ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਪੰਜਾਬ ਦੇ ਅੰਦਰ ਸਾਰੀਆਂ ਹੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਪਰ ਇਸ ਵਾਰ ਲੁਧਿਆਣਾ ਦੇ ਅੰਦਰ ਕਈ ਅਜਿਹੀਆਂ ਸੀਟਾਂ ਹਨ ਜੋ ਨਾ ਸਿਰਫ਼ ਸਿਆਸੀ ਪਾਰਟੀਆਂ ਨਹੀਂ ਸਗੋਂ ਉਮੀਦਵਾਰਾਂ ਲਈ ਵੀ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ ਜਿਸ ਨੂੰ ਲੈ ਕੇ ਹੁਣ ਤੋਂ ਹੀ ਘਮਸਾਣ ਸ਼ੁਰੂ ਹੋ ਗਿਆ ਹੈ। ਇੰਨ੍ਹਾਂ ਸੀਟਾਂ ’ਤੇ ਉਮੀਦਵਾਰ ਅੱਡੀ ਚੋਟੀ ਦਾ ਜ਼ੋਰ ਜਿੱਤਣ ਲਈ ਲਗਾ ਰਹੇ ਹਨ। ਇਹ ਸੀਟਾਂ ਸੰਵੇਦਨਸ਼ੀਨ ਹਨ ਜਿਸ ਕਰਕੇ ਸੁਰੱਖਿਆ ਵੀ ਵਿਸ਼ੇਸ਼ ਤੌਰ ’ਤੇ ਵਧਾਈ ਗਈ ਹੈ।
ਆਤਮ ਨਗਰ
ਲੁਧਿਆਣਾ ਦਾ ਹਲਕਾ ਆਤਮ ਨਗਰ ਇਸ ਵਾਰ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ। ਇੱਥੋਂ ਮੌਜੂਦਾ ਵਿਧਾਇਕ ਸਿਮਰਜੀਤ ਬੈਂਸ ਜੋ ਇਲਾਕੇ ਤੋਂ ਲਗਾਤਾਰ ਜਿੱਤਦੇ ਆ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਾਂਗਰਸ ਵੱਲੋਂ ਕਮਲਜੀਤ ਕੜਵਲ ਹਨ ਜੋ ਸਿਮਰਜੀਤ ਬੈਂਸ ਦੇ ਪੁਰਾਣੇ ਜਿਗਰੀ ਯਾਰ ਰਹੇ ਹਨ ਅਤੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਕੁਲਵੰਤ ਸਿੱਧੂ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ। ਇਸ ਸੀਟ ’ਤੇ ਕਲੇਸ਼ ਸ਼ੁਰੂ ਹੋ ਚੁੱਕਾ ਹੈ ਅਤੇ ਬੀਤੇ ਦਿਨ ਦੋ ਪਾਰਟੀਆਂ ਦੇ ਵਰਕਰ ਆਪਸ ’ਚ ਝੜਪ ਗਏ ਅਕਸਰ ਇਸ ਸੀਟ ’ਤੇ ਹਮੇਸ਼ਾ ਵਿਵਾਦ ਰਹਿੰਦਾ ਹੈ ਜਿਸ ਕਰਕੇ ਇੱਥੇ ਸੁਰੱਖਿਆ ਵੀ ਖਾਸ ਤੌਰ ’ਤੇ ਮਨਾਈ ਜਾਂਦੀ ਹੈ।
ਮੁੱਲਾਂਪੁਰ ਦਾਖਾ
ਲੁਧਿਆਣਾ ਦੇ ਨਾਲ ਲੱਗਦਾ ਮੁੱਲਾਪੁਰ ਦਾਖਾਂ ਨਿਰੋਲ ਰੂਰਲ ਵਿਧਾਨਸਭਾ ਹਲਕਾ ਹੈ। ਇਸ ਹਲਕੇ ਵਿੱਚ ਜ਼ਿਆਦਾਤਰ ਪੇਂਡੂ ਵੋਟਰ ਹਨ ਅਤੇ ਪਿਛਲੀ ਵਾਰ ਇੱਥੇ ਮੁਕਾਬਲਾ ਤਿੰਨ ਤਰਫ਼ਾ ਸੀ ਪਰ ਐਚ ਐਸ ਫੂਲਕਾ ਵੱਲੋਂ ਸੀਟ ਛੱਡਣ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਸਿੱਧੀ ਟੱਕਰ ਹੈ। ਇਸ ਸੀਟ ’ਤੇ ਵੀ ਅਕਸਰ ਹੰਗਾਮਾ ਹੁੰਦਾ ਹੈ। ਜ਼ਿਮਨੀ ਚੋਣਾਂ ਦੇ ਦੌਰਾਨ ਵੀ ਮੁੱਲਾਪੁਰ ਦਾਖਾਂ ਦੇ ਪਿੰਡ ਜਾਂਗਪੁਰ ਵਿੱਚ ਫਾਇਰਿੰਗ ਹੋਈ ਸੀ ਇਹ ਹਲਕੇ ਨੂੰ ਵੀ ਸੰਵੇਦਨਸ਼ੀਲ ਹਲਕਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਹਲਕੇ ਦੇ ਵਿੱਚ ਵੀ ਅਕਸਰ ਚੋਣਾਂ ਦੇ ਦੌਰਾਨ ਵਿਵਾਦ ਹੁੰਦਾ ਹੈ।
ਲੁਧਿਆਣਾ ਪੂਰਬੀ
ਲੁਧਿਆਣਾ ਵਿਧਾਨ ਸਭਾ ਹਲਕਾ ਪੂਰਵੀ ਵੀ ਸੰਵੇਦਨਸ਼ੀਲ ਹਲਕਾ ਮੰਨਿਆ ਜਾਂਦਾ ਹੈ। ਇਸ ਹਲਕੇ ਵਿੱਚ ਚੋਣਾਂ ਦੇ ਦੌਰਾਨ ਅਕਸਰ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੇਕਰ ਗੱਲ ਮੌਜੂਦਾ ਹਾਲਾਤਾਂ ਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਦਲਜੀਤ ਭੋਲਾ ਕਾਂਗਰਸ ਤੋਂ ਸੰਜੇ ਤਲਵਾਰ ਜਦਕਿ ਅਕਾਲੀ ਦਲ ਤੋਂ ਰੰਜਿਸ਼ ਲੋਕ ਚੋਣ ਮੈਦਾਨ ਵਿੱਚ ਹਨ। ਇੰਨ੍ਹਾਂ ਇਲਾਕਿਆਂ ਵਿੱਚ ਅਕਸਰ ਹੀ ਚੋਣਾਂ ਦੇ ਦੌਰਾਨ ਵਿਵਾਦ ਹੁੰਦਾ ਹੈ। ਪਿਛਲੀਆਂ ਚੋਣਾਂ ਦੇ ਦੌਰਾਨ ਵੀ ਇੱਥੇ ਜੰਮ ਕੇ ਹੰਗਾਮਾ ਹੋਇਆ ਸੀ ਜਿਸ ਕਰਕੇ ਪ੍ਰਸ਼ਾਸਨ ਇਸ ਇਲਾਕੇ ’ਤੇ ਵੀ ਆਪਣੀ ਵਿਸ਼ੇਸ਼ ਪੈਨੀ ਨਜ਼ਰ ਰੱਖਦਾ ਹੈ।