ਲੁਧਿਆਣਾ: ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਭਾਰਤ ਦੇ ਲੋਕਾਂ ਦਾ ਪਾਕਿਸਤਾਨ ਪ੍ਰਤੀ ਗੁੱਸਾ ਹੋਰ ਵੱਧ ਗਿਆ ਹੈ। ਪਾਕਿਸਤਾਨ ਵੱਲੋਂ ਇਸ ਹਮਲੇ ਨੂੰ ਕਬੂਲ ਕਰਨ ਤੋਂ ਬਾਅਦ ਰੱਖਿਆ ਮਾਹਿਰਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਲੁਧਿਆਣਾ ਦੇ ਰੱਖਿਆ ਮਾਹਰ ਦਰਸ਼ਨ ਸਿੰਘ ਨੇ ਕਿਹਾ ਕਿ ਭਾਰਤ ਮੁੱਢ ਤੋਂ ਹੀ ਕਹਿੰਦਾ ਰਿਹਾ ਹੈ ਕਿ ਇਹ ਹਮਲਾ ਪਾਕਿਸਤਾਨੀ ਫੌਜ਼ ਦੀ ਹਮਾਇਤ ਮਿਲਣ ਤੋਂ ਬਿਨਾਂ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਨੂੰ ਪਾਕਿਸਤਾਨ ਵੱਲੋਂ ਬਾਹਰੀ ਹਮਾਇਤ ਮਿਲੀ ਸੀ ਕਿਉਂਕਿ ਕੋਈ ਵੀ ਅੱਤਵਾਦੀ ਸਮੂਹ ਉਸ ਦੇਸ਼ ਦੀ ਹਮਾਇਤ ਤੋਂ ਬਿਨਾਂ ਉਸ ਦੇਸ਼ 'ਚ ਨਹੀਂ ਰਹਿ ਸਕਦਾ।
ਅੱਜ ਜਵਾਨ ਅਤੇ ਕਿਸਾਨ ਦੋਵੇਂ ਹੀ ਸੜਕਾਂ ਉੱਤੇ- ਰੱਖਿਆ ਮਾਹਰ
ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਭਾਰਤ ਦੇ ਸੁਰ ਪਾਕਿਸਤਾਨ ਪ੍ਰਤੀ ਤਿੱਖੇ ਹੋ ਗਏ ਹਨ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਦਹਿਸ਼ਤਗਰਦਾਂ ਨੂੰ ਪੂਰੀ ਹਮਾਇਤ ਮਿਲੀ ਸੀ ਜਿਸ ਕਾਰਨ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ।
ਦਰਸ਼ਨ ਸਿੰਘ ਨੇ ਫ਼ਵਾਦ ਚੌਧਰੀ ਵੱਲੋਂ ਅਭਿੰਨੰਦਨ ਨੂੰ ਲੈ ਕੇ ਭਾਰਤੀ ਹਮਲੇ ਦੇ ਦਿੱਤੇ ਬਿਆਨ ਨੂੰ ਹਾਸੋ ਹੀਣੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਇੱਕ ਵਿਅਕਤੀ ਨੂੰ ਨਾ ਛੱਡੇ ਜਾਣ 'ਤੇ ਹਮਲਾ ਨਹੀਂ ਕਰਦਾ, ਸਗੋਂ ਹਮਲਾ ਕਰਨ ਲਈ ਰਣਨਿਤੀ ਬਣਾਉਣੀ ਪੈਂਦੀ ਹੈ, ਜਿਸ 'ਚ ਸਮਾਂ ਲੱਗਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਪਾਕਿ ਜੰਗ ਦੇ ਅਜੇ ਵੀ ਕਈ ਜਵਾਨ ਉੱਥੇ ਕੈਦ ਹਨ ਪਰ ਅਜੇ ਤਕ ਕੋਈ ਹਮਲਾ ਨਹੀਂ ਕੀਤਾ ਗਿਆ।
ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਜਵਾਨ ਅਤੇ ਕਿਸਾਨ ਦੋਵੇਂ ਹੀ ਸੜਕਾਂ 'ਤੇ ਹਨ ਅਤੇ 1965 ਦਾ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਫੇਲ੍ਹ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਅਤੇ ਆਪਣੀ ਹੋਂਦ ਨੂੰ ਬਚਾਉਣ ਲਈ ਅਤੇ ਜਵਾਨ ਵਨ ਰੈਂਕ ਵਨ ਪੈਂਸ਼ਨ ਨੂੰ ਲੈ ਸੜਕਾਂ 'ਤੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦੋਵਾਂ ਨਾਲ ਗੱਲ ਕਰ ਹੱਲ ਕੱਢਣਾ ਚਾਹੀਦਾ ਹੈ, ਤਾਂ ਹੀ ਜਵਾਨ ਸਰਹੱਦ 'ਤੇ ਸੁੱਚਜੇ ਢੰਗ ਨਾਲ ਰਾਖੀ ਕਰ ਸਕਣਗੇ ਅਤੇ ਦੇਸ਼ ਸੁਰੱਖਿਅਤ ਰਹਿ ਸਕੇਗਾ।