ਅੰਮ੍ਰਿਤਸਰ: ਖਵਾਜਾ ਹਜਰਤ ਨਿਜ਼ਾਮੁਦੀਨ ਦੀ ਦਰਗਾਹ (Hazrat Khwaja Nizamuddin Auliya,Delhi) ਦਿੱਲੀ ਵਿਖੇ ਲੱਗੇ ਇੱਕ ਮੇਲੇ ਮੌਕੇ ਸਪੈਸ਼ਲ 60 ਪਾਕਿਸਤਾਨੀ ਯਾਤਰੀਆਂ (Pakistani pilgrims) ਦਾ ਜਥਾ ਜੋ ਕਿ ਦਸ ਦਿਨ ਦੇ ਵੀਜੇ ਲਈ ਭਾਰਤ ਆਇਆ ਸੀ ਅਤੇ ਭਾਰਤ ਸਰਕਾਰ ਦੀ ਸਪੈਸ਼ਲ ਆਗਿਆ ਤੇ ਦਰਸ਼ਨ ਦੀਦਾਰ ਕਰਦਾ ਹੋਇਆ ਜਥਾ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ।
60 ਪਾਕਿਸਤਾਨੀ ਯਾਤਰੀਆਂ (Pakistani pilgrims) ਦਾ ਜਥਾ ਅੰਮ੍ਰਿਤਸਰ (Amritsar Police) ਦਿਹਾਤੀ ਪੁਲਿਸ ਦੀ ਭਾਰੀ ਸੁਰਖੀਆ ਹੇਠ ਪਾਕਿਸਤਾਨ ਅਟਾਰੀ ਵਾਹਘਾ ਸਰਹੱਦ (Attari Wagah border) ਰਾਹੀਂ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਪਾਕਿਸਤਾਨੀ ਯਾਤਰੀਆਂ ਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੋ ਦੋਵੇ ਮੁਲਕਾਂ ਦੀ ਸਰਕਾਰਾਂ ਦੀ ਸਪੈਸ਼ਲ ਪਰਮਿਸ਼ਨ ’ਤੇ ਸਾਨੂੰ ਇਸ ਯਾਤਰਾ ਦੌਰਾਨ ਹਜਰਤ ਖਵਾਜਾ ਨਿਜ਼ਾਮੁਦੀਨ ਚਿਸ਼ਤੀ ਦੀ ਦਰਗਾਹ ਤੇ ਦਸ ਦਿਨ ਦੇ ਵੀਜੇ ’ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਜਿਸ ਲਈ ਉਹ ਦੋਵੇ ਮੁਲਕਾਂ ਦੀਆ ਸਰਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਯਾਨੀ 25 ਨਵੰਬਰ ਨੂੰ ਉਨ੍ਹਾਂ ਦੀ ਟਰੇਨ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੀ ਅਤੇ ਹੁਣ ਉਹ ਅਟਾਰੀ ਵਾਹਘਾ ਸਰਹੱਦ ਰਾਹੀਂ ਵਤਨ ਵਾਪਸੀ ਕਰਨਗੇ।