ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 21 ਦਿਨਾਂ ਵਿੱਚ ਲੋਕਾਂ ਨੂੰ ਘਰ ਬੈਠਿਆਂ ਹੀ ਜ਼ਮੀਨ ਖਰੀਦਣ ਅਤੇ ਨਵੀਂ ਉਸਾਰੀ ਸਬੰਧੀ ਐਨਓਸੀ ਮੁਹੱਈਆ ਕਰਵਾਈ ਜਾਵੇਗੀ, ਪਰ ਲੋਕਾਂ ਨੂੰ ਐਨਓਸੀ ਹਾਸਿਲ ਕਰਨ ਵਿੱਚ ਕਾਫ਼ੀ ਦੇਰੀ ਲੱਗ ਰਹੀ ਹੈ, ਜਿਸ ਨੂੰ ਲੈ ਕੇ ਲੁਧਿਆਣਾ ਦੇ ਗਲਾਡਾ ਦੇ ਏ ਸੀ ਏ ਅਮਰਿੰਦਰ ਸਿੰਘ ਮੱਲੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਪੋਰਟਲ ਦੇ ਵਿੱਚ ਹਾਲੇ ਕੁਝ ਕਮੀਆਂ ਹੋਣ ਕਰਕੇ ਇਸ ਵਿੱਚ ਦੇਰੀ ਹੁੰਦੀ ਹੈ।
21 ਦਿਨਾਂ ਦੇ ਵਿਚ ਐਨਓਸੀ: ਉਨ੍ਹਾਂ ਕਿਹਾ ਕਿ ਅਸੀਂ ਸਿਸਟਮ ਨੂੰ ਦਰੁਸਤ ਕਰ ਰਹੇ ਹਾਂ 21 ਦਿਨਾਂ ਦੇ ਵਿਚ ਐਨਓਸੀ ਮਿਲ ਜਾਣਾ ਸੰਭਵ ਹੈ, ਪਰ ਇਸ ਸਬੰਧੀ ਕੁਝ ਕਮੀਆਂ ਜ਼ਰੂਰ ਨੇ ਜਿਨ੍ਹਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ। ਉਨਾਂ ਕਿਹਾ ਕਿ ਉਹ ਲੋਕਾਂ ਨੂੰ ਵੀ ਅਪੀਲ ਕਰਨਗੇ ਕਿ ਜਦੋਂ ਤੱਕ ਆਨਲਾਈ ਪ੍ਰਕਿਰਿਆ ਹੋਰ ਸੁਖਾਲਾ ਨਹੀਂ ਹੋ ਜਾਂਦੀ ਉਹ ਸਾਨੂੰ ਸਮਰਥਨ ਦੇਣ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਸਮੇਂ ਦੀ ਕੀਮਤ ਸਮਝਦੇ ਹਾਂ, ਪਰ ਐਨ ਓ ਸੀ ਜਾਰੀ ਕਰ ਦੇਣਾ ਇਕ ਜ਼ਿੰਮੇਵਾਰੀ ਵਾਲਾ ਕੰਮ ਹੈ ਇਸ ਕਰਕੇ ਸਾਰੇ ਹੀ ਪਹਿਲੂਆਂ ਦੀ ਜਾਂਚ ਹੋਣਾ ਜਰੂਰੀ ਹੈ। ਜਿਸ ਕਰਕੇ ਇਸ ਪ੍ਰਕਿਰਿਆ ਦੇ ਵਿੱਚ ਦੇਰੀ ਲੱਗ ਰਹੀ ਹੈ।
ਲੋਕ ਸਮਝਣ ਪ੍ਰਕਿਰਿਆ:ਗਲਾਡਾ ਦੇ ਸੀ ਏ ਨੇ ਦੱਸਿਆ ਕਿ ਅਸੀਂ ਇਸ ਨੂੰ ਸੁਖਾਲਾ ਕਰਨ ਲਈ ਤਹਿਸੀਲਦਾਰ ਅਤੇ ਰੇਵਿਨਿਉ ਵਿਭਾਗ ਲਈ ਵੀ ਪੋਰਟਲ ਵਿੱਚ ਤਜਵੀਜ਼ ਰੱਖ ਰਹੇ ਹਾਂ, ਜਿਸ ਨਾਲ ਉਨ੍ਹਾਂ ਕੋਲੋ ਅਸਾਨੀ ਨਾਲ ਰਿਪੋਰਟਾਂ ਆ ਜਾਣਗੀਆਂ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਖੁਦ ਜਿੱਦ ਕਰਕੇ ਆਪਣੇ ਦਸਤਾਵੇਜ਼ ਖੁਦ ਰਿਪੋਰਟ ਕਰਵਾਉਣ ਲਈ ਲਿਜਾਂਦੇ ਨੇ ਇਸ ਕਰਕੇ ਓਹ ਦਫਤਰਾਂ ਵਿੱਚ ਆਉਂਦੇ ਨੇ, ਪਰ ਅਸੀਂ ਕਿਸੇ ਨੂੰ ਵੀ ਖੁਦ ਆਪਣੇ ਹੱਥਾਂ ਨਾਲ ਕੋਈ ਕੰਮ ਕਰਨ ਲਈ ਨਹੀਂ ਕਹਿੰਦੇ, ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਨ ਕੇ ਓਹ ਇਸ ਪ੍ਰਕਿਰਿਆ ਨੂੰ ਸਮਝਣ ਤਾਂ ਕੇ ਉਨ੍ਹਾ ਦੇ ਕੰਮ ਅਸਾਨੀ ਨਾਲ ਹੋ ਸਕਣ ।