ਪੰਜਾਬ

punjab

ETV Bharat / state

ਦੀਵਾਲੀ ਮੌਕੇ 15 ਤੋਂ 20 ਥਾਵਾਂ ਉੱਤੇ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਲੁਧਿਆਣਾ ਵਿੱਚ ਦੀਵਾਲੀ ਮੌਕੇ 15 ਤੋਂ 20 ਥਾਵਾਂ ਉੱਤੇ ਭਿਆਨਕ ਅੱਗ ਲੱਗੀ। ਹਾਲਾਂਕਿ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

terrible fire broke out in 15 to 20 places
15 ਤੋਂ 20 ਥਾਵਾਂ ਉੱਤੇ ਲੱਗੀ ਭਿਆਨਕ ਅੱਗ

By

Published : Oct 25, 2022, 9:47 AM IST

Updated : Oct 25, 2022, 9:53 AM IST

ਲੁਧਿਆਣਾ:ਦੀਵਾਲੀ ਦੀ ਰਾਤ ਲੁਧਿਆਣਾ ਵਿੱਚ ਕਈ ਥਾਵਾਂ ’ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ। ਜ਼ਿਆਦਤਰ ਅੱਗ ਖਾਲੀ ਪਏ ਪਲਾਂਟ ਵਿੱਚ ਲੱਗੀ ਹੈ ਪਰ ਨਿਊ ਸ਼ਿਵਾਜੀ ਨਗਰ ਦੇ ਵਿੱਚ ਇੱਕ ਬੰਦ ਪਏ ਗੁਦਾਮ ਦੇ ਅੰਦਰ ਪਟਾਕਾ ਡਿੱਗਣ ਕਰਕੇ ਅੱਗ ਲੱਗ ਗਈ। ਦੱਸ ਦਈਏ ਕਿ ਗੋਦਾਮ ਦੇ ਉੱਤੇ ਮਕਾਨ ਸੀ ਅਤੇ ਹੇਠਾਂ ਗੋਦਾਮ ਸੀ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਇਸ ਕਰਕੇ ਹੇਠਾਂ ਗਰਾਊਂਡ ਫਲੋਰ ’ਤੇ ਬਣੇ ਗੋਦਾਮ ਨੂੰ ਖੋਲ੍ਹਣ ਲਈ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਕਾਫੀ ਮੁਸ਼ੱਕਤ ਕਰਨੀ ਪਈ।

ਮੌਕੇ ’ਤੇ ਮੌਜੂਦ ਲੋਕਾਂ ਨੇ ਇਸਦੀ ਸੂਚਨਾ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਦਿੱਤੀ ਜੋ ਦਰਵਾਜ਼ਾ ਤੋੜ ਕੇ ਅੰਦਰ ਦਾਖਿਲ ਹੋਏ ਅਤੇ ਕਾਫੀ ਮੁਸ਼ਕੱਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ। ਇਸ ਮੌਕੇ 3 ਤੋਂ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਸੀ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੁਦਾਮ ਦੇ ਵਿੱਚ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ ਹੈ।

15 ਤੋਂ 20 ਥਾਵਾਂ ਉੱਤੇ ਲੱਗੀ ਭਿਆਨਕ ਅੱਗ

ਮਾਮਲੇ ਸਬੰਧੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਟਾਕਾ ਡਿੱਗਣ ਨਾਲ ਹੀ ਗੋਦਾਮ ਵਿਚ ਇਹ ਅੱਗ ਲੱਗੀ ਸੀ। ਹਾਲਾਂਕਿ ਫੈਕਟਰੀ ਦੇ ਅੰਦਰ ਕੀ ਸਮਾਨ ਪਿਆ ਸੀ ਇਸ ਦੀ ਕੋਈ ਸਪਸ਼ਟ ਪੁਸ਼ਟੀ ਨਹੀਂ ਹੋ ਪਾਈ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਗੁਆਂਢੀਆਂ ਦੇ ਗੁਦਾਮ ਤੋਂ ਘਰ ਵਿੱਚ ਦਾਖਲ ਹੋ ਕੇ ਅੱਗ ਤੇ ਕਾਬੂ ਪਾਇਆ ਗਿਆ।

15 ਤੋਂ 20 ਥਾਵਾਂ ਉੱਤੇ ਲੱਗੀ ਭਿਆਨਕ ਅੱਗ

ਉੱਥੇ ਹੀ ਇਸ ਤੋਂ ਇਲਾਵਾ ਵੀ ਕਈ ਥਾਵਾਂ ਤੇ ਲੁਧਿਆਣਾ ਦੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਕੋਈ ਬਹੁਤੀ ਵੱਡੀ ਅੱਗ ਨਹੀਂ ਸੀ ਪਿਛਲੇ ਸਾਲ ਦੀਵਾਲੀ ਮੌਕੇ 52 ਥਾਵਾਂ ’ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਸਨ ਜੋ ਕਿ ਇਸ ਵਾਰ ਥੋੜਾ ਘੱਟ ਜ਼ਰੂਰ ਰਹੇ।

15 ਤੋਂ 20 ਥਾਵਾਂ ਉੱਤੇ ਲੱਗੀ ਭਿਆਨਕ ਅੱਗ

ਇਹ ਵੀ ਪੜੋ:ਪੂਜਾ ਦਾ ਦੀਵਾ ਬਣਿਆ ਕਾਲ !, ਬੱਸ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ 2 ਵਿਅਕਤੀ

Last Updated : Oct 25, 2022, 9:53 AM IST

ABOUT THE AUTHOR

...view details