ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਦੌਰਾਨ ਲੁਧਿਆਣਾ ਦੇ ਸਰਬਜੋਤ ਸਿੰਘ ਬੰਸਲ ਨੇ ਅਕੈਡਮਿਕ ਕੈਟੇਗਰੀ ਵਿੱਚੋਂ 98.89 ਫਸੀਦੀ ਅੰਕ ਹਾਸਲ ਕੀਤੇ ਹਨ। ਸਰਬਜੋਤ ਸਿੰਘ ਦੇ ਟਾਪ ਕਰਨ ਤੇ ਉਸ ਦੇ ਸਕੂਲ 'ਚ ਜਸ਼ਨ ਮਨਾਇਆ ਜਾ ਰਿਹਾ ਹੈ।
ਸਰਵਜੋਤ ਸਿੰਘ ਬੰਸਲ ਸ਼ਾਲੀਮਾਰ ਸਕੂਲ ਦਾ ਵਿਦਿਆਰਥੀ ਹੈ। ਸੂਬੇ ਭਰ 'ਚ ਅੱਵਲ ਆਉਣ 'ਤੇ ਉਸ ਦੇ ਸਕੂਲ 'ਚ ਜਸ਼ਨ ਵਾਲਾ ਮਾਹੌਲ ਪੈਦਾ ਹੋ ਗਿਆ। ਵਿਦਿਆਰਥੀਆਂ ਨੇ ਭੰਗੜੇ ਪਾ ਕੇ ਉਸ ਦੇ ਅੱਵਲ ਆਉਣ ਦੀ ਖੁਸ਼ੀ ਮਨਾਈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਰਵਜੋਤ ਸਿੰਘ ਨੇ ਕਿਹਾ ਕਿ ਉਸਦੇ ਮਾਤਾ ਪਿਤਾ, ਉਸਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਵੱਲੋਂ ਇਹ ਮੁਕਾਮ ਹਾਸਲ ਕਰਨ ਚ ਅਹਿਮ ਯੋਗਦਾਨ ਰਿਹਾ ਹੈ। ਸਰਬਜੋਤ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ 90 ਤੋਂ ਵੱਧ ਫ਼ੀਸਦੀ ਅੰਕ ਹਾਸਿਲ ਕਰੇਗਾ ਪਰ ਇਹ ਉਮੀਦ ਨਹੀਂ ਸੀ ਕਿ ਪੂਰੇ ਪੰਜਾਬ ਭਰ ਚ ਹੀ ਪਹਿਲੇ ਸਥਾਨ ਤੇ ਆਵੇਗਾ।
ਸਕੂਲ ਦੇ ਪ੍ਰਿੰਸੀਪਲ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਸਰਵਜੋਤ 'ਤੇ ਮਾਣ ਹੈ ਕਿ ਉਸ ਨੇ ਉਨ੍ਹਾਂ ਦੇ ਸਕੂਲ ਅਤੇ ਪੰਜਾਬ 'ਚ ਲੁਧਿਆਣਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।