ਲੁਧਿਆਣਾ: ਪੰਜਾਬ ਪੁਲਿਸ ਦੇ ਮੁਲਾਜ਼ਮ ਗੋਲਡੀ ਅਤੇ ਪੁਨੀਤ ਦੀ ਸੇਵਾ ਕਰਨ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਇਹ ਇਲਜ਼ਾਮ ਲੱਗ ਰਹੇ ਹਨ ਕਿ ਗੋਲਡੀ ਨੇ ਬਾਹਰੋਂ ਆਉਣ ਵਾਲੇ ਫੰਡਾਂ ਦੀ ਦੁਰਵਰਤੋਂ ਕਰ ਕੇ ਮਹਿੰਗੀ ਗੱਡੀ ਖ਼ਰੀਦੀ ਹੈ।
ਬੀਤੇ ਕੁਝ ਦਿਨਾਂ ਤੋਂ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਟਰੋਲ ਕਰ ਰਹੇ ਹਨ ਕਿ ਗੋਲਡੀ ਕੋਲ ਫਾਰਚੂਨਰ ਅਤੇ ਇੰਡੈਵਰ ਦੋ ਮਹਿੰਗੀਆਂ ਗੱਡੀਆਂ ਕਿਵੇਂ ਆ ਗਈਆਂ। ਹਾਲਾਂਕਿ ਗੋਲਡੀ ਅਤੇ ਪੁਨੀਤ ਸੋਸ਼ਲ ਮੀਡੀਆ ਤੇ ਇਸ ਦੀ ਸਫ਼ਾਈ ਵੀ ਦੇ ਚੁੱਕੇ ਨੇ ਪਰ ਸਾਡੀ ਟੀਮ ਵੱਲੋਂ ਉਸ ਸਖਸ਼ ਨੂੰ ਲੱਭਿਆ ਗਿਆ ਹੈ ਜਿਸ ਦੇ ਨਾਂ ਤੇ ਇਹ ਗੱਡੀਆਂ ਹਨ।
ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਫਾਰਚੂਨਰ ਦੇ ਮਾਲਿਕ ਸਚਿਨ ਕੁਮਾਰ ਨੇ ਦੱਸਿਆ ਕਿ ਉਸ ਕੋਲ ਪਹਿਲਾਂ ਇੰਡੈਵਰ ਸੀ ਜਿਸ ਨੂੰ ਵੇਚ ਕੇ ਉਸ ਨੇ ਫਾਰਚੂਨਰ ਗੱਡੀ ਲਈ ਹੈ,ਜਿਸ ਉੱਪਰ ਵੀ ਲੋਨ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਿਹਨਤ ਕਰਕੇ ਉਸ ਨੇ ਇਹ ਗੱਡੀ ਖ਼ਰੀਦੀ ਹੈ ਜੋ ਉਸ ਦੇ ਨਾਂ ਤੇ ਹੀ ਹੈ ਅਤੇ ਉਸ ਦੇ ਘਰ ਹੀ ਖੜ੍ਹੀਆਂ ਰਹੀਆਂ ਹਨ।
ਗੋਲਡੀ ਦੀ ਫਾਰਚੂਨਰ ਦਾ ਸੱਚ ਆਇਆ ਸਾਹਮਣੇ ਸਚਿਨ ਨੇ ਕਿਹਾ ਕਿ ਇਸ ਤੋਂ ਇਲਾਵਾ ਉਸ ਦੀ ਇਕ ਹੋਰ ਕਾਰ, ਸਕੂਟਰ ਅਤੇ ਬੁਲੇਟ ਦਾ ਰਜਿਸਟ੍ਰੇਸ਼ਨ ਨੰਬਰ ਵੀ ਇੱਕੋ ਜਿਹਾ ਹੈ। ਉਨਾਂ ਕਿਹਾ ਕਿ ਉਹ ਗੋਲਡੀ ਅਤੇ ਪੁਨੀਤ ਦੇ ਨਾਲ ਸੇਵਾ ਜ਼ਰੂਰ ਕਰਦੇ ਹਨ।
ਸਚਿਨ ਨੇ ਕਿਹਾ ਕਿ ਜੋ ਕੋਈ ਵੀ ਚਾਹੁੰਦਾ ਹੈ ਉਹ ਗੱਡੀਆਂ ਦੀ ਡਿਟੇਲ ਕਢਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਜਰੂਰੀ ਹੈ ਪਰ ਕੁਝ ਲੋਕ ਇਹ ਨਹੀਂ ਚਾਹੁੰਦੇ ਕਿ ਉਹ ਮਨੁੱਖਤਾ ਦੀ ਸੇਵਾ ਕਰੇ।