ਲੁਧਿਆਣਾ: ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਸੂਬੇ ਭਰ 'ਚ ਕਰਫਿਊ ਲੱਗਿਆ ਹੋਇਆ ਹੈ ਉੱਥੇ ਹੀ ਸਰਕਾਰ ਦੇ ਨਿਰਦੇਸ਼ਾਂ 'ਤੇ ਸਕੂਲ ਵੀ ਬੰਦ ਹਨ। ਪਰ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਅਤੇ ਜਮਾਤ ਦਾ ਸਲੇਬਸ ਪੂਰਾ ਕਰਵਾਉਣ ਲਈ ਸਿੱਖਿਆ ਵਿਭਾਗ ਨੇ ਤਕਨੀਕ ਦਾ ਸਹਾਰਾ ਲੈਂਦਿਆਂ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਹੈ।
ਕੋਵਿਡ-19: ਤਕਨੀਕ ਰਾਹੀਂ ਪੜ੍ਹਾਈ ਕਰ ਰਹੇ ਵਿਦਿਆਰਥੀ
ਕੋਰੋਨਾ ਮਹਾਂਮਾਰੀ ਕਾਰਨ ਵਿਦਿਆਰਥੀਆਂ ਦਾ ਸਲੇੇਬਸ ਪੂਰਾ ਕਰਾਉਣ ਅਤੇ ਉਨ੍ਹਾਂ ਨੂੰ ਪੜ੍ਹਾਈ ਨਾਲ ਜੋੜਨ ਲਈ ਸਿੱਖਿਆ ਵਿਭਾਗ ਨੇ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਹੈ।
ਗੱਲਬਾਤ ਕਰਦਿਆਂ ਅਧਿਆਪਕ ਕਰਮਜੀਤ ਗਰੇਵਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਸਲੇਬਸ ਪੂਰਾ ਕਰਾਉਣ ਲਈ ਵਿਦਿਆਰਥੀਆਂ ਨੂੰ ਆਨਲਾਈਨ ਕਲਾਸ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦਾ ਸਟਾਫ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਤਕ ਜਾਣਕਾਰੀ ਪਹੁੰਚਾ ਰਿਹਾ ਹੈ ਅਤੇ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਦਾ ਟੈਸਟ ਅਤੇ ਕੰਮ ਆਨਲਾਈਨ ਚੈਕ ਕਰਨ ਦੀ ਵੀ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੇ ਘਰ ਬੈਠੇ ਪੜਨ ਦੀ ਪੂਰੀ ਪ੍ਰਕਿਰੀਆਂ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਵੈਟਸਐਪ ਗਰੁੱਪ ਅਤੇ ਯੂਟਿਯੂਬ ਲਿੰਕ ਰਾਹੀਂ ਉਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀ ਆਪਣੇ ਨੋਟਸ ਤਿਆਰ ਕਰਦੇ ਹਨ। ਵਿਦਿਆਰਥੀਆਂ ਨੂੰ ਜਮਾਤ ਅਨੁਸਾਰ ਹੀ ਪੜ੍ਹਇਆ ਜਾਂਦਾ ਹੈ ਅਤੇ ਕੁੱਝ ਸਮਝ ਨਾ ਆਉਣ 'ਤੇ ਵਿਦਿਆਰਥੀ ਸ਼ਾਮ 5 ਵਜੇ ਤਕ ਜਦੋਂ ਵੀ ਅਧਿਆਪਕ ਨਾਲ ਸੰਪਰਕ ਕਰ ਸਕਦੇ ਹਨ। ਘਰ ਬੈਠੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਘਰ ਨਾਲੋਂ ਸਕੂਲ ਜਾ ਪੜ੍ਹਾਈ ਕਰਨਾ ਵਧੇਰੇ ਚੰਗਾ ਅਤੇ ਵਧੇਰੇ ਸੰਤੁਸ਼ਟੀਜਨਕ ਲੱਗਦਾ ਹੈ।