ਪੰਜਾਬ

punjab

ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਵਿਰੋਧੀਆਂ ਦੇ ਸਵਾਲ

By

Published : Sep 18, 2021, 3:50 PM IST

ਪੰਜਾਬ ਕਾਂਗਰਸ ਕਲੇਸ਼ 'ਤੇ ਕਾਂਗਰਸੀ ਵਿਧਾਇਕਾਂ ਦੀ ਬੈਠਕ 'ਤੇ ਵੀ ਵਿਰੋਧੀਆਂ ਨੇ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਦੀ ਕਾਰਜਗੁਜਾਰੀ ਉੱਤੇ ਵੀ ਸਵਾਲ ਚੁੱਕੇ ਹਨ।

ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਵਿਰੋਧੀਆਂ ਦੇ ਸਵਾਲ
ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਵਿਰੋਧੀਆਂ ਦੇ ਸਵਾਲ

ਲੁਧਿਆਣਾ :ਅਕਾਲੀ ਦਲ ਦੇ ਸੀਨੀਅਰ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਕਾਂਗੜ ਦੇ ਜਵਾਈ ਨੂੰ ਨੌਕਰੀ ਕਿਸ ਅਧਾਰ 'ਤੇ ਦਿੱਤੀ ਗਈ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਾਫ ਕਿਹਾ ਕਿ ਤਰਸ ਦੇ ਅਧਾਰ 'ਤੇ ਨੌਕਰੀ ਸਿਰਫ ਲੋੜਵੰਦ ਨੂੰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਵਿਰੁੱਧ ਕਨੂੰਨੀ ਲੜਾਈ ਲੜੇਗੀ ਜਦੋਂ ਕੇ ਉਨ੍ਹਾਂ ਕਾਂਗਰਸ ਦੀ ਬੈਠਕ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਬੈਠਕ ਦੱਸਦੀ ਹੈ ਕੇ ਕਾਂਗਰਸ 'ਚ ਸਭ ਕੁਝ ਠੀਕ ਨਹੀਂ ਹੈ।

ਉਧਰ ਆਪ ਦੇ ਬੁਲਾਰੇ ਇਹਬਾਬ ਗਰੇਵਾਲ ਨੇ ਕਿਹਾ ਕਾਂਗਰਸ ਆਪਣਿਆਂ ਨੂੰ ਨੌਕਰੀ ਦੇਣ 'ਚ ਲੱਗੀ ਹੈ ਪਰ ਉਨ੍ਹਾਂ ਨੂੰ ਟੈਂਕੀਆਂ 'ਤੇ ਚੜੇ ਅਧਿਆਪਕ ਨਹੀਂ ਦਿਖਾਈ ਦੇ ਰਹੇ ਬੇਰੋਜ਼ਗਾਰ ਨੌਜਵਾਨ ਨਹੀਂ ਵਿਖਾਈ ਦੇ ਰਹੇ ਹਨ।

ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਵਿਰੋਧੀਆਂ ਦੇ ਸਵਾਲ

ਉਧਰ ਦੂਜੇ ਪਾਸੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਕਾਂਗਰਸ ਦੀ ਬੈਠਕ ਆਮ ਬੈਠਕ ਹੈ ਸਾਰਿਆਂ ਨੇ ਆਪਣੀ ਰਾਏ ਦੇਣੀ ਹੈ ਪਰ ਕਾਂਗਰਸ ਇਕਜੁੱਟ ਹੈ ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਵਿਧਾਇਕਾਂ ਦੀ ਬੈਠਕ ਹੈ ਉਨ੍ਹਾਂ ਕਾਂਗੜ ਦੇ ਜਵਾਈ ਨੂੰ ਨੌਕਰੀ ਦੇਣ ਦੇ ਮਾਮਲੇ ਤੇ ਕਿਹਾ ਕਿ ਇਸ ਨੂੰ ਬੇਵਜ੍ਹਾ ਮੁਦਾ ਬਣਾਇਆ ਜਾ ਰਿਹਾ ਜੇ ਜੇਕਰ ਉਹ ਨੌਕਰੀ ਲਈ ਸਮਰੱਥਾ ਰੱਖਦੇ ਨੇ ਤਾਂ ਜਰੂਰ ਮਿਲਣੀ ਚਾਹੀਦੀ ਸੀ।

ਇਹ ਵੀ ਪੜ੍ਹੋ:ਕੈਪਟਨ 3:30 ਵਜੇ ਦੇ ਸਕਦੇ ਹਨ ਅਸਤੀਫ਼ਾ, ਕੈਪਟਨ ਨੂੰ ਭਾਜਪਾ ਵੱਲੋਂ ਸੱਦਾ

ਕਾਂਗਰਸ ਦੇ ਲੀਡਰ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਨੌਕਰੀ ਦੇਣ ਦਾ ਮਾਮਲਾ ਵੀ ਗਰਮਾਉਂਦਾ ਜਾ ਰਿਹਾ ਹੈ, ਵਿਰੋਧੀਆਂ ਨੇ ਜਿਥੇ ਇਸ 'ਤੇ ਵੀ ਸਵਾਲ ਖੜੇ ਕੀਤੇ ਨੇ ਓਥੇ ਹੀ ਦੂਜੇ ਪਾਸੇ ਸਤਾ ਧਿਰ ਦੇ ਆਗੂ ਇਸ 'ਤੇ ਸਫਾਈ ਦੇ ਰਹੇ ਨੇ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਜਿਥੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਓਂ ਕੇ ਨਿਯਮਾਂ ਨੂੰ ਛਿੱਕੇ ਟੰਗ ਕੇ ਨੌਕਰੀ ਦਿੱਤੀ ਜਾ ਰਹੀ ਹੈ, ਓਧਰ ਆਪ ਨੇ ਵੀ ਕਿਹਾ ਕਿ ਤਰਸ ਦੇ ਅਧਾਰ 'ਤੇ ਲੋੜਵੰਦ ਨੂੰ ਨੌਕਰੀ ਦੇਣੀ ਚਾਹੀਦੀ ਹੈ ਨਾ ਕੇ ਰੱਜੇ ਪੁਜਿਆਂ ਨੂੰ। ਉਧਰ ਕਾਂਗਰਸ ਵਿਧਾਇਕ ਦਲ ਦੀ ਬੈਠਕ ਨੂੰ ਲੈਕੇ ਵੀ ਵਿਰੋਧੀਆਂ ਨੇ ਕਿਹਾ ਕਿ ਆਪਸੀ ਖਾਨਾਜੰਗੀ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ।

ABOUT THE AUTHOR

...view details