ਪੰਜਾਬ

punjab

ETV Bharat / state

ਸ਼ਿਵ ਸੈਨਾ ਆਗੂ ਦੇ ਕਤਲ ਮਗਰੋਂ ਸੁਰੱਖਿਆ ਸਖ਼ਤ, ਪੁਲਿਸ ਵੱਲੋਂ ਅਲਰਟ ਜਾਰੀ - Security tightened after Shiv Sena leader

ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਹੌਲ ਨਾ ਖਰਾਬ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ (Adequate security arrangements by the police) ਪ੍ਰਬੰਧ ਕੀਤੇ ਗਏ ਹਨ। ਬੀਤੇ ਦਿਨੀ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਕੁਝ ਸ਼ਿਵ ਸੈਨਾ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ ਲੁਧਿਆਣਾ ਦੇ ਵਿਚ ਆਮ ਦਿਨਾਂ ਬਾਅਦ ਵੀ ਦੁਕਾਨਾਂ ਵੀ ਖੁੱਲ੍ਹੀਆਂ ਅਤੇ ਲੋਕ ਆਵਾਜਾਈ ਕਰਦੇ ਵਿਖਾਈ ਦਿੱਤੇ।

Security tightened after Shiv Sena murder in Ludhiana
ਸ਼ਿਵ ਸੈਨਾ ਦੇ ਕਤਲ ਮਗਰੋਂ ਸੁਰੱਖਿਆ ਸਖ਼ਤ,ਸ਼ਿਵ ਸੈਨਾ ਆਗੂ ਅੰਮ੍ਰਿਤਸਰ ਲਈ ਹੋਏ ਰਵਾਨਾ

By

Published : Nov 5, 2022, 12:21 PM IST

ਲੁਧਿਆਣਾ: ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਸੁਧੀਰ ਸੂਰੀ ਦੇ ਕਤਲ (Murder of Shiv Sena Hindustan leader Sudhir Suri) ਤੋਂ ਬਾਅਦ ਕਈ ਸ਼ਿਵ ਸੈਨਾ ਦੇ ਲੀਡਰ ਲੁਧਿਆਣਾ ਤੋਂ ਅੰਮ੍ਰਿਤਸਰ ਰਵਾਨਾ ਹੋਏ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਬੰਦ ਦੀ ਕਾਲ ਨਹੀਂ ਦਿੱਤੀ ਗਈ ਸੀ ਸਗੋਂ ਅੱਜ ਸਿਰਫ ਅੰਮ੍ਰਿਤਸਰ ਬੰਦ ਦੀ ਕਾਲ (Amritsar bandh call) ਦਿੱਤੀ ਗਈ ਸੀ ਇਸ ਕਰਕੇ ਉਹ ਸਾਰੇ ਹੀ ਅੰਮ੍ਰਿਤਸਰ ਜਾ ਰਹੇ ਨੇ।

ਸ਼ਿਵ ਸੈਨਾ ਦੇ ਕਤਲ ਮਗਰੋਂ ਸੁਰੱਖਿਆ ਸਖ਼ਤ,ਸ਼ਿਵ ਸੈਨਾ ਆਗੂ ਅੰਮ੍ਰਿਤਸਰ ਲਈ ਹੋਏ ਰਵਾਨਾ

ਇਸ ਦੌਰਾਨ ਹਿੰਦੂ ਜਥੇਬੰਦੀ ਦੇ ਲੀਡਰਾਂ (Leader of the Hindu organization) ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਸਬੰਧੀ ਆਗਾਹ ਕੀਤਾ ਸੀ ਪਰ ਉਹ ਫਿਰ ਵੀ ਨਹੀਂ ਸੰਭਾਲੇ ਅਤੇ ਨਾ ਹੀ ਕਿਸੇ ਤਰਾਂ ਦੀ ਕੋਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਉਨ੍ਹਾਂ ਨੇ ਕਿਹਾ ਕਿ ਅਮ੍ਰਿਤਪਾਲ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਉਸ ਤੇ ਸਰਕਾਰ ਨੂੰ ਕਾਬੂ ਪਾਉਣਾ ਚਾਹੀਦਾ ਹੈ।

ਸ਼ਿਵ ਸੈਨਾ ਦੇ ਕਤਲ ਮਗਰੋਂ ਸੁਰੱਖਿਆ ਸਖ਼ਤ,ਸ਼ਿਵ ਸੈਨਾ ਆਗੂ ਅੰਮ੍ਰਿਤਸਰ ਲਈ ਹੋਏ ਰਵਾਨਾ

ਸ਼ਿਵ ਸੈਨਾ ਆਗੂਆਂ ਨੇ ਵੀ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਖ਼ਰਾਬ ਨਹੀਂ ਹੋਣ ਦੇਵਾਂਗੇ ਉਨ੍ਹਾਂ ਨੇ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀ ਅੰਮ੍ਰਿਤਸਰ ਜਾ ਰਹੇ ਹਾਂ ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਕਿ ਇਸ ਵਿੱਚ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਭੰਗ ਕਰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ

ਸ਼ਿਵ ਸੈਨਾ ਦੇ ਕਤਲ ਮਗਰੋਂ ਸੁਰੱਖਿਆ ਸਖ਼ਤ,ਸ਼ਿਵ ਸੈਨਾ ਆਗੂ ਅੰਮ੍ਰਿਤਸਰ ਲਈ ਹੋਏ ਰਵਾਨਾ

ਉਥੇ ਹੀ ਦੂਜੇ ਪਾਸੇ ਮੌਕੇ ਉੱਤੇ ਪੁੱਜੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਕਿਹਾ ਕਿ ਲੁਧਿਆਣਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਨਾਂ ਨੇ ਕਿਹਾ ਕਿ ਵਾਧੂ ਫੋਰਸ ਤਾਇਨਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਨਜ਼ਰਬੰਦ ਨਹੀਂ ਕੀਤਾ, ਨਾ ਹੀ ਓਹ ਕਿਸੇ ਨੂੰ ਅੰਮ੍ਰਿਤਸਰ ਜਾਣ ਤੋਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਅਸੀਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ ਅਤੇ ਜੇਕਰ ਕੋਈ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਫੈਲਾਉਣ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ।

ਸ਼ਿਵ ਸੈਨਾ ਦੇ ਕਤਲ ਮਗਰੋਂ ਸੁਰੱਖਿਆ ਸਖ਼ਤ,ਸ਼ਿਵ ਸੈਨਾ ਆਗੂ ਅੰਮ੍ਰਿਤਸਰ ਲਈ ਹੋਏ ਰਵਾਨਾ

ABOUT THE AUTHOR

...view details