ਲੁਧਿਆਣਾ: ਪੰਜਾਬ ਵਿੱਚੋਂ ਨਸ਼ਿਆ ਦੇ ਖ਼ਾਤਮੇ ਲਈ ਸੂਬੇ ਦੀ ਪੁਲਿਸ ਪ੍ਰਸ਼ਾਸਨ ਲਗਾਤਾਰ ਸਰਗਰਮ ਹੈ। ਪੁਲਿਸ ਵੱਲੋਂ ਨਾਸਿਆਂ ਤੋਂ ਨਿਜਾਤ ਪਾਉਣ ਲਈ ਲਗਾਤਾਰ ਛਾਪੇਮਾਰੀ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਹਾਲ ਹੀਂ ਵਿੱਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕੇਬੰਦੀ ਦੌਰਾਣ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਤਸਕਰਾਂ ਨੂੰ ਕਾਰ ਦੀ ਤਲਾਸ਼ੀ ਲੈਣ ਦੌਰਾਣ ਕਾਬੂ ਕੀਤਾ ਗਿਆ। ਪੁਲਿਸ ਨੇ ਤਸਕਰਾ ਤੋਂ ਪਾਬੰਦੀਸ਼ੁਦਾ ਨਸ਼ੀਲੀ ਦਵਾਈਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਇਸ ਵਿੱਚ 1 ਲੱਖ 24 ਹਜ਼ਾਰ ਨਸ਼ੀਲੀ ਗੋਲੀਆਂ ਅਤੇ 3900 ਨਸ਼ੀਲੇ ਕੈਪਸੂਲ ਬਰਾਮਦ ਹੋਏ ਹਨ।
1.25 ਲੱਖ ਤੋਂ ਵੱਧ ਨਸ਼ਿਲੀ ਗੋਲਿਆਂ ਸਣੇ 3 ਤਸਕਰ ਕਾਬੂ
ਲੁਧਿਆਣਾ ਪੁਲੀਸ ਨੇ ਨਸ਼ਾ ਤਸਕਰੀ ਦੇ ਤਿੰਨ੍ਹ ਮੁਲਜ਼ਮਾਂ ਨੂੰ ਵੱਡੀ ਮਾਤਰਾ ਦੀ ਨਸ਼ਿਲਿਆਂ ਗੋਲਿਆ ਸਣੇ ਕਾਬੂ ਕੀਤਾ ਹੈ। ਬਰਾਮਦ ਕੀਤੀ ਗਈ ਨਸ਼ੀਲੀ ਗੋਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ। ਇਸ ਦੀ ਕਿਮਤ 60 ਤੋਂ 70 ਲੱਖ ਰੁਪਏ ਦੱਸੀ ਜਾ ਰਹੀ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਨਾਕੇਬੰਦੀ ਕੀਤੀ ਗਈ ਸੀ ਤੇ ਜਦੋਂ ਕਾਰ ਸਵਾਰ ਇੱਕ ਮਹਿਲਾ ਤੇ ਦੋ ਵਿਅਕਤੀ ਨੂੰ ਰੋਕ ਤਲਾਸੀ ਲਈ ਗਈ ਤਾਂ ਕਾਰ 'ਚੋਂ ਵੱਡੀ ਤਦਾਦ 'ਚ ਨਸ਼ਾ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਬਰਾਮਦ ਨਸ਼ੇ ਦੀ ਕਿਮਤ 60-70 ਲੱਖ ਰੁਪਏ ਦੱਸੀ ਹੈ।
ਪੁਲਿਸ ਨੇ ਨਸ਼ਾ ਨੂੰ ਕਾਬਜੇ ਵਿੱਚ ਲੈ ਕੇ ਦੋਸਿਆਂ ਵਿਰੁੱਧ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ਿਆਂ ਨੂੰ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕੀ ਪੁੱਛਗਿੱਛ ਕਰ ਕੇ ਨਸ਼ਿਆਂ ਦੇ ਤਸਕਰੀ ਦੇ ਪੁਰੇ ਗਿਰੋਹ ਦਾ ਪਤਾ ਲਗਾਉਣ ਦਾ ਕੋਸ਼ੀਸ ਕੀਤੀ ਜਾ ਰਹੀ ਹੈ ਤੇ ਜਲਦ ਹੀ ਪੁਲਿਸ ਹੋਰ ਵੀ ਖੁਲਾਸੇ ਕਰ ਸਰਦੀ ਹੈ।