ਲੁਧਿਆਣਾ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੈਟਰੋਲ ਪੰਜਾਬ ਲੁਧਿਆਣਾ ਦੇ ਵਿੱਚ 98 ਰੁਪਏ 42 ਪੈਸੇ ਜਦੋਂ ਕਿ ਡੀਜ਼ਲ ਦੀ ਕੀਮਤ 90 ਰੁਪਏ ਪ੍ਰਤੀ ਲਿਟਰ ਤੇ ਪਹੁੰਚ ਗਈ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਲੋਕਾਂ ਦੀ ਜੇਬ ਤੇ ਮਹਿੰਗਾਈ ਦਾ ਕਿੰਨਾ ਬੋਝ ਪੈ ਰਿਹਾ ਹੈ।
ਵਧ ਰਹੀਆਂ ਤੇਲ ਕੀਮਤਾਂ ਨੂੰ ਲੈਕੇ ਲੋਕਾਂ ਚ ਮੱਚੀ ਹਾਹਾਕਾਰ ਲਗਾਤਾਰ ਬੀਤੇ ਇਕ ਹਫਤੇ ਤੋਂ ਇਹ ਕੀਮਤਾਂ ਦੋ ਦੋ ਤਿੰਨ ਤਿੰਨ ਦਿਨ ਬਾਅਦ ਕੁਝ ਕੁਝ ਪੈਸਿਆਂ ਕਰਕੇ ਵਧ ਰਹੀਆਂ ਹਨ ਅਤੇ ਜੇਕਰ ਇਸੇ ਤਰ੍ਹਾਂ ਕੀਮਤ ਵਧਦੀ ਗਈ ਤਾਂ ਕੁਝ ਹੀ ਦਿਨਾਂ ਬਾਅਦ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪੰਜਾਬ ਦੇ ਵਿੱਚ ਪਾਰ ਹੋ ਜਾਵੇਗੀ।
ਲੁਧਿਆਣਾ ਤੋਂ ਸਾਡੇ ਸਹਿਯੋਗੀ ਵੱਲੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਸਰਕਾਰ ਖਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਕੰਮਕਾਰ ਤਾਂ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ ਪਰ ਮਹਿੰਗਾਈ ਦੀ ਮਾਰ ਜ਼ਰੂਰ ਉਨ੍ਹਾਂ ਤੇ ਪੈ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਇੱਕ ਤਾਂ ਕੋਰੋਨਾ ਕਰਕੇ ਕੰਮ ਨਹੀਂ ਚੱਲ ਰਹੇ ਅਤੇ ਦੂਜਾ ਮਹਿੰਗਾਈ ਲਗਾਤਾਰ ਵਧ ਰਹੀ ਹੈ ਜਿਸ ਕਰਕੇ ਉਹ ਪ੍ਰੇਸ਼ਾਨ ਅਤੇ ਮਜ਼ਬੂਰ ਹਨ ।
ਪੈਟਰੋਲ ਪੰਪ ਤੇ ਪੈਟਰੋਲ ਪੁਆਉਣ ਆਈ ਇਕ ਮਹਿਲਾ ਨੇ ਦੱਸਿਆ ਕਿ ਪਹਿਲਾਂ ਤਾਂ ਕਰਿਆਨੇ ਦੀ ਦੁਕਾਨ ਤੱਕ ਜਾਣ ਲਈ ਵੀ ਐਕਟਿਵਾ ਲੈ ਜਾਂਦੇ ਸਨ ਪਰ ਹੁਣ ਐਕਟਿਵਾ ਕੱਢਣ ਲੱਗੇ ਸੋਚਣਾ ਪੈਂਦਾ ਹੈ ਕਿਉਂਕਿ ਪੈਟਰੋਲ ਬਹੁਤ ਮਹਿੰਗਾ ਹੋ ਗਿਆ ਹੈ।
ਇਹ ਵੀ ਪੜ੍ਹੋ:ਦੋ ਮਹੀਨਿਆਂ ਤੋਂ ਭੁੱਖਾ ਹੈ ਪੰਜ ਬੱਚਿਆਂ ਸਮੇਤ ਪੂਰਾ ਪਰਿਵਾਰ