ਲੁਧਿਆਣਾ: ਕੋਈ ਵੇਲਾ ਸੀ ਜਦੋਂ ਲੁਧਿਆਣਾ ਸ਼ਹਿਰ ਦੇ ਅੰਦਰ ਵਹਿੰਦੇ ਪਾਣੀ ਦੇ ਵਹਾਅ ਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ ਪਰ ਫੈਕਟਰੀਆਂ ਦੀ ਆਧੁਨਿਕਤਾ ਨੇ ਇਸ ਨੂੰ ਏਨਾ ਪਲੀਤ ਕੀਤਾ ਕਿ ਹੁਣ ਇਹ ਬੁੱਢਾ ਨਾਲਾ ਦੇ ਨਾਂਅ ਤੋਂ ਜਾਣਿਆ ਜਾਂਦੈ। ਬੁੱਢਾ ਨਾਲਾ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਰਾਜਸਥਾਨ ਤੱਕ ਪ੍ਰਦੂਸ਼ਣ ਫੈਲਾਉਣ ਦਾ ਵੱਡਾ ਸਰੋਤ ਬਣਿਆ ਹੋਇਆ ਹੈ, ਸਮੇਂ ਦੀਆਂ ਸਰਕਾਰਾਂ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ ਲੱਖਾਂ ਕਰੋੜਾਂ ਦੇ ਪ੍ਰਾਜੈਕਟ ਲਗਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ਸੱਚਾਈ ਹੈਰਾਨ ਕਰ ਦੇਣ ਵਾਲੀ ਹੈ।
RTI 'ਚ ਖੁਲਾਸਾ, ਬੁੱਢੇ ਨਾਲੇ ਦੀ ਸਫਾਈ ਲਈ ਕੇਂਦਰ ਤੇ ਸੂਬਾ ਸਰਕਾਰ ਨੇ ਅੱਜ ਤੱਕ ਨਹੀਂ ਭੇਜਿਆ ਕੋਈ ਪੈਸਾ - ludhiana news
ਲੁਧਿਆਣਾ ਦੇ ਮਸ਼ਹੂਰ ਆਰਟੀਆਈ ਐਕਟੀਵਿਸਟ ਰੋਹਿਤ ਸੱਭਰਵਾਲ ਨੇ 18 ਸਾਲ ਦਾ ਡਾਟਾ ਦੇ ਕੇ ਦੱਸਿਆ ਹੈ ਕਿ ਬੁੱਢੇ ਨਾਲੇ ਲਈ ਅੱਜ ਤੱਕ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਾਰਪੋਰੇਸ਼ਨ ਨੂੰ 1 ਰੁਪਏ ਦੀ ਵੀ ਗ੍ਰਾਂਟ ਨਹੀਂ ਭੇਜੀ ਗਈ।
ਲੁਧਿਆਣਾ ਦੇ ਮਸ਼ਹੂਰ ਆਰਟੀਆਈ ਐਕਟੀਵਿਸਟ ਰੋਹਿਤ ਸੱਭਰਵਾਲ ਨੇ 18 ਸਾਲ ਦਾ ਡਾਟਾ ਦੇ ਕੇ ਦੱਸਿਆ ਹੈ ਕਿ ਬੁੱਢੇ ਨਾਲੇ ਤੇ ਅੱਜ ਤੱਕ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਾਰਪੋਰੇਸ਼ਨ ਨੂੰ 1 ਰੁਪਏ ਦੀ ਵੀ ਗ੍ਰਾਂਟ ਨਹੀਂ ਭੇਜੀ ਗਈ। ਕਾਰਪੋਰੇਸ਼ਨ ਨੇ ਆਪਣੇ ਪੱਧਰ ਉੱਤੇ ਨਾਲੇ ਦੀ ਸਫਾਈ ਲਈ 7.5 ਕਰੋੜ ਰੁਪਏ ਦੇ ਕਰੀਬ ਜ਼ਰੂਰ ਖਰਚੇ ਹਨ ਪਰ ਕਿਸੇ ਵਿਧਾਇਕ, ਕਿਸੇ ਮੰਤਰੀ ਜਾਂ ਕਿਸੇ ਵੀ ਸੰਸਦ ਮੈਂਬਰ ਨੇ ਬੁੱਢੇ ਨਾਲੇ ਦੀ ਸਫਾਈ ਲਈ ਇੱਕ ਰੁਪਇਆ ਵੀ ਨਹੀਂ ਖਰਚਿਆ। ਰੋਹਿਤ ਸੱਭਰਵਾਲ ਵੱਲੋਂ ਪਾਈ ਗਈ ਆਰਟੀਆਈ ਮੁਤਾਬਕ ਲੁਧਿਆਣਾ ਨਗਰ ਨਿਗਮ ਵੱਲੋਂ ਦਿੱਤੇ 2001-2018 ਤੱਕ ਦਾ ਡਾਟਾ ਮੁਤਾਬਕ ਕਾਰਪੋਰੇਸ਼ਨ ਨੇ ਖੁਦ ਲਿਖਤੀ ਵਿੱਚ ਇਹ ਜਵਾਬ ਦਿੱਤਾ ਹੈ।
ਇਹ ਵੀ ਪੜੋ: ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ 'ਤੇ ਹਾਈ ਕੋਰਟ ਨੇ ਸਰਕਾਰ ਤੇ ਯੂਪੀਐੱਸਸੀ ਤੋਂ ਮੰਗਿਆ ਜਵਾਬ