ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਬੈਂਸ ਨੇ ਲੁਧਿਆਣਾ ਵਿਖੇ ਚੋਣ ਪ੍ਰਚਾਰ ਦੌਰਾਨ ਕਾਂਗਰਸ 'ਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਅਤੇ ਰਵਨੀਤ ਬਿੱਟੂ ਵੱਲੋਂ ਲਾਏ ਇਲਜ਼ਾਮਾਂ ਦਾ ਕਰਾਰਾ ਜਵਾਬ ਦਿੱਤਾ। ਬੈਂਸ ਨੇ ਕਿਹਾ ਕਿ ਸੰਸਦ 'ਚ ਜਾ ਕੇ ਲੁਧਿਆਣਾ ਜਾਂ ਪੰਜਾਬ ਦੇ ਹੱਕਾਂ ਦਾ ਕੋਈ ਵੀ ਮੁੱਦਾ ਹੁਣ ਤੱਕ ਰਵਨੀਤ ਬਿੱਟੂ ਨੇ ਨਹੀਂ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੇ ਖੁਦ ਤਾਂ ਕੋਈ ਕੰਮ ਕੀਤਾ ਨਹੀਂ ਤਾਂ ਉਹ ਦੁਜੇ 'ਤੇ ਕਿਵੇਂ ਉਂਗਲ ਚੁੱਕ ਸਕਦੇ ਨੇ।
ਬੈਂਸ ਦਾ ਰਵਨੀਤ ਬਿੱਟੂ ਨੂੰ ਕਰਾਰਾ ਜਵਾਬ - news punjabi
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਬੈਂਸ ਨੇ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਕਰਾਰਾ ਜਵਾਬ ਦਿੱਤਾ ਹੈ ਤੇ ਕਿਹਾ ਕਿ ਜਿਸਨੇ ਖੁਦ ਕੋਈ ਕੰਮ ਨਾ ਕੀਤਾ ਹੋਵੇਂ ਉਹ ਦੂਜੇ 'ਤੇ ਕਿਵੇਂ ਉੰਗਲ ਚੁੱਕ ਸਕਦਾ ਹੈ। ਇਸ ਮੌਕੇ ਬੈਂਸ ਨੇ ਅਪਣੀ ਜਿੱਤ ਦਾ ਵੀ ਦਾਅਵਾ ਠੋਕਿਆ।
ਸਿਮਰਜੀਤ ਬੈਂਸ
ਰੋਡ ਸ਼ੋਅ ਦੌਰਾਨ ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਅਤੇ ਲੁਧਿਆਣਾ ਦੇ ਲੋਕ ਹੁਣ ਦੋਵਾਂ ਪਾਰਟੀਆਂ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਡੈਮੋਕ੍ਰੇਟਿਕ ਆਲਾਇੰਸ 'ਤੇ ਪੁਰਾ ਭਰੋਸਾ ਹੈ। ਇਸ ਵਾਰ ਲੋਕ ਪੰਜਾਬ ਜੰਮਹੁਰੀ ਗਠਜੋੜ ਨੂੰ ਹੀ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਰੋਡ ਸ਼ੋਅ 'ਚ ਨੌਜਵਾਨਾਂ ਦਾ ਠਾ-ਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ।