ਪੰਜਾਬ

punjab

ETV Bharat / state

ਖੰਨਾ 'ਚ ਸ਼ਿਵ ਸੈਨਾ ਨੇਤਾ 'ਤੇ ਹੋਈ ਫਾਇਰਿੰਗ, ਵਾਲ-ਵਾਲ ਬਚੇ - shiv sena leader

ਸ਼ਿਵ ਸੈਨਾ–ਪੰਜਾਬ ਦੇ ਕੌਮੀ ਪ੍ਰੋਮੋਟਰ ਕਸ਼ਮੀਰ ਗਿਰੀ ਉੱਤੇ ਕਾਤਲਾਨਾ ਹਮਲਾ ਹੋਇਆ ਪਰ ਉਹ ਵਾਲ–ਵਾਲ ਬਚ ਗਏ। ਇਹ ਵਾਰਦਾਤ ਅੱਜ ਸੋਮਵਾਰ ਸਵੇਰ ਵੇਲੇ ਦੀ ਹੈ।

ਫ਼ੋਟੋ
ਫ਼ੋਟੋ

By

Published : Mar 9, 2020, 2:44 PM IST

ਲੁਧਿਆਣਾ: ਸ਼ਿਵ ਸੈਨਾ–ਪੰਜਾਬ ਦੇ ਕੌਮੀ ਪ੍ਰੋਮੋਟਰ ਕਸ਼ਮੀਰ ਗਿਰੀ ਉੱਤੇ ਕਾਤਲਾਨਾ ਹਮਲਾ ਹੋਇਆ ਪਰ ਉਹ ਵਾਲ–ਵਾਲ ਬਚ ਗਏ। ਇਹ ਵਾਰਦਾਤ ਅੱਜ ਸੋਮਵਾਰ ਸਵੇਰ ਵੇਲੇ ਦੀ ਹੈ।

ਦੱਸਣਯੋਗ ਹੈ ਕਿ ਮੋਟਰ–ਸਾਇਕਲ ’ਤੇ ਸਵਾਰ ਦੋ ਹਮਲਾਵਰਾਂ ਨੇ ਖੰਨਾ ਦੇ ਖਟੀਕ ਕਲਾਂ ਇਲਾਕੇ ’ਚ ਸਥਿਤ ਉਨ੍ਹਾਂ ਦੇ ਘਰ ਉੱਤੇ ਗੋਲੀਬਾਰੀ ਕੀਤੀ। ਕਸ਼ਮੀਰ ਗਿਰੀ ਮੰਦਰ ਤੋਂ ਆਪਣੇ ਘਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਜਦੋਂ ਘਰ ਜਾ ਰਹੇ ਸਨ, ਤਾਂ ਉਨ੍ਹਾਂ ਵੇਖਿਆ ਕਿ ਦੋ ਸ਼ੱਕੀ ਵਿਅਕਤੀ ਮੋਟਰ–ਸਾਇਕਲ ’ਤੇ ਐਂਵੇਂ ਹੀ ਇੱਧਰ–ਉੱਧਰ ਗੇੜੇ ਲਾ ਰਹੇ ਹਨ। ਇਸੇ ਲਈ ਉਹ ਪਹਿਲਾਂ ਹੀ ਕੁਝ ਚੌਕਸ ਹੋ ਗਏ ਸਨ।

ਮਨ ’ਚ ਕੁਝ ਖ਼ਦਸ਼ਿਆਂ ਨਾਲ ਉਹ ਤੇਜ਼–ਤੇਜ਼ ਕਦਮਾਂ ਨਾਲ ਘਰ ਪੁੱਜ ਗਏ। ਉਹ ਹਾਲੇ ਘਰ ਅੰਦਰ ਵੜੇ ਹੀ ਸਨ ਕਿ ਉਨ੍ਹਾਂ ਹੀ ਦੋਵੇਂ ਮੋਟਰ–ਸਾਇਕਲ ਸਵਾਰਾਂ ਨੇ ਉਨ੍ਹਾਂ ਦੇ ਘਰ ਉੱਤੇ ਗੋਲੀਆਂ ਚਲਾ ਦਿੱਤੀਆਂ। ਯਕੀਨੀ ਤੌਰ ’ਤੇ ਉਹ ਕਸ਼ਮੀਰ ਗਿਰੀ ਨੂੰ ਹੀ ਨਿਸ਼ਾਨਾ ਬਣਾਉਣਾ ਚਾਹ ਰਹੇ ਸਨ ਪਰ ਉਹ ਇਸ ਹਮਲੇ ’ਚ ਵਾਲ–ਵਾਲ ਬਚ ਗਏ।

ਗਿਰੀ ਨੇ ਘਰ ਦਾ ਬਾਹਰਲਾ ਗੇਟ ਪਹਿਲਾਂ ਹੀ ਬੰਦ ਕਰ ਲਿਆ ਸੀ ਤੇ ਹਮਲੇ ਦੇ ਤੁਰੰਤ ਬਾਅਦ ਉਨ੍ਹਾਂ ਪੁਲਿਸ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋਈਆਂ ਹਨ। ਪੁਲਿਸ ਹੁਣ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸਣਯੋਗ ਹੈ ਕਿ ਲੁਧਿਆ ਜ਼ਿਲ੍ਹੇ ਵਿੱਚ ਪਿਛਲੇ 15 ਦਿਨਾਂ ’ਚ ਇਸ ਤਰ੍ਹਾਂ ਦਾ ਤੀਜਾ ਮਾਮਲਾ ਹੈ, ਜਿਸ ਵਿੱਚ ਸ਼ਿਵ ਸੈਨਾ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ABOUT THE AUTHOR

...view details