ਪੰਜਾਬ

punjab

ETV Bharat / state

PAU ਦੇ ਮਧੂਮੱਖੀ ਪਾਲਣ ਰਿਸਰਚ ਸੈਂਟਰ ਅਤੇ ਵਿਗਿਆਨੀਆਂ ਨੂੰ ਐਵਾਰਡ, ਭਾਰਤ ਦੇ ਮੋਹਰੀ ਮਧੂ ਮੱਖੀ ਪਾਲਣ ਕੇਂਦਰਾਂ ਵਿੱਚ PAU ਦਾ ਕੇਂਦਰ ਅੱਵਲ - ਰਾਣੀ ਮਧੂ ਮੱਖੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਅਕਸਰ ਹੀ ਆਪਣੀਆਂ ਰਿਸਰਚ ਅਤੇ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਹੈ। ਪੀ ਏ ਯੂ ਦੇ ਕੀਟ ਵਿਗਿਆਨ ਵਿਭਾਗ (Department of Entomology) ਦੇ ਪ੍ਰੋਫੈਸਰ ਡਾ. ਪ੍ਰਦੀਪ ਕੁਮਾਰ ਛੁਨੇਜਾ ਨੂੰ ਰਾਸ਼ਟਰੀ ਪੱਧਰ ਉੱਤੇ ਮਧੂ ਮੱਖੀ ਪਾਲਣ ਸੰਬੰਧੀ ਕੀਤੇ ਖੋਜ ਕਾਰਜ ਸੰਬੰਧੀ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਸ਼ਲਾਘਾ ਪੱਤਰ ਪ੍ਰਦਾਨ ਕੀਤਾ ਗਿਆ ਹੈ। ।

PAUs Beekeeping Research Center and Award to Scientists, PAU's center tops India's leading beekeeping centers
ਪੀਏਯੂ ਦੇ ਮਧੂਮੱਖੀ ਪਾਲਣ ਰਿਸਰਚ ਸੈਂਟਰ ਅਤੇ ਵਿਗਿਆਨੀਆਂ ਨੂੰ ਐਵਾਰਡ, ਭਾਰਤ ਦੇ ਮੋਹਰੀ ਮਧੂ ਮੱਖੀ ਪਾਲਣ ਕੇਂਦਰਾਂ ਵਿੱਚ ਪੀ ਏ ਯੂ ਦਾ ਕੇਂਦਰ ਅੱਵਲ

By

Published : Oct 17, 2022, 11:57 AM IST

ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਨੂੰ ਅਵਾਰਡ ਇੰਡੀਅਨ ਕੌਂਸਲ ਆਫ ਐਗਰੀਕਲਚਰ (Indian Council of Agriculture) ਦਿੱਲੀ ਵੱਲੋਂ ਨਵਾਜ਼ਿਆ ਗਿਆ ਹੈ, ਯੂਨੀਵਰਸਿਟੀ ਵੱਲੋਂ ਮਧੂ ਮੱਖੀ ਪਾਲਣ ਵਿਚ ਨਵੀਆਂ ਤਕਨੀਕਾਂ ਅਤੇ ਨਵੀਆਂ ਕਿਸਮਾਂ ਇਜਾਦ ਕਰਨ ਨੂੰ ਲੈ ਕੇ ਇਹ ਐਵਾਰਡ ਦਿੱਤਾ ਗਿਆ ਹੈ। ਦਰਅਸਲ ਪੰਜਾਬ ਵੱਲੋਂ ਸਾਲ 2021-22 ਦੇ ਲਈ ਰਿਕਾਰਡ ਤੋੜ 18 ਹਜ਼ਾਰ 500 ਮੀਟਰਿਕ ਟਨ ਸ਼ਹਿਦ ਦਾ ਉਤਪਾਦਨ ਕੀਤਾ ਗਿਆ ਹੈ। ਜਿਸ ਲਈ ਉਨ੍ਹਾਂ ਨੂੰ ਇਹ ਅਵਾਰਡ ਦਿੱਤਾ ਗਿਆ ਹੈ।

ਪੀਏਯੂ ਦੇ ਮਧੂਮੱਖੀ ਪਾਲਣ ਰਿਸਰਚ ਸੈਂਟਰ ਅਤੇ ਵਿਗਿਆਨੀਆਂ ਨੂੰ ਐਵਾਰਡ, ਭਾਰਤ ਦੇ ਮੋਹਰੀ ਮਧੂ ਮੱਖੀ ਪਾਲਣ ਕੇਂਦਰਾਂ ਵਿੱਚ ਪੀ ਏ ਯੂ ਦਾ ਕੇਂਦਰ ਅੱਵਲ

ਪੰਜਾਬ ਖੇਤੀਬਾੜੀ ਯੁਨੀਵਰਸਿਟੀ (Punjab Agricultural University) ਦੇ ਬੱਚੇ ਚੱਲ ਰਹੇ ਮਧੂ ਮੱਖੀ ਪਾਲਣ ਰਿਸਰਚ ਸੈਂਟਰ (Beekeeping Research Center) ਨੂੰ ਭਾਰਤ ਦੇ ਹੋਰਨਾਂ ਖੋਜ ਕੇਂਦਰਾਂ ਦੇ ਨਾਲੋਂ ਬਿਹਤਰ ਕਾਰਗੁਜ਼ਾਰੀ ਲਈ ਇਹ ਐਵਾਰਡ ਦਿੱਤਾ ਗਿਆ ਹੈ। ਲਗਾਤਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ 15 ਸਾਲ ਮਧੂ ਮੱਖੀ ਪਾਲਣ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਲਈ ਯੂਨੀਵਰਸਿਟੀ ਨੂੰ ਦੋ ਵਾਰ ਇਹ ਸਨਮਾਨ ਮਿਲਿਆ ਹੈ, ਪਹਿਲਾ ਸਨਮਾਨ ਯੂਨੀਰਸਿਟੀ ਦੇ ਖੋਜ ਕੇਂਦਰ ਅਤੇ ਦੂਜਾ ਸਨਮਾਨ ਡਾਕਟਰ ਚੁਨੇਜਾ ਨੂੰ ਮਿਲਿਆ।

PAUs Beekeeping Research Center and Award to Scientists, PAU's center tops India's leading beekeeping centers

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਇਸ ਰਾਸ਼ਟਰੀ ਪੱਧਰ ਦੇ ਪੁਰਸਕਾਰ ਨਾਲ ਸਨਮਾਨਿਤ ਹੋਣ ਉੱਤੇ ਪੀਏਯੂ ਦੇ ਕੀਟ ਵਿਗਿਆਨੀਆਂ (Entomologist of PAU) ਵਿਸ਼ੇਸ਼ ਤੌਰ ਉੱਤੇ ਸ਼ਹਿਦ ਮੱਖੀ ਖੋਜ ਟੀਮ ਨੂੰ ਵਧਾਈ ਦਿੱਤੀ। ਉਹਨਾਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਪਿਛਲੀਆਂ ਤਿੰਨ ਵਰਕਸ਼ਾਪਾਂ ਵਿੱਚ ਦੋ ਵਾਰ ਸਰਵੋਤਮ ਕੇਂਦਰ ਦਾ ਪੁਰਸਕਾਰ ਜਿੱਤਣਾ ਪੀ.ਏ.ਯੂ. ਦੀ ਸ਼ਹਿਦ ਮੱਖੀ ਪਾਲਣ ਖੋਜ ਵਿੱਚ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਾ ਹੈ।

ਪੀਏਯੂ ਦੇ ਮਧੂਮੱਖੀ ਪਾਲਣ ਰਿਸਰਚ ਸੈਂਟਰ ਅਤੇ ਵਿਗਿਆਨੀਆਂ ਨੂੰ ਐਵਾਰਡ, ਭਾਰਤ ਦੇ ਮੋਹਰੀ ਮਧੂ ਮੱਖੀ ਪਾਲਣ ਕੇਂਦਰਾਂ ਵਿੱਚ ਪੀ ਏ ਯੂ ਦਾ ਕੇਂਦਰ ਅੱਵਲ

ਕਾਬਿਲੇਗੋਰ ਹੈ ਕੇ 1962 ਤੋਂ 1964 ਦੌਰਾਨ ਇਟਾਲੀਅਨ ਸ਼ਹਿਦ (Italian honey) ਮੱਖੀ ਦੀ ਭਾਰਤ ਵਿੱਚ ਸਫਲਤਾਪੂਰਵਕ ਸ਼ੁਰੂਆਤ ਹੋਈ ਅਤੇ 1976 ਵਿੱਚ ਇਸ ਨੂੰ ਕਿਸਾਨਾਂ ਲਈ ਜਾਰੀ ਕੀਤਾ ਗਿਆ। 1998 ਵਿੱਚ ਪੀ.ਏ.ਯੂ. ਨੂੰ `ਟੀਮ ਆਫ਼ ਐਕਸੀਲੈਂਸ ਇਨ ਐਪਿਕਲਚਰ` ਐਵਾਰਡ ਪ੍ਰਦਾਨ ਕੀਤਾ ਗਿਆ ਸੀ ਅਤੇ `ਨੈਸ਼ਨਲ ਬੀ ਬੋਰਡ` ਨੇ 2017 ਵਿੱਚ ਪੀ.ਏ.ਯੂ. ਲੁਧਿਆਣਾ ਨੂੰ ਸੈਂਟਰ ਆਫ਼ ਐਕਸੀਲੈਂਸ` ਨਾਲ ਸਨਮਾਨਿਤ ਕੀਤਾ ਸੀ। ਰਾਸ਼ਟਰੀ ਪੱਧਰ `ਤੇ ਮਧੂ ਮੱਖੀ ਪਾਲਣ, ਭਾਰਤ ਦੇ ਡਾਕ ਵਿਭਾਗ ਨੇ ਪੀ.ਏ.ਯੂ. ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਏ 2017 ਵਿੱਚ ਵਿਸ਼ੇਸ਼ ਡਾਕ ਕਵਰ ਜਾਰੀ ਕੀਤਾ ਸੀ।

ਪੀਏਯੂ ਦੇ ਮਧੂਮੱਖੀ ਪਾਲਣ ਰਿਸਰਚ ਸੈਂਟਰ ਅਤੇ ਵਿਗਿਆਨੀਆਂ ਨੂੰ ਐਵਾਰਡ, ਭਾਰਤ ਦੇ ਮੋਹਰੀ ਮਧੂ ਮੱਖੀ ਪਾਲਣ ਕੇਂਦਰਾਂ ਵਿੱਚ ਪੀ ਏ ਯੂ ਦਾ ਕੇਂਦਰ ਅੱਵਲ

ਜ਼ਿਕਰਯੋਗ ਹੈ ਕਿ ਪੀਏਯੂ ਨੂੰ ਪਹਿਲਾਂ ਵੀ ਇਸ ਬੋਰਡ ਦੁਆਰਾ ਲਗਾਤਾਰ ਦੋ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਪਿਛਲਾ ਵੀ ਰਾਣੀ ਮਧੂ ਮੱਖੀ (Queen bee) ਪਾਲਣ ਅਤੇ ਸਪਲਾਈ ਉੱਤੇ ਸੀ, ਉਸ ਤੋਂ ਬਾਅਦ ਸਾਲ 2016-17 ਵਿੱਚ ਸੰਯੁਕਤ ਮਧੂ ਮੱਖੀ ਪਾਲਣ ਵਿਕਾਸ ਸੈਂਟਰ ਆਫ਼ ਐਕਸੀਲੈਂਸ ਦਾ ਇੱਕ ਮੈਗਾ ਪ੍ਰੋਜੈਕਟ ਜਿਸ ਵਿੱਚ ਮਧੂ ਮੱਖੀ ਰੋਗ ਦੀ ਜਾਂਚ ਵੀ ਸੀ। ਪ੍ਰਿੰਸੀਪਲ ਕੀਟ-ਵਿਗਿਆਨੀ ਡਾ ਜਸਪਾਲ ਸਿੰਘ ਅਨੁਸਾਰ ਪੀਏਯੂ ਇਟਾਲੀਅਨ ਸ਼ਹਿਦ ਦੀਆਂ ਮੱਖੀਆਂ ਦੇ ਪ੍ਰਜਨਨ ਅਤੇ ਮਧੂ ਮੱਖੀ ਪਾਲਕਾਂ ਨੂੰ ਮਿਆਰੀ ਰਾਣੀ ਮੱਖੀਆਂ ਦੀ ਸਪਲਾਈ ਵਿੱਚ ਭਾਰਤ ਵਿੱਚ ਮੋਹਰੀ ਸੰਸਥਾ ਹੈ।

ਇਹ ਵੀ ਪੜ੍ਹੋ:49 ਸਾਲਾਂ ਦੇ ਹੋਏ ਸੀਐੱਮ ਭਗਵੰਤ ਮਾਨ, ਜਾਣੋਂ ਉਨ੍ਹਾਂ ਦੀ ਜਿੰਦਗੀ ਦੀਆਂ ਕੁਝ ਰੋਚਕ ਗੱਲ੍ਹਾਂ

ABOUT THE AUTHOR

...view details