ਪੰਜਾਬ

punjab

ETV Bharat / state

ਵੇਖੋ ਬਾਬੇ ਦੇ ਹੌਂਸਲੇ, ਖੇਤੀ ਕਾਨੂੰਨ ਰੱਦ ਕਰਵਾਉਣ ਪੈਦਲ ਹੀ ਚਾਲੇ ਪਾਏ ਦਿੱਲੀ ਨੂੰ - ਦਿੱਲੀ ਕਿਸਾਨਾਂ ਦਾ ਸੰਘਰਸ਼

ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਲੋਕਾਂ ’ਚ ਇੱਕ ਨਵਾਂ ਜਜ਼ਬਾ ਭਰ ਦਿੱਤਾ ਹੈ। ਇਸ ਜਜ਼ਬੇ ਦੇ ਚਲਦਿਆਂ ਇਕ 60 ਸਾਲਾ ਬਜ਼ੁਰਗ ਵੱਲੋਂ ਦਿੱਲੀ ਨੂੰ ਪੈਦਲ ਚਾਲੇ ਪਾਏ ਗਏ ਹਨ। ਪਿੰਡ ਚੱਕਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਆਪਣੇ ਘਰ ਤੋਂ ਅਰਦਾਸ ਕਰਕੇ ਦਿੱਲੀ ਨੂੰ ਪੈਦਲ ਹੀ ਤੁਰ ਪਿਆ ਹੈ।

ਕਿਸਾਨਾਂ ਦਾ ਸੰਘਰਸ਼
ਤਸਵੀਰ

By

Published : Dec 16, 2020, 10:28 PM IST

ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਗਾਤਾਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੀ ਹੱਦ 'ਤੇ ਮੋਰਚਾ ਜਾਰੀ ਹੈ। ਇਸ ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਲੋਕਾਂ ’ਚ ਇੱਕ ਨਵਾਂ ਜਜ਼ਬਾ ਭਰ ਦਿੱਤਾ ਹੈ।। ਇਸ ਜਜ਼ਬੇ ਦੇ ਚਲਦਿਆਂ ਇੱਕ 60 ਸਾਲਾ ਬਜ਼ੁਰਗ ਵੱਲੋਂ ਦਿੱਲੀ ਨੂੰ ਪੈਦਲ ਚਾਲੇ ਪਾਏ ਗਏ ਹਨ। ਪਿੰਡ ਚੱਕਰ ਦੇ ਰਹਿਣ ਵਾਲਾ ਜੋਗਿੰਦਰ ਸਿੰਘ ਆਪਣੇ ਘਰ ਤੋਂ ਅਰਦਾਸ ਕਰ ਕੇ ਦਿੱਲੀ ਨੂੰ ਪੈਦਲ ਹੀ ਤੁਰ ਪਿਆ ਹੈ।

ਵੇਖੋ ਵੀਡੀਓ।
ਇਸ ਮੌਕੇ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਚਾਰ ਵਜੇ ਪਿੰਡ ਚਕਰ ਤੋਂ ਦਿੱਲੀ ਜਾ ਰਿਹਾ ਹੈ। ਉਸ ਦਾ ਪੈਦਲ ਜਾਣ ਦਾ ਮੁੱਖ ਮਕਸਦ ਇਹੀ ਹੈ ਕਿ ਸਰਕਾਰ ਲੱਖ ਯਤਨ ਕਰ ਲਵੇ ਸਾਨੂੰ ਰੋਕਣ ਦੇ, ਪਰ ਅਸੀਂ ਖੇਤਾਂ ਰਾਹੀਂ ਵੀ ਦਿੱਲੀ ਪਹੁੰਚ ਜਾਵਾਂਗੇ।
ਤਸਵੀਰ

ਉਨ੍ਹਾਂ ਕਿਹਾ ਕਿ ਭਾਵੇਂ ਕੜਾਕੇ ਦੀ ਠੰਡ ਪੈ ਰਹੀ ਹੈ, ਪਰ ਸਾਡਾ ਇਤਿਹਾਸ ਸਾਨੂੰ ਅਜਿਹੇ ਹਾਲਾਤਾਂ ਨਾਲ ਜੂਝਣ ਦੀ ਪ੍ਰੇਰਨਾ ਦਿੰਦਾ ਰਿਹਾ ਹੈ।

ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਡਾ ਇਤਿਹਾਸ ਭੁੱਖ ਹੜਤਾਲਾਂ ਵਾਲਾ ਨਹੀਂ ਹੈ, ਬਲਕਿ ਅਸੀਂ ਗੁਰੂ ਦੇ ਲੰਗਰ ਲਗਾਉਣ ਵਾਲੇ ਹਾਂ ਅਤੇ ਰੱਜ-ਪੁੱਜ ਕੇ ਸਰਕਾਰ ਨੂੰ ਟੱਕਰ ਦੇਣ ਵਾਲੇ ਹਾਂ।

ਤਸਵੀਰ

ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਹ ਵਾਪਸ ਮੁੜਨ ਵਾਲੇ ਨਹੀਂ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਵੱਧ ਤੋਂ ਵੱਧ ਗਿਣਤੀ ’ਚ ਦਿੱਲੀ ਨੂੰ ਚਾਲੇ ਪਾਏ ਜਾਣ ਤਾਂ ਕਿ ਸਰਕਾਰ ਨੂੰ ਝੁਕਾਇਆ ਜਾ ਸਕੇ।

ABOUT THE AUTHOR

...view details