ਲੁਧਿਆਣਾ: ਜਗਰਾਉਂ ਮੁੱਖ ਮਾਰਗ ਨੇੜੇ ਇੱਕ ਟਰੱਕ ਚਾਲਕ ਦਾ ਕਤਲ ਕਰਕੇ 9 ਲੱਖ ਰੁਪਏ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੇੜੇ ਚੌਕੀਮਾਨ ਸਿਟੀ ਯੂਨੀਵਰਸਟੀ ਦੇ ਸਾਮ੍ਹਣੇ ਬੀਤੀ ਰਾਤ ਲੁਟੇਰਿਆਂ ਨੇ ਇੱਕ ਟਰੱਕ ਰੋਕ ਕੇ ਡਰਾਈਵਰ ਕੋਲੋਂ 9 ਲੱਖ ਰੁਪਏ ਦਾ ਖੋਹ ਕਰਕੇ ਡਰਾਈਵਰ ਦਾ ਕਤਲ ਕਰ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਲੁਟੇਰਿਆਂ ਨੇ 9 ਲੱਖ ਲੁੱਟ ਕੇ ਡਰਾਈਵਰ ਦਾ ਕੀਤਾ ਕਤਲ - ਲੁਧਿਆਣਾ
ਜਗਰਾਉਂ ਮੁੱਖ ਮਾਰਗ ਨੇੜੇ ਇੱਕ ਟਰੱਕ ਡਰਾਈਵਰ ਦਾ ਕਤਲ ਕਰਕੇ 9 ਲੱਖ ਰੁਪਏ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਲੁਟੇਰਿਆਂ ਨੇ 9 ਲੱਖ ਲੁੱਟ ਕੇ ਕੇ ਡਰਾਈਵਰ ਦਾ ਕੀਤਾ ਕਤਲ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਟਰੱਕ ਗੋਬਿੰਦਗੜ੍ਹ ਸ਼ਹਿਰ ਵਿਖੇ ਸਕਰੈਪ ਲਾ ਕੇ 9 ਲੱਖ ਲੈ ਕੇ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਡਰਾਈਵਰ ਦੇ ਨਾਲ ਬੈਠ ਗਿਆ। ਲੁਟੇਰਿਆਂ ਨੇ 9 ਲੱਖ ਲੁੱਟ ਕੇ ਡਰਾਈਵਰ ਦਾ ਕਤਲ ਕਰ ਦਿੱਤਾ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।