਮਾਂ ਚੋਂ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ

ਈਸ਼ਰ ਨਗਰ ਵਿੱਚ ਸ਼ਰਾਬ ਦੀ ਵਡੀ ਖੇਪ ਬਰਾਮਦ ਕੀਤੀ ਗਈ ਹੈ। ਗੋਦਾਮ ਵਿੱਚੋਂ ਸ਼ਰਾਬ ਦੀਆਂ 1000 ਦੇ ਕਰੀਬ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। 4 ਗੋਦਾਮਾਂ ਵਿੱਚ ਇਹ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਚੈਕਿੰਗ ਕੀਤੀ ਗਈ ਹੈ।

excise department recovered a large stock of liquor
excise department recovered a large stock of liquor

By

Published : Nov 18, 2022, 7:43 AM IST

Updated : Nov 18, 2022, 8:07 AM IST

ਲੁਧਿਆਣਾ:ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਾ ਖ਼ਤਮ ਕਰਨ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਓਥੇ ਹੀ ਲੁਧਿਆਣਾ ਵਿੱਚ ਡੀਜੀਪੀ ਵੱਲੋਂ ਲੁਧਿਆਣਾ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਜਗ੍ਹਾ-ਜਗ੍ਹਾ ਨਸ਼ੇ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ। ਲੁਧਿਆਣਾ ਦੇ ਈਸ਼ਰ ਨਗਰ ਇਲਾਕੇ ਵਿੱਚ ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਦੇ ਗੋਦਾਮ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਹੈ। ਗੋਦਾਮ ਵਿੱਚੋਂ ਸ਼ਰਾਬ ਦੀਆਂ 1000 ਦੇ ਕਰੀਬ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। 4 ਗੋਦਾਮਾਂ ਵਿੱਚ (Ludhiana excise department raid news) ਇਹ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਚੈਕਿੰਗ ਕੀਤੀ ਗਈ ਹੈ।


1000 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ: ਇਸ ਸਬੰਧੀ ਗੱਲ ਕਰਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ 2 ਵਜੇ ਦੇ ਕਰੀਬ ਰੇਡ ਕੀਤੀ ਗਈ ਜਿਸ ਵਿੱਚ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 1000 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਹੋ ਸਕਦੀਆਂ ਹਨ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਐਕਸਾਈਜ਼ ਵਿਭਾਗ ਵੱਲੋਂ ਗੋਦਾਮਾਂ ਚੋਂ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ

ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਦੇ ਇਸ ਗਾਰਡਨ ਦੇ ਕੋਲ ਐਕਸਾਈਜ਼ ਡਿਪਾਰਟਮੈਂਟ ਤੇ ਲੋਕਲ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜਿਸ ਵਿੱਚ ਸਾਰੇ ਤਰ੍ਹਾਂ ਦੀਆਂ ਬ੍ਰਾਂਡ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਬਾਕੀ ਕਾਨੂੰਨ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ।



ਉੱਥੇ ਹੀ, ਗੋਦਾਮ ਮਾਲਕ ਦੇ ਰਿਸ਼ਤੇਦਾਰਾਂ ਵੱਲੋਂ ਦੋਸ਼ ਲਾਇਆ ਗਿਆ ਕਿ ਇਹ ਸ਼ਰਾਬ ਦਾ ਗੋਦਾਮ ਚੰਨੀ ਬਜਾਜ ਜੋ ਕਿ ਸ਼ਰਾਬ ਕਾਰੋਬਾਰੀ ਹੈ, ਨੂੰ ਕਰਾਏ 'ਤੇ 2 ਸਾਲ ਦੇ ਕਰੀਬ ਦਿੱਤਾ ਗਿਆ ਸੀ। ਉਨ੍ਹਾਂ ਨੇ ਗੋਦਾਮ ਖਾਲੀ ਕਰਨ ਲਈ ਵੀ ਕਿਹਾ ਗਿਆ ਸੀ, ਪਰ ਸਾਨੂੰ ਕਿਰਾਏ ਦੀ ਗੱਲ ਕਰਕੇ ਟਾਲ ਦਿੱਤਾ ਗਿਆ।

ਇਹ ਵੀ ਪੜ੍ਹੋ:ਖੇਡਾਂ ਵਤਨ ਪੰਜਾਬ ਦੀਆਂ 'ਚ ਮੁੱਖ ਮੰਤਰੀ ਵੱਲੋਂ ਜੇਤੂ ਖਿਡਾਰੀਆਂ ਨੂੰ ਵੰਡੇ ਗਏ ਇਨਾਮ, ਕਿਹਾ ਹਰ ਸਾਲ ਹੋਣਗੀਆਂ ਖੇਡਾਂ

Last Updated : Nov 18, 2022, 8:07 AM IST

ABOUT THE AUTHOR

...view details