ਲੁਧਿਆਣਾ: ਪਿੰਡ ਧਨਾਸੁ ਵਿੱਚ ਬੀਤੀ ਦੇਰ ਰਾਤ ਇੱਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਉਸ ਦੇ ਪਿਤਾ ਸੰਤੋਖ ਸਿੰਘ ਸਾਡੇ ਗੁਆਂਢੀਆਂ ਨੂੰ ਚਿੱਟਾ ਵੇਚਣ ਤੋਂ ਰੋਕਦੇ ਸੀ, ਜਿਨ੍ਹਾਂ ਨੇ ਪਿਤਾ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਨੇ ਇਹ ਵੀ ਇਲਜ਼ਾਮ ਲਾਏ ਕਿ ਗੁਆਂਢੀਆਂ ਦਾ ਸਾਲਾ ਪਿੱਛੋ ਕਤਲ ਕਰਕੇ ਵੀ ਆਇਆ ਹੈ, ਅਤੇ ਇੱਥੇ ਆ ਕੇ ਰਹਿ ਰਿਹਾ ਹੈ। ਉਹ ਸਾਨੂੰ ਹਰ ਵਾਰ ਧਮਕੀਆਂ ਦਿੰਦਾ ਰਿਹਾ ਹੈ।
Ludhiana Murder: ਲੁਧਿਆਣਾ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਮ੍ਰਿਤਕ ਦੇ ਪੁੱਤ ਨੇ ਗੁਆਂਢੀਆਂ ਉੱਤੇ ਲਾਏ ਗੰਭੀਰ ਇਲਜ਼ਾਮ - ਲੁਧਿਆਣਾ ਸਿਵਲ ਹਸਪਤਾਲ
Ludhiana Murder: ਲੁਧਿਆਣਾ ਦੇ ਪਿੰਡ ਧਨਾਸੁ ਵਿੱਚ ਇੱਕ ਬਜ਼ੁਰਗ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪੁੱਤਰ ਨੇ ਆਪਣੇ ਗੁਆਂਢੀਆਂ ਉੱਤੇ ਕਤਲ ਦਾ ਇਲਜ਼ਾਮ ਲਾਇਆ ਅਤੇ ਕਿਹਾ ਕਿ ਉਸ ਦੇ ਪਿਤਾ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸੀ, ਜਿਸ ਕਾਰਨ ਰੰਜਿਸ਼ ਰੱਖ ਕੇ ਪਿਤਾ ਉੱਤੇ ਹਮਲਾ ਕੀਤਾ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਸ਼ਾ ਵੇਚਣ ਤੋਂ ਰੋਕਣ ਉੱਤੇ ਕਤਲ !:ਮ੍ਰਿਤਕ ਦੇ ਪੁੱਤਰ ਜਸਵੰਤ ਨੇ ਦੱਸਿਆ ਕਿ ਉਸ ਦੇ ਗੁਆਂਢੀ ਨਸ਼ੇ ਦਾ ਕਾਰੋਬਾਰ ਕਰਦੇ ਹਨ। ਪਹਿਲਾਂ ਵੀ ਉਸ ਦੇ ਪਿਤਾ ਉਨ੍ਹਾਂ ਨੂੰ ਰੋਕਦੇ ਸਨ ਜਿਸ ਕਰਕੇ ਇਹ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗ ਗਏ। ਮ੍ਰਿਤਕ ਸੰਤੋਖ ਸਿੰਘ ਦੇ ਬੇਟੇ ਜਸਵੰਤ ਸਿੰਘ ਨੇ ਦੱਸਿਆ ਕੇ ਉਹ 10 ਤੋਂ 12 ਜਣਿਆ ਨੇ ਮਿਲ ਕੇ ਉਸ ਦੇ ਪਿਤਾ ਉੱਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਲਾ ਵੀ ਨਸ਼ੇ ਦਾ ਕੰਮ ਕਰਦਾ ਹੈ ਅਤੇ ਉਹ ਗੁੰਡਾ ਕਿਸਮ ਦਾ ਅਨਸਰ ਹੈ। ਜਸਵੰਤ ਨੇ ਕਿਹਾ ਕਿ ਪਹਿਲਾਂ ਵੀ ਇਹ ਝਗੜਾ ਕਰ ਚੁੱਕੇ ਹਨ, ਅਤੇ ਸਮਝੋਤਾ ਵੀ ਹੋਇਆ ਸੀ। ਉਸ ਨੇ ਦੱਸਿਆ ਕਿ ਜਦੋਂ ਅਸੀਂ ਘਰ ਪਾ ਰਹੇ ਸੀ ਤਾਂ, ਕੋਈ ਸਾਮਾਨ ਲਿਆਉਣਾ ਤਾਂ ਵੀ ਲੜਾਈ ਕੀਤੀ ਜਾਂਦੀ ਰਹੀ ਹੈ। ਹੁਣ ਉਸ ਦੇ ਪਿਤਾ ਉੱਤੇ ਇੱਟਾਂ ਨਾ ਹਮਲਾ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਕਥਿਤ ਹਮਲਾਵਰ ਮੌਕੇ ਤੋਂ ਫ਼ਰਾਰ:ਉੱਧਰ ਮ੍ਰਿਤਰ ਦੀ ਲਾਸ਼ ਨੂੰ ਲੁਧਿਆਣਾ ਸਿਵਲ ਹਸਪਤਾਲ ਦੇਰ ਰਾਤ ਲਿਆਂਦਾ ਗਿਆ ਹੈ। ਅੱਜ ਉਸ ਦਾ ਪੋਸਮਾਰਟਮ ਕੀਤਾ ਜਾਵੇਗਾ। ਪੁਲਿਸ ਨੇ ਹਸਪਤਾਲ ਪੁੱਜ ਕੇ ਪੀੜਿਤਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਪਰ, ਉਨ੍ਹਾ ਦੇ ਗੁਆਂਢੀ ਮੌਕੇ ਤੋਂ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਕਿਹਾ ਕਿ ਜਲਦ ਉਨ੍ਹਾ ਨੂੰ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਦੇ ਬੇਟੇ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।