ਲੁਧਿਆਣਾ:ਕਈ ਵਾਰ ਜਿੰਦਗੀ ਅਜਿਹੀ ਰਾਹ 'ਤੇ ਲਿਆ ਕੇ ਇਨਸਾਨ ਨੂੰ ਛੱਡ ਦਿੰਦੀ ਹੈ ਕਿ ਓਥੋਂ ਲੰਘਣਾ ਉਸ ਨੂੰ ਮੁਸ਼ਕਿਲ ਹੋ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਹੈ ਲੁਧਿਆਣਾ ਦੀ ਰਾਸ਼ੀ ਨਾਲ ਜਿਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਬਹੁਤ ਸ਼ੌਕ ਸੀ ਅਤੇ 4 ਸਾਲ ਦੀ ਉਮਰ ਵਿਚ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪਿਤਾ ਦਾ ਸੁਪਨਾ ਸੀ ਕਿ ਹੁਣ ਵੱਡੀ ਹੋ ਕੇ ਇਕ ਵਧੀਆ ਗਾਇਕਾ ਬਣੇ, ਪਰ ਕਿਸਮਤ ਨੂੰ ਕੁਝ ਹੋਰ ਹੀ (Master Saleem fan of Rashi Saleem) ਮਨਜ਼ੂਰ ਸੀ।
ਤਿੰਨ ਸਾਲ ਪਹਿਲਾ ਉਸ ਦੇ ਪਿਤਾ ਦੀ ਮੌਤ ਹੋ ਗਈ ਜਦੋਂ ਉਹ ਮਹਿਜ਼ 9 ਸਾਲ ਦੀ ਸੀ, ਪੂਰੇ ਪਰਿਵਾਰ ਦੀ ਜਿੰਮੇਵਾਰੀਆਂ ਦਾ ਬੋਝ ਪੈ ਗਿਆ। ਪਰਿਵਾਰ ਪਹਿਲਾਂ ਤੋਂ ਹੀ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੈ, ਪਰ ਰਾਸ਼ੀ ਨੇ ਆਪਣੇ ਨਾ ਸਿਰਫ ਪਿਤਾ ਦਾ ਸੁਪਨਾ ਪੂਰਾ ਕੀਤਾ ਸਗੋਂ ਆਪਣੇ ਪਰਿਵਾਰ ਦਾ ਵੀ ਸਹਾਰਾ ਬਣੀ ਹੈ। 12 ਸਾਲ ਦੀ ਉਮਰ ਦੇ ਵਿਚ ਰਾਸ਼ੀ ਜਗਰਾਤਿਆਂ ਵਿੱਚ ਭੇਂਟਾ ਗਾਉਂਦੀ ਹੈ ਅਤੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਉਸ ਦੇ ਪਰਿਵਾਰ ਦੇ ਵਿੱਚ ਚਾਰ ਮੈਂਬਰ ਹਨ, ਜਿਸ ਵਿੱਚ ਉਸ ਦੀ ਮਾਂ, ਵੱਡੀ ਭੈਣ ਅਤੇ ਛੋਟਾ ਭਰਾ ਹੈ।
ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਸੀ, ਪਰ ਰਾਸ਼ੀ ਨੇ ਪੂਰੇ ਪਰਿਵਾਰ ਲਈ ਸਹਾਰਾ ਬਣਨ ਦਾ ਫ਼ੈਸਲਾ ਲਿਆ ਹੈ। ਆਪਣੇ ਸ਼ੋਕ ਨੂੰ ਅਤੇ ਆਪਣੇ ਪਿਤਾ ਦੇ ਸੁਪਨੇ ਨੂੰ ਉਸ ਨੇ ਆਪਣਾ ਕਿੱਤਾ ਬਣਾਇਆ ਅਤੇ ਨਾਲ ਹੀ ਰੁਜ਼ਗਾਰ ਦਾ ਸਾਧਨ ਵੀ। ਰਾਸ਼ੀ ਦੀ ਉਮਰ ਭਾਵੇਂ ਬਾਰਾਂ ਸਾਲ ਦੀ ਹੈ ਪਰ ਉਸਦੀ ਗਾਇਕੀ ਦੇ ਸਾਰੇ ਹੀ ਮੁਰੀਦ ਹਨ, ਇਥੋਂ ਤੱਕ ਕਿ ਪੰਜਾਬੀ ਦੇ ਨਾਮੀ ਗਾਇਕ ਮਾਸਟਰ ਸਲੀਮ ਵੀ ਇਸ ਬੱਚੀ ਦੇ ਮੁਰੀਦ ਹਨ। ਇਕ ਜਗਰਾਤੇ ਦੇ ਵਿੱਚ ਮੁਲਾਕਾਤ ਦੇ ਦੌਰਾਨ ਜਦੋਂ ਰਾਸ਼ੀ ਨੇ ਦੱਸਿਆ ਕਿ ਉਸ ਦੇ ਪਿਤਾ ਨਹੀਂ ਨੇ ਤਾਂ ਮਾਸਟਰ ਸਲੀਮ ਨੇ ਉਸ ਨੂੰ ਆਪਣੀ ਧੀ ਬਣਾ ਲਿਆ ਅਤੇ ਕਿਹਾ ਕਿ ਅੱਜ ਤੋਂ ਬਾਅਦ ਜੇਕਰ ਕੋਈ ਪੁੱਛੇਗਾ ਤਾਂ ਉਸ ਨੂੰ ਦੱਸ ਦੇਣਾ ਕਿ ਉਹ ਉਸ ਦੀ ਧੀ ਹੈ। ਇੰਨਾ ਹੀ ਨਹੀਂ ਮਾਸਟਰ ਸਲੀਮ ਨੇ ਰਾਸ਼ੀ ਨੂੰ ਆਪਣਾ ਸ਼ਗਿਰਦ ਵੀ ਬਣਾਇਆ ਹੈ ਜਿਸ ਕਰਕੇ ਹੁਣ ਰਾਸ਼ੀ ਨੇ ਆਪਣੇ ਨਾਂ ਪਿੱਛੇ ਸਲੀਮ ਲਾ ਕੇ ਰਾਸ਼ੀ ਸਲੀਮ ਬਣ ਗਈ ਹੈ।