ਛੋਟੇ ਬੱਚਿਆਂ ਨੇ ਕੀਤੀ ਕਮਾਲ ਪੰਜਾਬ 'ਚ ਹੜ੍ਹ ਆਉਣ ਦਾ ਲੱਭਿਆ ਕਾਰਨ ! ਲੁਧਿਆਣਾ: ਬੱਚਿਆਂ ਵੱਲੋਂ ਪਾਣੀ ਨੂੰ ਬਚਾਉਣ, ਵੇਸਟ ਪਾਣੀ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਵੱਖੋ-ਵੱਖਰੇ ਮਾਡਲ ਬਣਾਏ ਜਾ ਰਹੇ ਹਨ। ਅਜਿਹੇ 'ਚ ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਵਿੱਚ ਅੱਜ ਜਗਿਆਸਾ ਪ੍ਰੋਗਰਾਮ ਤਹਿਤ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ । ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸੈਂਕੜੇ ਹੀ ਮਾਡਲ ਤਿਆਰ ਕੀਤੇ ਅਤੇ ਉਨਾਂ ਦੀ ਪ੍ਰਦਰਸ਼ਨੀ ਲਗਾਈ।ਇਸ ਵਿੱਚ ਵਿਸ਼ੇਸ਼ ਤੌਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਪ੍ਰੋਫੈਸਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਸ਼ਾਮਿਲ ਹੋਏ । ਜਿਨਾਂ ਨੇ ਬੱਚਿਆਂ ਦੇ ਮਾਡਲ ਦੇਖੇ ਅਤੇ ਉਹਨਾਂ ਦੀ ਹੌਸਲਾ ਅਫ਼ਜਾਈ ਕੀਤੀ ।
ਛੋਟੇ ਬੱਚਿਆਂ ਨੇ ਕੀਤੀ ਕਮਾਲ ਪੰਜਾਬ 'ਚ ਹੜ੍ਹ ਆਉਣ ਦਾ ਲੱਭਿਆ ਕਾਰਨ ! ਵਿਦਿਆਰਥੀਆਂ ਦਾ ਪੱਖ: ਇਸ ਮੌਕੇ ਵਿਦਿਆਰਥੀਆਂ ਵੱਲੋਂ ਵੇਸਟ ਪਾਣੀ ਦੀ ਮੁੜ ਵਰਤੋਂ ਲਈ ਬਣਾਏ ਗਏ ਮਾਡਲ ਦੀ ਕਾਫੀ ਤਾਰੀਫ ਕੀਤੀ ਗਈ ਜੋ ਕਿ ਕੌਮੀ ਪੱਧਰ ਦੇ ਮੁਕਾਬਲਿਆਂ ਦੇ ਵਿੱਚ ਸਲੈਕਟ ਕੀਤਾ ਗਿਆ ਹੈ। ਜਿਸ ਮਾਡਲ ਬਾਰੇ ਬੱਚਿਆਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਮਾਡਲ ਨੂੰ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਵੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਡਲ ਤਿਆਰ ਕੀਤਾ ਗਿਆ, ਜਿਸ ਵਿੱਚ ਵਿਖਾਇਆ ਗਿਆ ਕਿ ਕਿਸ ਤਰ੍ਹਾਂ ਫੈਕਟਰੀਆਂ ਦਾ ਗੰਦਾ ਪਾਣੀ ਇਸ ਵਿੱਚ ਪ੍ਰਦੂਸ਼ਣ ਫੈਲਾ ਰਿਹਾ ਹੈ ਅਤੇ ਉਸ ਦੇ ਹੱਲ ਬਾਰੇ ਵੀ ਬੱਚਿਆਂ ਨੇ ਪਰਾਲੀ ਅਤੇ ਨਿਮ ਦੀ ਵਰਤੋਂ ਨਾਲ ਪਾਣੀ ਨੂੰ ਕਿਸ ਤਰ੍ਹਾਂ ਸਾਫ ਕੀਤਾ ਜਾ ਸਕਦਾ ਹੈ ਉਸ ਦਾ ਮਾਡਲ ਤਿਆਰ ਕੀਤਾ ਜਿਸ ਤੋਂ ਮੁੱਖ ਮਹਿਮਾਨ ਕਾਫੀ ਪ੍ਰਭਾਵਿਤ ਹੋਏ। ਜਿਆਦਾਤਰ ਵਿਦਿਆਰਥੀਆਂ ਵੱਲੋਂ ਸਮਾਜਿਕ ਬੁਰਿਆਈਆਂ ਅਤੇ ਵਾਤਾਵਰਣ ਸਬੰਧੀ ਹੀ ਮਾਡਲ ਤਿਆਰ ਕੀਤੇ ਗਏ ਸਨ,
ਛੋਟੇ ਬੱਚਿਆਂ ਨੇ ਕੀਤੀ ਕਮਾਲ ਪੰਜਾਬ 'ਚ ਹੜ੍ਹ ਆਉਣ ਦਾ ਲੱਭਿਆ ਕਾਰਨ ! ਹੜ੍ਹਾਂ ਦੇ ਕਾਰਨ:ਨੌਵੀਂ ਜਮਾਤ ਦੀ ਬੱਚੀਆਂ ਵੱਲੋਂ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਚ ਬੀਤੇ ਦਿਨੀ ਆਏ ਹੜਾਂ ਸਬੰਧੀ ਵੀ ਮਾਡਲ ਤਿਆਰ ਕੀਤਾ ਗਿਆ ਜਿਸ ਵਿੱਚ ਦਰਸ਼ਾਇਆ ਗਿਆ ਕਿ ਕਿੰਨਾ ਕਾਰਨਾਂ ਕਰਕੇ ਪੰਜਾਬ ਦੇ ਵਿੱਚ ਹੜ ਜਿਹੇ ਹਾਲਾਤ ਪੈਦਾ ਹੋਏ ਅਤੇ ਜਿਹੜੇ ਜਿਹੜੇ ਜਿਲੇ ਜਿਆਦਾ ਪ੍ਰਭਾਵਿਤ ਹੋਏ, ਉਹਨਾਂ ਦੇ ਕੀ ਮੁੱਖ ਕਾਰਨ ਸਨ ਬੱਚਿਆਂ ਨੇ ਮਾਡਲ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਹਿਮਾਚਲ ਤੋਂ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਕਰਕੇ ਪੰਜਾਬ ਦੇ ਵਿੱਚ ਤਬਾਹੀ ਦਾ ਮੰਜ਼ਰ ਆਇਆ। ਇਸ ਤੋਂ ਇਲਾਵਾ ਬੱਚਿਆਂ ਨੇ ਪੁਲਾੜ ਸਬੰਧੀ, ਹਾਲ ਹੀ ਚ ਚੰਨ ਤੇ ਗਏ ਭਾਰਤੀ ਉਪਗ੍ਰਹਿ ਅਤੇ ਹੋਰ ਵੀ ਗਲੋਬਲ ਵਰਮਿੰਗ, ਪਾਣੀ ਦੀ ਸਮੱਸਿਆ ਸਬੰਧੀ ਮਾਡਲ ਤਿਆਰ ਕੀਤੇ ਗਏ ਸਨ।
ਛੋਟੇ ਬੱਚਿਆਂ ਨੇ ਕੀਤੀ ਕਮਾਲ ਪੰਜਾਬ 'ਚ ਹੜ੍ਹ ਆਉਣ ਦਾ ਲੱਭਿਆ ਕਾਰਨ ! ਕੀ ਬੋਲੇ ਮੁੱਖ ਮਹਿਮਾਨ:ਇਸ ਦੌਰਾਨ ਗੱਲਬਾਤ ਕਰਦੇ ਹੋਏ ਮੁੱਖ ਮਹਿਮਾਨ ਪ੍ਰੋਫੈਸਰ ਜਸਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਨੇ ਸਮਾਜਿਕ ਮੁੱਦਿਆਂ ਨੂੰ ਚੁੱਕਿਆ ਹੈ ਜੋ ਕਿ ਇੱਕ ਚੰਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਬੱਚਿਆਂ ਲਈ ਹੌਸਲਾ ਅਫਜ਼ਾਈ ਕਰਨੀ ਜ਼ਰੂਰੀ ਹੈ ਕਿਉਂਕਿ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਮਾਡਲ ਤਿਆਰ ਕੀਤੇ ਹਨ। ਸਕੂਲ ਦੇ ਵਿਦਿਆਰਥੀਆਂ ਦੇ ਨਾਲ ਸਕੂਲ ਦੀ ਪ੍ਰਿੰਸੀਪਲ ਅਤੇ ਉਹਨਾਂ ਦੇ ਅਧਿਆਪਕਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ ।ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਨੇ ਵੀ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਬੱਚਿਆਂ ਵੱਲੋਂ ਸਾਰੇ ਹੀ ਮਾਡਲ ਬਹੁਤ ਹੀ ਖੂਬਸੂਰਤ ਤਿਆਰ ਕੀਤੇ ਗਏ ਅਤੇ ਉਹਨਾਂ ਵੱਲੋਂ ਇਸ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਸਾਡੇ ਆਉਣ ਵਾਲੇ ਦੇਸ਼ ਦਾ ਹੀ ਨਹੀਂ ਪੂਰੇ ਵਿਸ਼ਵ ਦਾ ਭਵਿੱਖ ਹਨ।