ਲੁਧਿਆਣਾ: ਰਾਏਕੋਟ ਦੇ ਪਿੰਡ ਗੋਇੰਦਵਾਲ ਵਿਖੇ ਔਰਤਾਂ ਨੇ ਤੀਜ ਦੀਆਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਸਮਾਗਮ 'ਚ ਬੱਚੀਆਂ, ਮੁਟਿਆਰਾਂ, ਔਰਤਾਂ ਤੇ ਬਜ਼ੁਰਗ ਔਰਤਾਂ ਨੇ ਖੂਬ ਆਨੰਦ ਮਾਣਿਆ ਅਤੇ ਨੱਚ-ਗਾ ਕੇ ਆਪਣੇ ਮਨ ਦੀਆਂ ਰੀਝਾਂ ਤੇ ਚਾਅ ਪੂਰੇ ਕੀਤੇ। ਇਸ ਮੌਕੇ ਲੜਕੀਆਂ ਵੱਲੋਂ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਸੰਬੰਧਿਤ ਲੋਕ ਬੋਲੀਆਂ, ਗਿੱਧਾ, ਸਿੱਠਣੀਆਂ, ਲੋਕ ਗੀਤ ਆਦਿ ਪੇਸ਼ ਕੀਤੇ ਉਥੇ ਹੀ ਕਿੱਕਲੀ ਪਾ ਕੇ ਖੂਬ ਧਮਾਲ ਮਚਾਈ।
ਤੀਜ ਮੌਕੇ ਗਿੱਧੇ 'ਚ ਧਮਾਲਾਂ ਪਾਉਂਦੀਆਂ ਮੁਟਿਆਰਾਂ - ਗਿੱਧਾ
ਰਾਏਕੋਟ ਦੇ ਪਿੰਡ ਗੋਇੰਦਵਾਲ ਵਿਖੇ ਔਰਤਾਂ ਨੇ ਤੀਜ ਦੀਆਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਸਮਾਗਮ 'ਚ ਬੱਚੀਆਂ, ਮੁਟਿਆਰਾਂ, ਔਰਤਾਂ ਤੇ ਬਜ਼ੁਰਗ ਔਰਤਾਂ ਨੇ ਖੂਬ ਆਨੰਦ ਮਾਣਿਆ ਅਤੇ ਨੱਚ-ਗਾ ਕੇ ਆਪਣੇ ਮਨ ਦੀਆਂ ਰੀਝਾਂ ਤੇ ਚਾਅ ਪੂਰੇ ਕੀਤੇ। ਇਸ ਮੌਕੇ ਲੜਕੀਆਂ ਵੱਲੋਂ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਸੰਬੰਧਿਤ ਲੋਕ ਬੋਲੀਆਂ, ਗਿੱਧਾ, ਸਿੱਠਣੀਆਂ, ਲੋਕ ਗੀਤ ਆਦਿ ਪੇਸ਼ ਕੀਤੇ ਉਥੇ ਹੀ ਕਿੱਕਲੀ ਪਾ ਕੇ ਖੂਬ ਧਮਾਲ ਮਚਾਈ।
ਤੀਜ ਮੌਕੇ ਗਿੱਧੇ 'ਚ ਧਮਾਲਾਂ ਪਾਉਂਦੀਆਂ ਮੁਟਿਆਰਾਂ
ਇਸ ਮੌਕੇ ਲੜਕੀਆਂ ਨੇ ਪੁਰਾਤਨ ਦਸਤਕਾਰੀ ਕਿੱਤੇ ਨਾਲ ਜੁੜੀਆਂ ਵੰਨਗੀਆਂ ਵੀ ਬਣਾਈਆਂ ਅਤੇ ਚਰਖਾ ਕੱਤ ਕੇ ਪੁਰਾਤਨ ਵਿਰਸੇ ਦੀ ਯਾਦ ਤਾਜਾ ਕੀਤੀ। ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਵੱਡੀ ਉੁਮਰ ਦੀਆਂ ਔਰਤਾਂ ਨੇ ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ ਪੁਰਾਤਨ ਕੰਮਕਾਰ ਜਿਵੇਂ ਕਿ ਲੱਸੀ ਰਿੜਕਣਾ, ਨਾਲਾ-ਦਰੀ ਬਣਾਉਣੀਆਂ, ਖਰੋਸੀਆਂ ਬੁੁਣਨਾ ਆਦਿ ਸਿਖਾਇਆ ਗਿਆ ਤਾਂ ਜੋ ਸਾਡੀ ਨਵੀਂ ਪੀੜ੍ਹੀ ਆਪਣੇ ਪੁਰਾਤਨ ਵਿਰਸੇ ਨਾਲ ਜੁੜੀ ਰਹਿ ਸਕੇ।
ਇਹ ਵੀ ਪੜੋ:ਲਾੜਾ ਲਾੜੀ ਅਗਵਾ ਮਾਮਲੇ ’ਚ ਆਇਆ ਨਵਾਂ ਮੋੜ