ਪੰਜਾਬ

punjab

ETV Bharat / state

ਹਨੀ ਟ੍ਰੈਪ ਵਿੱਚ ਫਸਾ ਅਗਵਾ ਕੀਤਾ ਇੰਜਨੀਅਰਿੰਗ ਦਾ ਵਿਦਿਆਰਥੀ, ਇੰਝ ਵਾਪਰੀ ਪੂਰੀ ਘਟਨਾ - honey trap

ਲੁਧਿਆਣਾ ਦੇ ਇੱਕ ਇੰਜਨੀਅਰਿੰਗ ਕਰਨ ਵਾਲੇ ਵਿਦਿਆਰਥੀ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਅਗਵਾ ਕਰਨ ਦਾ ਮਾਮਲਾ ( ludhiana student of engineering who kidnapped) ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਅਗਵਾ ਨੌਜਵਾਨ ਨੂੰ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਗਵਾਕਾਰ ਅਤੇ ਹਨੀ ਟ੍ਰੈਪ ਵਿੱਚ ਫਸਾਉਣ ਵਾਲੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਲੁਧਿਆਣਾ ਦਾ ਇੰਜਨੀਅਰਿੰਗ ਵਿਦਿਆਰਥੀ ਨੂੰ ਹਨੀ ਟ੍ਰੈਪ ਚ ਫਸਾਇਆ
ਲੁਧਿਆਣਾ ਦਾ ਇੰਜਨੀਅਰਿੰਗ ਵਿਦਿਆਰਥੀ ਨੂੰ ਹਨੀ ਟ੍ਰੈਪ ਚ ਫਸਾਇਆ

By

Published : Aug 19, 2022, 4:05 PM IST

Updated : Aug 19, 2022, 4:26 PM IST

ਮੁਹਾਲੀ: ਪੰਜਾਬ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਲੁਧਿਆਣਾ ਦੇ ਇੰਜਨੀਅਰਿੰਗ ਦੇ ਵਿਦਿਆਰਥੀ ਨੂੰ ਇੱਕ ਲੜਕੀ ਵੱਲੋਂ ਪ੍ਰੇਮ ਜਾਲ ਵਿੱਚ ਫਸਾਇਆ ਗਿਆ ਹੈ। ਪ੍ਰੇਮ ਜਾਲ ਵਿੱਚ ਫਸਾ ਨੌਜਵਾਨ ਨੂੰ ਮੁਹਾਲੀ ਤੋਂ ਅਗਵਾ ਕੀਤਾ (ludhiana student of engineering who kidnapped) ਗਿਆ ਹੈ।ਅਗਵਾ ਕਰ 50 ਲੱਖ ਦੀ ਫਿਰੌਤੀ ਮੰਗੀ ਗਈ ਹੈ। ਇਸ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ 48 ਘੰਟਿਆਂ ਦੇ ਅੰਦਰ ਮਾਮਲੇ ਨੂੰ ਸੁਲਝਾਉਣ ਦੀ ਗੱਲ ਕਹੀ ਹੈ।

ਲੁਧਿਆਣਾ ਦਾ ਇੰਜਨੀਅਰਿੰਗ ਵਿਦਿਆਰਥੀ ਨੂੰ ਹਨੀ ਟ੍ਰੈਪ ਚ ਫਸਾਇਆ

ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਅਗਵਾਕਾਰ ਅਤੇ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੇਮ ਜਾਲ ਵਿੱਚ ਫਸਾਉਣ ਵਾਲੀ ਲੜਕੀ ਨੂੰ ਪੁਲਿਸ ਨੇ ਖਰੜ ਤੋਂ ਗ੍ਰਿਫਤਾਰ ਕੀਤਾ ਹੈ ਜਦਕਿ ਜੋ ਅਗਵਾਕਾਰ ਦੱਸਿਆ ਜਾ ਰਿਹਾ ਹੈ ਉਸਨੂੰ ਕੁਰੂਕਸ਼ੇਤਰ ਤੋਂ ਗ੍ਰਿਫਤਾਰ ਕਰਨ ਦੀ ਜਾਣਕਾਰੀ ਮਿਲੀ ਹੈ।

ਲੁਧਿਆਣਾ ਦਾ ਇੰਜਨੀਅਰਿੰਗ ਵਿਦਿਆਰਥੀ ਨੂੰ ਹਨੀ ਟ੍ਰੈਪ ਚ ਫਸਾਇਆ

ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਦਿਆਰਥੀ ਨੂੰ ਅਗਵਾ ਕਰਕੇ ਮੁਹਾਲੀ ਵਿੱਚ ਰੱਖਿਆ ਗਿਆ ਸੀ।ਨੌਜਵਾਨ ਦੇ ਹੱਥ ਪੈਰ ਬੰਨ੍ਹ ਕੇ ਉਸਨੂੰ ਰੱਖਿਆ ਗਿਆ ਸੀ। ਜਾਣਕਾਰੀ ਮੁਤਾਬਕ ਨੌਜਵਾਨ ਨੂੰ ਨਸ਼ੀਲੇ ਟੀਕੇ ਆਦਿ ਲਗਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਰੱਖਿਆ ਗਿਆ ਸੀ। ਇਸਦੇ ਨਾਲ ਹੀ ਮੁਲਜ਼ਮਾਂ ਨੇ ਉਸਦੇ ਪਰਿਵਾਰ ਨੂੰ ਕੁਝ ਤਸਵੀਰਾਂ ਨੌਜਵਾਨ ਦੀ ਭੇਜ ਕੇ ਉਸਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਨੌਜਵਾਨ ਨੂੰ ਵੀ ਬਰਾਮਦ ਕਰ ਲਿਆ (police rescued ludhiana student of engineering who kidnapped) ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਪਟਿਆਲਾ ਵਿੱਚ 3 ਕਰੋੜ 13 ਲੱਖ ਰੁਪਏ ਦਾ ਕਣਕ ਘੁਟਾਲਾ, ਦੋਸ਼ੀ ਪਰਿਵਾਰ ਸਮੇਤ ਵਿਦੇਸ਼ ਫਰਾਰ

Last Updated : Aug 19, 2022, 4:26 PM IST

ABOUT THE AUTHOR

...view details