ਲੁਧਿਆਣਾ: ਅਕਾਲੀ ਦਲ ਅਤੇ ਕਾਂਗਰਸ ਦੇ ਜਿੱਤੇ ਹੋਏ ਕੌਂਸਲਰ ਜਿੱਥੇ ਆਮ ਆਦਮੀ ਪਾਰਟੀ ਦਾ ਰੁਖ ਕਰ ਰਹੀ ਹੈ, ਉੱਥੇ ਹੀ ਵਾਰਡਾ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਕਾਫੀ ਉਮੀਦਾਂ ਜਾਗੀਆਂ ਹੋਈਆਂ ਹਨ। ਅਜਿਹੀ ਵਿੱਚ ਵਿਧਾਇਕ ਪੁਰਾਣੇ ਵਰਕਰਾਂ ਨੂੰ ਟਿਕਟ ਦੇਣ ਦੀ ਜਾਂ ਫਿਰ ਉਨ੍ਹਾਂ ਦੀਆਂ ਆਪਣੀਆਂ ਹੀ ਪਾਰਟੀਆਂ ਤੋਂ ਆਏ ਹੋਏ ਜੇਤੂ ਉਮੀਦਵਾਰਾਂ ਨੂੰ ਟਿਕਟ ਦੇਣ ਗਏ ਇਹ ਇਕ ਵੱਡਾ ਚੈਲੰਜ ਰਹੇਗਾ।
ਦਲ ਬਦਲੀਆਂ ਦਾ ਦੌਰ ਜਾਰੀ:ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਦਲਬਦਲੀਆਂ ਦਾ ਸਿਲਸਿਲਾ ਜਾਰੀ ਹੈ। ਮੌਜੂਦਾ ਕੌਂਸਲਰ ਆਪਣੀ ਸੀਟਾਂ ਪੱਕੀਆਂ ਕਰਨ ਲਈ ਮੌਜੂਦਾ ਸਰਕਾਰ ਵਿੱਚ ਸ਼ਾਮਿਲ ਹੋ ਰਹੇ ਹਨ। ਵਾਰਡ ਨੰਬਰ 68 ਤੋਂ ਕੌਂਸਲਰ ਕਪਿਲ ਕੁਮਾਰ ਸੋਨੂੰ ਨੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜ੍ਹ ਲਿਆ ਹੈ।
ਉੱਥੇ ਹੀ, ਵਾਰਡ ਨੰਬਰ 70 ਤੋਂ ਸਤਵਿੰਦਰ ਸਿੰਘ ਜਵੱਦੀ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਅਤੇ ਇਨ੍ਹਾਂ ਕੌਂਸਲਰਾਂ ਨੂੰ ਉਮੀਦ ਹੈ ਕਿ ਪਾਰਟੀ ਉਨ੍ਹਾਂ ਦੇ ਕੰਮ ਵੇਖਦੇ ਹੋਏ ਅਤੇ ਉਨ੍ਹਾਂ ਦਾ ਰਿਕਾਰਡ ਦੇਖਦੇ ਹੋਏ। ਉਨ੍ਹਾਂ ਨੂੰ ਕਿਹਾ ਕਿ ਉਹ ਕੈਮਰੇ ਦੇ ਉੱਤੇ ਇਹ ਦਾਅਵੇ ਕਰਦੇ ਜ਼ਰੂਰ ਵਿਖਾਈ ਦੇ ਰਹੇ ਹਨ ਕਿ ਪਾਰਟੀ ਹੈ, ਜੋ ਹੁਕਮ ਲਾਏਗੀ। ਉਹ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ, ਪਰ ਟਿਕਟ ਦੀ ਚਾਹ ਅੰਦਰੋ-ਅੰਦਰੀ ਉਨ੍ਹਾਂ ਨੂੰ ਕਿੰਨੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਵੱਲੋਂ ਮੌਜੂਦਾ ਸਰਕਾਰ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ ਹੈ।
ਪੁਰਾਣੇ ਵਰਕਰਾਂ ਨੂੰ ਉਮੀਦਾਂ: ਜਿੰਨ੍ਹਾਂ ਵਾਰਡਾਂ ਤੋਂ ਜਿੱਤੇ ਹੋਏ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਹੀ ਵਾਰਡਾਂ ਚੋਂ ਪੁਰਾਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਚਿੰਤਾ ਸਤਾਉਣ ਲੱਗੀ ਹੈ। ਕਈ ਵਰਕਰ ਬੀਤੇ ਕਈ ਕਈ ਸਾਲਾਂ ਤੋਂ ਵਾਰਡ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਆਸ ਸੀ ਕਿ ਇਹ ਸਰਕਾਰ ਬਣਨ ਤੋਂ ਬਾਅਦ ਜਦੋਂ ਨਿਗਮ ਦੀਆਂ ਚੋਣਾਂ ਹੋਣਗੀਆਂ ਤਾਂ ਐਮਐਲਏ ਉਨ੍ਹਾਂ ਨੂੰ ਤਰਜ਼ੀਹ ਦੇਣਗੇ, ਪਰ ਵਿਧਾਇਕਾਂ ਦਾ ਜ਼ਿਆਦਾਤਰ ਰੁਝਾਨ ਜੇਤੂ ਉਮੀਦਵਾਰਾਂ ਵੱਲ ਹੈ, ਕਿਉਂਕਿ ਉਨ੍ਹਾਂ ਵੱਲੋਂ ਪਾਰਟੀ ਨੂੰ ਆਪਣੀ ਪਰਫਾਰਮੈਂਸ ਵਿਖਾਉਣੀ ਹੈ।
ਅਜਿਹੀ ਚੀਜ ਨਵੇਂ ਚਿਹਰੇ ਉੱਤੇ ਰਿਸਕ ਲੈਣ ਦਾ ਜੋਖਮ ਉਹ ਘੱਟ ਹੀ ਚੁੱਕਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 73 ਤੋਂ ਵਰਕਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਤਨਦੇਹੀ ਨਾਲ 2018 ਤੋਂ ਵਾਰਡ ਵਿੱਚ ਸੇਵਾ ਕਰ ਰਹੇ ਹਨ ਅਤੇ ਪਾਰਟੀ ਜੋ ਵੀ ਉਹਨਾਂ ਨੂੰ ਹੁਕਮ ਲੈ ਕੇ ਉਹ ਜ਼ਰੂਰ ਕਰਨਗੇ, ਪਰ ਉਹਨਾਂ ਨੂੰ ਟਿਕਟਾਂ ਦੀ ਉਮੀਦਾਂ ਜ਼ਰੂਰ ਹੈ।