ਲੁਧਿਆਣਾ: 23 ਮਾਰਚ ਨੂੰ ਪੂਰਾ ਦੇਸ਼ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰੇਗਾ ਪਰ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਵਿੱਚ ਅਸਫ਼ਲ ਰਹੀਆਂ ਹਨ।
'ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਚੱਲਣ ਵਾਲਾ ਅੱਜ ਕੋਈ ਨਹੀਂ' - shaheedi diwas
23 ਮਾਰਚ ਨੂੰ ਪੂਰਾ ਦੇਸ਼ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰੇਗਾ ਪਰ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਵਿੱਚ ਅਸਫ਼ਲ ਰਹੀਆਂ ਹਨ।
ਈਟੀਵੀ ਭਾਰਤ ਨਾਸ ਖ਼ਾਸ ਗੱਲਬਾਤ ਕਰਦਿਆਂ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੌਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਬੜੀ ਨੇੜੇਤੋਂ ਪੜ੍ਹਿਆ ਹੈ ਪਰ ਉਨ੍ਹਾਂ ਦੀ ਸੋਚ 'ਤੇ ਚੱਲਣ ਵਾਲਾ ਅੱਜ ਕੋਈ ਨਹੀਂ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਨੇ ਹਮੇਸ਼ਾ ਹੀ ਦੇਸ਼ ਦੇ ਨਾਲ-ਨਾਲ ਵਿਅਕਤੀਗਤ ਆਜ਼ਾਦੀ ਦੀ ਵੀ ਗੱਲਕੀਤੀ ਸੀ ਪਰ ਸਾਡੀ ਅੱਜ ਦੀ ਪੀੜੀ ਆਪਣੀ ਹੀ ਸੋਚ ਦੀ ਗੁਲਾਮ ਹੋ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰਾਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਵੀ ਭਗਤ ਸਿੰਘ ਦੇ ਨਾਂਅ ਉੱਤੇ ਰੱਖਣ ਤੋਂ ਡਰ ਰਹੀਆਂ ਹਨ ਤਾਂ ਜੋ ਲੋਕ ਉਨ੍ਹਾਂ ਬਾਰੇ ਜਾਣ ਨਾ ਸਕਨ। ਉਨ੍ਹਾਂ ਕਿਹਾ ਭਗਤ ਸਿੰਘ ਨੇ ਹਮੇਸ਼ਾ ਏਕਤਾ ਦੀ ਗੱਲ ਕੀਤੀ ਸੀ ਅਤੇ ਧਰਮਾਂ 'ਚ ਵਖਰੇਵਾਂ ਨਹੀਂ ਸੀ ਕੀਤਾ ਪਰ ਸਿਆਸੀ ਆਗੂ ਲੋਕਾਂ ਨੂੰ ਧਰਮ ਦੀਆਂ ਬੇੜੀਆਂ 'ਚ ਬੰਨ੍ਹ ਰਹੇ ਹਨ।