ਲੁਧਿਆਣਾ: ਅੱਜ ਦੇ ਆਧੁਨਿਕ ਯੁੱਗ 'ਚ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਲੁਧਿਆਣਾ ਦੇ ਚੰਡੀਗੜ੍ਹ ਰੋਡ ਵਿਖੇ ਰਹਿੰਦੇ 75 ਸਾਲ ਦੇ ਭਾਗ ਸਿੰਘ ਦੀ ਸੋਸ਼ਲ ਮੀਡੀਆ 'ਤੇ ਬੁਰੀ ਤਰਾਂ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੰਨ੍ਹਾਂ ਹੀ ਨਹੀਂ ਬਜ਼ੁਰਗ ਦੀ ਪੱਗ ਲਾਹ ਕੇ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਹੈ। ਪੀੜਤ ਬਜ਼ੁਰਗ ਨੇ ਦੱਸਿਆ ਕਿ ਇਹ ਕੁੱਟਮਾਰ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਹੀ ਛੋਟੇ ਪੁੱਤਰ ਅਤੇ ਉਸ ਦੀ ਨੂੰਹ ਨੇ ਕਰਵਾਈ ਹੈ। ਬਜ਼ੁਰਗ ਨੇ ਦੱਸਿਆ ਕੀ ਮੇਰੇ ਦੋ ਪੁੱਤਰ ਹਨ ਦੋਵਾਂ ਨੂੰ ਬਰਾਬਰ ਦੇ ਹਿੱਸੇ ਦੀ ਪ੍ਰੋਪਰਟੀ ਵੰਡ ਚੁੱਕਾ ਹਾਂ ਪਰ ਉਹ ਵੱਡੇ ਨਾਲ ਰਹਿੰਦੇ ਨੇ ਅਤੇ ਛੋਟਾ ਅਲੱਗ ਰਹਿੰਦਾ ਹੈ। ਸਾਡੀ ਬਾਕੀ ਪ੍ਰੋਪਰਟੀ ਦੱਬਣ ਦੀ ਨੀਅਤ ਦੇ ਨਾਲ ਬਾਹਰੋਂ ਬੰਦੇ ਬੁਲਾ ਕੇ ਮੇਰੇ ਹੀ ਪੁੱਤ ਨੇ ਮੇਰੇ ਨਾਲ ਕੁੱਟਮਾਰ ਕਰਵਾਈ ਹੈ।
ਖੂਨ ਦੇ ਰਿਸ਼ਤੇ ਹੋਏ ਪਾਣੀ, ਰਿਸ਼ਤੇਦਾਰਾਂ ਨਾਲ ਮਿਲ ਕੇ ਪੁੱਤ ਨੇ ਪਿਓ ਦੀ ਕੀਤੀ ਕੁੱਟਮਾਰ ਤੇ ਲਾਹੀ ਪੱਗ - stripped turban
Son Beat up his Father: ਲੁਧਿਆਣਾ 'ਚ ਇੱਕ ਬਜ਼ੁਰਗ ਨੇ ਆਪਣੇ ਛੋਟੇ ਪੁੱਤ ਅਤੇ ਨੂੰਹ 'ਤੇ ਕੁੱਟਮਾਰ ਕਰਵਾਉਣ ਦੇ ਇਲਜ਼ਾਮ ਲਾਏ ਹਨ। ਬਜ਼ੁਰਗ ਭਾਗ ਸਿੰਘ ਦਾ ਕਹਿਣਾ ਕਿ ਉਸ ਦੇ ਪੁੱਤ ਨੇ ਸਹੁਰਾ ਪਰਿਵਾਰ ਨਾਲ ਮਿਲ ਕੇ ਜਿਥੇ ਉਸਦੀ ਕੁੱਟਮਾਰ ਕੀਤੀ ਤਾਂ ਉਥੇ ਹੀ ਪੱਗ ਲਾਹ ਕੇ ਕੇਸਾਂ ਦੀ ਬੇਅਦਬੀ ਵੀ ਕੀਤੀ।
Published : Jan 4, 2024, 7:14 PM IST
ਛੋਟੇ ਪੁੱਤ 'ਤੇ ਕੁੱਟਮਾਰ ਦੇ ਇਲਜ਼ਾਮ:ਬਜ਼ੁਰਗ ਨੇ ਕਿਹਾ ਕਿ ਇਸ 'ਚ ਮੇਰੇ ਬੇਟੇ ਦੇ ਸਹੁਰਾ ਅਤੇ ਉਸ ਦੀ ਪਤਨੀ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹਨ, ਜਿੰਨ੍ਹਾਂ ਨੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਤੇ ਪੱਗ ਉਤਾਰੀ, ਜਿਸ ਦੀ ਵੀਡੀਓ ਵੀ ਹੈ ਪਰ ਪੁਲਿਸ ਵੱਲੋਂ ਪੂਰੀ ਕਾਰਵਾਈ ਨਾ ਕਰਦੇ ਹੋਏ ਖਾਨਾ ਪੂਰਤੀ ਕੀਤੀ ਗਈ ਹੈ। ਇਸ ਘਟਨਾ ਨੂੰ ਲੈਕੇ 75 ਸਾਲਾ ਭਾਗ ਸਿੰਘ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ, ਜਦੋਂ ਇਸ ਸਬੰਧੀ ਥਾਣਾ ਮੋਤੀ ਨਗਰ ਦੇ ਐੱਸਐੱਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀੜਤ ਬਜ਼ੁਰਗ ਨੇ ਇਨਸਾਫ ਦੀ ਗੁਹਾਰ ਲਾਈ ਹੈ।
ਸਹੁਰਾ ਪਰਿਵਾਰ ਨਾਲ ਮਿਲ ਕੇ ਕੀਤਾ ਕਾਰਾ: ਇਸ ਘਟਨਾ ਦੀ ਇਕ ਸੀਸੀਟੀਵੀ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਭਾਗ ਸਿੰਘ ਨੂੰ ਕੁਝ ਲੋਕ ਕੁੱਟ ਰਹੇ ਹਨ, ਉਨ੍ਹਾਂ ਦੀ ਪੱਗ ਉਤਾਰ ਰਹੇ ਹਨ ਅਤੇ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕਰ ਰਹੇ ਹਨ। ਇਹ ਸਾਰੀ ਘਟਨਾ ਉੱਥੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ। ਇਹ ਫੈਕਟਰੀ ਦੀ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਉਨ੍ਹਾਂ ਦੇ ਬੇਟੇ ਦੇ ਸਹੁਰਾ ਪਰਿਵਾਰ ਵੱਲੋਂ ਅਤੇ ਉਨ੍ਹਾਂ ਦੇ ਬੇਟੇ ਵੱਲੋਂ ਉਸ ਦੇ ਨਾਲ ਪੂਰੀ ਤਰਾਂ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀਆਂ ਹਨ।